
ਟਰੱਕ ਵਲੋਂ ਟੱਕਰ ਮਾਰਨ 'ਤੇ ਔਰਤ ਦੀ ਮੌਤ
ਬਰਨਾਲਾ, 1 ਨਵੰਬਰ (ਗਰੇਵਾਲ) : ਟਰੱਕ ਵਲੋਂ ਇਕ ਔਰਤ ਨੂੰ ਟੱਕਰ ਮਾਰ ਦੇਣ ਕਾਰਨ ਔਰਤ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬਰਨਾਲਾ ਦੇ ਪੁਲਿਸ ਅਧਿਕਾਰੀ ਜਗਸੀਰ ਸਿੰਘ ਨੇ ਦਸਿਆ ਕਿ ਪੁਲਿਸ ਕੋਲ ਸੁਖਚੈਨ ਪ੍ਰੀਤ ਸੁੱਖੀ ਨੇ ਬਿਆਨ ਦਰਜ ਕਰਵਾਏ ਕਿ ਮੈਂ ਅਪਣੀ ਭੂਆ ਹਰਦੇਵ ਕੌਰ ਬਾਸੀ ਦੀਵਾਨਾ ਨੂੰ ਬੱਸ ਚੜ੍ਹਾਉਣ ਲਈ ਨੂਰ ਚੌਕ ਆਇਆ ਸੀ। ਜਦੋਂ ਮੈਂ ਅਪਣੀ ਭੂਆ ਨੂੰ ਕਾਰ 'ਚੋਂ ਉਤਾਰਿਆ ਤਾਂ ਠੀਕਰੀਵਾਲ ਰੋਡ ਤੋਂ ਆ ਰਹੇ ਇਕ ਤੇਜ਼ ਰਫ਼ਤਾਰੀ ਟਰੱਕ ਨੇ ਮੇਰੀ ਭੂਆ ਵਿਚ ਟੱਕਰ ਮਾਰ ਦਿਤੀ ਅਤੇ ਉਹ ਸੜਕ 'ਤੇ ਡਿੱਗ ਗਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਰਾਜਵੀਰ ਸਿੰਘ ਬਾਸੀ ਬਰਨਾਲਾimage ਵਿਰੁਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।