
ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੁੱਖ ਮੰਤਰੀ ਇਸ ਅੰਦਾਜ਼ ਵਿਚ ਵੀ ਆਪਣੇ ਸੂਬੇ ਦੇ ਲੋਕਾਂ ਦੀ ਆਵਾਜ਼ ਸੁਣਨਗੇ
ਚੰਡੀਗੜ੍ਹ (ਮਨਪ੍ਰੀਤ ਚਾਹਲ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਆਪਣੀ ਚੰਡੀਗੜ੍ਹ ਰਿਹਾਇਸ਼ ਦੇ ਬਾਹਰ ਇਕ ਦੀਵਾਰ ਦੀ ਬੰਨੀ ਤੇ ਬੈਠ ਕੇ ਉਨ੍ਹਾਂ ਲੋਕਾ ਦੀਆਂ ਸਮੱਸਿਆਵਾਂ ਸੁਣਦੇ ਹੋਏ ਨਜ਼ਰ ਆਏ ਜਿਨ੍ਹਾਂ ਲੋਕਾ ਦੀ ਮੁੱਖ ਮੰਤਰੀ ਤੱਕ ਪਹੁੰਚ ਹੋਣੀ ਸੰਭਵ ਨਹੀਂ ਹੁੰਦੀ।
CM Punjab
ਸੂਬੇ ਦੇ ਕਈ ਗਰੀਬ, ਲੋੜਵੰਦ ਤੇ ਬਜ਼ੁਰਗ ਲੋਕ ਆਪਣੀਆਂ ਸਮੱਸਿਆਵਾਂ ਹੱਲ ਕਰਵਾਉਣ ਦੇ ਲਈ ਮੁੱਖ ਮੰਤਰੀ ਕੋਲ ਆਸਾਂ ਤੇ ੳਮੀਦਾਂ ਲੈ ਕੇ ਦੇਰ ਰਾਤ ਚੰਡੀਗੜ੍ਹ ਵਿਖੇ ਪੁੱਜੇ ਸਨ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇੰਨਾਂ ਲੋਕਾਂ ਨੂੰ ਨਿਰਾਸ਼ ਹੋ ਕੇ ਘਰ ਭੇਜਣ ਦੀ ਬਜਾਏ ਦੇਰ ਰਾਤ ਸਟਰੀਟ ਲਾਈਟ ਹੇਠ ਘਰ ਦੇ ਬਾਹਰ ਹੀ ਦਰਬਾਰ ਲਗਾ ਦਿੱਤਾ
CM Punjab
ਤੇ ਦੀਵਾਰ ਦੀ ਬੰਨੀ ਤੇ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਸ਼ੁਰੂ ਕਰ ਦਿੱਤੀਆਂ। ਲੋਕਾਂ ਨੇ ਮੁੱਖ ਮੰਤਰੀ ਨਾਲ ਫੋਟੋਆਂ ਵੀ ਖਿਚਵਾਈਆਂ ਤੇ ਲੋਕ ਮੁੱਖ ਮੰਤਰੀ ਨੂੰ ਮਿਲ ਕੇ ਖੁਸ਼ ਦਿਖਾਈ ਦਿੱਤੇ। ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੁੱਖ ਮੰਤਰੀ ਇਸ ਅੰਦਾਜ਼ ਵਿਚ ਵੀ ਆਪਣੇ ਸੂਬੇ ਦੇ ਲੋਕਾਂ ਦੀ ਆਵਾਜ਼ ਸੁਣਨਗੇ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਤੇ ਨਿਮਰਤਾ ਨੂੰ ਦੇਖ ਲੋਕ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ।