
ਸਿੱਖ ਨਸਲਕੁਸ਼ੀ ਦੇ ਨਿਸ਼ਾਨ ਦਿੱਲੀ ਦੀਆਂ ਸੜਕਾਂ ਤੋਂ ਤਾਂ ਮਿਟਾ ਦਿੱਤੇ ਗਏ ਹੋਣਗੇ ਪਰ ਸਿੱਖਾਂ ਦੇ ਦਿਲਾਂ ਵਿਚੋਂ ਨਹੀਂ ਮਿਟਾਏ ਜਾ ਸਕੇ।
ਫਰੀਦਕੋਟ (ਸੁਖਜਿੰਦਰ ਸਹੋਤਾ): ਨਵੰਬਰ 1984 ਇਤਿਹਾਸ ਦਾ ਅਜਿਹਾ ਕਾਲਾ ਵਰਕਾ ਸੀ ਜਿਸ ਨੇ ਮਾਨਵਤਾ ਦੇ ਮੱਥੇ ਉੱਤੇ ਕਾਲਖ ਮਲ ਦਿੱਤੀ। ਐਨੇ ਵੱਡੇ ਪੱਧਰ 'ਤੇ ਸਿੱਖਾਂ ਉੱਤੇ ਜ਼ੁਲਮ ਸ਼ਾਇਦ 'ਜ਼ਾਲਿਮ' ਕਹੇ ਜਾਂਦੇ ਅੰਗਰੇਜ਼ਾਂ ਨੇ ਵੀ ਨਾ ਕੀਤੇ ਹੋਣ ਜੋ ਆਜ਼ਾਦ ਭਾਰਤ ਵਿਚ ਸਿੱਖਾਂ 'ਤੇ 31 ਅਕਤੂਬਰ 1984 ਤੋਂ ਬਾਅਦ ਕੀਤੇ ਗਏ। ਇਸ ਨਸਲਕੁਸ਼ੀ ਦੇ ਨਿਸ਼ਾਨ ਦਿੱਲੀ ਦੀਆਂ ਸੜਕਾਂ ਤੋਂ ਤਾਂ ਮਿਟਾ ਦਿੱਤੇ ਗਏ ਹੋਣਗੇ ਪਰ ਸਿੱਖਾਂ ਦੇ ਦਿਲਾਂ ਵਿਚੋਂ ਨਹੀਂ ਮਿਟਾਏ ਜਾ ਸਕੇ। ਇਸ ਦੌਰਾਨ ਅਨੇਕਾਂ ਸਿੱਖਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਕਈ ਪਰਿਵਾਰ ਭੇਸ ਬਦਲ ਕੇ ਅਪਣੀਆਂ ਜਾਨਾਂ ਬਚਾਉਣ ਲਈ ਮਜਬੂਰ ਹੋਏ।
Gurdev Singh
ਹੋਰ ਪੜ੍ਹੋ: ਸ਼ਿਲੌਂਗ 'ਚ ਵੱਸਦੇ ਪੰਜਾਬੀਆਂ ਨੇ ਦਿੱਤੀ ਚਿਤਾਵਨੀ, 'ਘਰ ਖਾਲੀ ਕਰਨ ਦੀ ਥਾਂ ਸਾਨੂੰ ਮਰਨਾ ਮਨਜ਼ੂਰ'
ਅਜਿਹਾ ਹੀ ਇਕ ਪਰਿਵਾਰ ਫਰੀਦਕੋਟ ਵਿਖੇ ਰਹਿ ਰਿਹਾ ਹੈ, ਜਿਸ ਨੇ 1984 ਦਾ ਉਹ ਦੌਰ ਅਪਣੇ ਅੱਖੀਂ ਦੇਖਿਆ। ਗੁਰਦੇਵ ਸਿੰਘ ਨੇ ਦੱਸਿਆ ਕਿ ਜਦੋਂ 1984 ਕਤਲੇਆਮ ਵਾਪਰਿਆਂ ਤਾਂ ਉਹਨਾਂ ਨੇ ਡਰ ਕਾਰਨ 7 ਦਿਨ ਅਪਣੇ ਘਰ ਦੀ ਛੱਤ ਉੱਤੇ ਹੀ ਬਿਤਾਏ। ਉੱਥੋਂ ਨਿਕਲਣ ਲਈ ਉਹਨਾਂ ਨੇ ਅਪਣਾ ਭੇਸ ਬਦਲਿਆ ਅਤੇ ਅਪਣੀ ਜਾਨ ਬਚਾਈ।
1984
ਹੋਰ ਪੜ੍ਹੋ: ਭਾਜਪਾ ਆਗੂ ਦਾ ਵਿਵਾਦਤ ਬਿਆਨ, ‘ਪਾਕਿ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀਆਂ ਲੜਕੀਆਂ ਦੀ ਚਮੜੀ ਉਧੇੜ ਦਿਓ’
ਉਹਨਾਂ ਦੱਸਿਆ ਕਿ ਉਹ ਦਿੱਲੀ ਦੇ ਤਿਲਕਨਗਰ ਇਲਾਕੇ ਵਿਚ ਰਹਿੰਦੇ ਸਨ, ਉੱਥੇ ਜ਼ਿਆਦਾ ਗਿਣਤੀ ਵਿਚ ਸਿੱਖ ਹੋਣ ਕਾਰਨ ਉਹਨਾਂ ਦੀ ਜਾਨ ਬਚੀ ਸੀ। ਇਸ ਇਲਾਕੇ ਵਿਚ ਸਿੱਖਾਂ ਦਾ ਨੁਕਸਾਨ ਥੋੜਾ ਘੱਟ ਹੋਇਆ। ਬਾਕੀ ਥਾਵਾਂ ’ਤੇ ਸਿੱਖਾਂ ਦੇ ਗਲਾਂ ਵਿਚ ਟਾਈਰ ਪਾ ਕੇ ਸਾੜੇ ਗਏ, ਕਈ ਔਰਤਾਂ ਦੀ ਇੱਜ਼ਤ ਲੁੱਟੀ ਗਈ, ਸਿੱਖਾਂ ਦੀਆਂ ਦਾੜ੍ਹੀਆਂ ਅਤੇ ਕੇਸ ਕੱਟੇ ਗਏ। ਗੁਰਦੇਵ ਸਿੰਘ ਨੇ ਕਿਹਾ ਕਿ ਦਿੱਲੀ ਕਾਂਗਰਸ ਵਲੋਂ ਇਸ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਸਥਾਈ ਕਮੇਟੀ ਵਿਚ ਥਾਂ ਨਹੀਂ ਦੇਣੀ ਚਾਹੀਦੀ ਸੀ। ਇਸ ਦਾ ਪੰਜਾਬ ਵਿਚ ਬਹੁਤ ਅਸਰ ਹੋਵੇਗਾ।
Wife of Gurdev Singh
ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਜਾਦੂਈ ਆਵਾਜ਼ 'ਚ ਫ਼ਿਲਮ 'ਫੁੱਫੜ ਜੀ' ਦਾ ਨਵਾਂ ਗੀਤ 'ਆਪਾਂ ਦੋਵੇਂ' ਹੋਇਆ ਰੀਲੀਜ਼
ਗੁਰਦੇਵ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਇਸ ਕਤਲੇਆਮ ਵਿਚ ਉਹਨਾਂ ਦਾ ਸਭ ਕੁਝ ਤਬਾਹ ਹੋ ਗਿਆ, ਉਹਨਾਂ ਦਾ ਕਾਰੋਬਾਰ ਵੀ ਨਹੀਂ ਬਚਿਆ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇ ਕੇ ਸਾਨੂੰ ਇਨਸਾਫ ਦਿੱਤਾ ਜਾਣਾ ਚਾਹੀਦਾ ਹੈ। ਕਿਸੇ ਨੇ ਉਹਨਾਂ ਦੀ ਸਾਰ ਵੀ ਨਹੀਂ ਲਈ, ਇੱਥੋਂ ਤੱਕ ਕਿ ਉਹਨਾਂ ਨੇ ਅਪਣਾ ਘਰ ਵੀ ਕਰਜ਼ਾ ਲੈ ਕੇ ਬਣਾਇਆ ਸੀ। ਅੱਜ ਇਸ ਦੁਖਾਂਤ ਨੂੰ ਕਿੰਨੇ ਸਾਲ ਹੋ ਚੁੱਕੇ ਹਨ ਪਰ ਇਹਨਾਂ ਸਾਲਾਂ ਵਿਚ ਸਰਕਾਰਾਂ ਜ਼ਰੂਰ ਬਦਲੀਆਂ ਪਰ 1984 ਦੇ ਕਤਲੇਆਮ ਦੇ ਪੀੜਤਾਂ ਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ।