
ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵਲੋਂ ਸੱਦੇ ਖੇਤ ਮਜ਼ਦੂਰ ਆਗੂ
ਚੰਡੀਗੜ੍ਹ 1 ਨਵੰਬਰ (ਭੁੱਲਰ) : ਕਰਜਾ ਮੁਆਫੀ, ਖੁਦਕੁਸੀ ਪੀੜਤਾਂ ਨੂੰ ਮੁਆਵਜਾ ਤੇ ਨੌਕਰੀ ਦੇਣ, ਰੁਜਗਾਰ ਗਰੰਟੀ, ਨਰਮਾ ਖਰਾਬੇ ਦਾ ਮੁਆਵਜਾ, ਬੇਘਰਿਆਂ ਤੇ ਲੋੜਵੰਦਾਂ ਨੂੰ ਪਲਾਟ ਦੇਣ, ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਜਮੀਨ ਸਸਤੇ ਭਾਅ ਐਸ ਸੀ ਪਰਿਵਾਰਾਂ ਨੂੰ ਠੇਕੇ ‘ਤੇ ਦੇਣ ਅਤੇ ਦਲਿਤਾਂ ‘ਤੇ ਜਬਰ ਬੰਦ ਕਰਨ ਆਦਿ ਮੰਗਾਂ ਨੂੰ ਲੈਕੇ ਸੰਘਰਸ ਕਰ ਰਹੇ ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਨੂੰ ਅੱਜ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੱਲੋਂ ਸਕੱਤਰੇਤ ਵਿਖੇ ਬੁਲਾ ਕੇ ਮੀਟਿੰਗ ਨਾਂ ਕਰਨ ਨੂੰ ਮਜਦੂਰ ਆਗੂਆਂ ਨੇ ਚੰਨੀ ਸਰਕਾਰ ਦਾ ਕੋਝਾ ਮਜਾਕ ਕਰਾਰ ਦਿੱਤਾ।
ਸਰਕਾਰ ਦੇ ਇਸ ਰਵੱਈਏ ਤੋਂ ਖਫਾ ਮਜਦੂਰ ਆਗੂਆਂ ਨੇ ਚੰਨੀ ਸਰਕਾਰ ‘ਤੇ ਵਾਅਦਾ ਖਿਲਾਫੀ ਦੇ ਦੋਸ ਲਾਉਂਦਿਆਂ ਕਰੜੇ ਸੰਘਰਸ ਦੀ ਚਿਤਾਵਨੀ ਦਿੱਤੀ ਹੈ।
ਸਾਂਝੇ ਮੋਰਚੇ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਦਿਹਾਤੀ ਮਜਦੂਰ ਸਭਾ ਦੇ ਪ੍ਰਧਾਨ ਦਰਸਨ ਨਾਹਰ ਤੇ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸਮੀਰ ਸਿੰਘ ਘੁੱਗਸੋਰ ਨੇ ਦੱਸਿਆ ਕਿ 29 ਅਕਤੂਬਰ ਨੂੰ ਮੁੱਖ ਮੰਤਰੀ ਦੇ ਸਹਿਰ ਮਰਿੰਡਾ ਵਿਖੇ ਹਜਾਰਾਂ ਮਜਦੂਰਾਂ ਦੇ ਇਕੱਠ ਦੌਰਾਨ ਅੱਜ ਦੀ ਪੈਨਲ ਮੀਟਿੰਗ ਦੀ ਚਿੱਠੀ ਆਗੂਆਂ ਨੂੰ ਪ੍ਰਸਾਸਨ ਵੱਲੋਂ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਜਦੋਂ ਪੰਜਾਬ ਖੇਤ ਮਜਦੂਰ ਸਭਾ ਦੇ ਸੀਨੀਅਰ ਆਗੂ ਗੁਲਜਾਰ ਗੌਰੀਆ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਮੱਖਣ ਸਿੰਘ ਰਾਮਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਆਗੂ ਪ੍ਰਗਟ ਸਿੰਘ ਕਾਲਾਝਾੜ , ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਦਿਹਾਤੀ ਮਜਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਅਤੇ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ ਸਮੇਤ 14 ਨੁੰਮਾਇੰਦਿਆਂ ਦਾ ਵਫਦ ਸਕੱਤਰੇਤ ਵਿਖੇ ਪਹੁੰਚਿਆ ਤਾਂ ਉਥੇ ਕਾਫੀ ਖੱਜਲ ਖੁਆਰੀਆਂ ਤੋਂ ਬਾਅਦ ਸੱਤ ਨੁੰਮਾਇੰਦਿਆਂ ਨੂੰ ਮੀਟਿੰਗ ਲਈ ਬੁਲਾ ਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਸਕੱਤਰੇਤ ਚੋ ਚਲੇ ਗਏ ਅਤੇ ਉੱਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਵੱਲੋਂ ਵਫਦ ਨਾਲ ਮੁਲਾਕਾਤ ਕਰਕੇ ਬਿਨਾਂ ਕੋਈ ਤਰੀਕ ਦਿੱਤਿਆਂ ਮੁੜ ਪੈਨਲ ਮੀਟਿੰਗ ਦਾ ਵਾਅਦਾ ਕੀਤਾ ਗਿਆ।
ਫੋਟੋ ਕੈਪਸਨ 1 ਚੰਡੀਗੜ੍ਹ ਵਿਖੇ ਸਕੱਤਰੇਤ ਬਾਹਰ ਰੋਸ ਪ੍ਰਗਟਾਉਂਦੇ ਮਜਦੂਰ ਆਗੂ 2. ਮੁੱਖ ਮੰਤਰੀ ਦੇ ਉੱਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੂੰ ਮਿਲਣ ਸਮੇਂ ਮਜਦੂਰ ਆਗੂ