ਮੈਂ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿਤਾ : ਏਪੀਐੱਸ ਦਿਉਲ  
Published : Nov 2, 2021, 8:45 am IST
Updated : Nov 2, 2021, 8:45 am IST
SHARE ARTICLE
AG APS Deol
AG APS Deol

ਕਿਹਾ, ਮੁੱਖ ਮੰਤਰੀ ਨੂੰ ਮਿਲਿਆ ਜ਼ਰੂਰ ਸੀ ਪਰ ਅਸਤੀਫ਼ੇ ਵਾਲੀ ਕੋਈ ਗੱਲ ਨਹੀਂ

ਚੰਡੀਗੜ੍ਹ (ਅੰਕੁਰ ਤਾਂਗੜੀ): ਸੋਮਵਾਰ ਸਵੇਰ ਤੋਂ ਏਜੀ ਦੇ  ਅਸਤੀਫ਼ੇ   ਦੀਆਂ ਅਟਕਲਾਂ ਨੂੰ ਸ਼ਾਮ ਨੂੰ ਏਜੀ ਨੇ ਵਿਰਾਮ ਲਗਾਉਂਦਿਆਂ ਸਾਫ਼ ਕਹਿ ਦਿਤਾ ਕਿ ਉਨ੍ਹਾਂ ਨੇ ਅਸਤੀਫ਼ਾ  ਨਹੀਂ ਦਿਤਾ। ਉਹ ਅਜੇ ਵੀ ਐਡਵੋਕੇਟ ਜਨਰਲ ਹਨ ਅਤੇ ਰਹਿਣਗੇ। ਪੰਜਾਬ ਦੇ ਐਡਵੋਕੇਟ ਜਨਰਲ ਅਹੁਦੇ ਤੋਂ ਏਪੀਐੱਸ ਦਿਉਲ ਦੇ ਅਸਤੀਫ਼ੇ ਦਿਤੇ ਜਾਣ ਦੇ ਦਿਨ ਭਰ ਖ਼ਬਰਾਂ ਮੀਡੀਆ ਵਿਚ ਚਲਦੀਆਂ ਰਹੀਆਂ।

ਜਦੋਂ ਉਨ੍ਹਾਂ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਦਿਉਲ ਨੇ ਕਿਹਾ ਕਿ ਇਹ ਇਕ ਮੀਡੀਆ ਹਾਊਸ ਦੁਆਰਾ ਫੈਲਾਈ ਗਈ ਅਫ਼ਵਾਹ ਹੈ। ਦਿਉਲ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਦਾ ਕਿਸੇ ਨੇ ਅਸਤੀਫ਼ਾ ਮੰਗਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਨੂੰ ਅਸਤੀਫ਼ਾ ਦਿਤਾ ਹੈ।  

CM ChanniCM Channi

ਉਨ੍ਹਾਂ ਕਿਹਾ ਕਿ ਅੱਜ ਉਹ ਮੁੱਖ ਮੰਤਰੀ ਨਾਲ ਕੈਬਨਿਟ ਦੀ ਬੈਠਕ ਦੇ ਕਾਰਨ ਮਿਲਣ ਗਏ ਸੀ। ਹਾਲਾਂਕਿ ਦਿਉਲ ਨੇ ਮੰਨਿਆ ਕਿ ਉਨ੍ਹਾਂ ਦੇ ਅਸਤੀਫ਼ੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਅਜੇ ਅਜਿਹਾ ਕੁੱਝ ਨਹੀਂ ਹੈ। ਏਜੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਅਸਤੀਫ਼ੇ ਦੀ ਅੱਜ ਇਹ ਚਰਚਾ ਕਿਵੇਂ ਚਲੀ। ਸੋਮਵਾਰ ਸਵੇਰ ਤੋਂ ਹੀ ਚਰਚਾ ਚਲੀ ਸੀ ਕਿ ਦਿਉਲ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਜਾ ਕੇ ਅਪਣਾ ਅਸਤੀਫ਼ਾ ਸੌਂਪ ਦਿਤਾ।

Amarpreet Singh DeolAmarpreet Singh Deol

 ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਉਨ੍ਹਾਂ ਦੇ ਬਾਅਦ ਅਗਲਾ ਐਡਵੋਕੇਟ ਜਨਰਲ ਕੌਣ ਹੋਵੇਗਾ? ਪਰ ਦਿਉਲ ਨੇ ਇਨ੍ਹਾਂ ਸਾਰੀਆਂ ਚਰਚਾਵਾਂ ਨੂੰ ਇਹ ਕਹਿ ਕੇ ਰੋਕ ਲਗਾ ਦਿਤੀ ਕਿ ਉਹ ਅਜੇ ਐਡਵੋਕੇਟ ਜਨਰਲ ਹਨ ਅਤੇ ਉਨ੍ਹਾਂ ਨੇ ਕੋਈ ਅਸਤੀਫ਼ਾ ਨਹੀਂ ਦਿਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement