
ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ
ਕਮਰਸ਼ੀਅਲ ਗੈਸ ਸਿਲੰਡਰ 265 ਰੁਪਏ ਹੋਇਆ ਮਹਿੰਗਾ
ਨਵੀਂ ਦਿੱਲੀ, 1 ਨਵੰਬਰ : ਦੀਵਾਲੀ ਤੋਂ ਪਹਿਲਾਂ ਪਟਰੌਲੀਅਮ ਕੰਪਨੀਆਂ ਨੇ ਮਹਿੰਗਾਈ ਦਾ ਵੱਡਾ ਝਟਕਾ ਦਿਤਾ ਹੈ | ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 264 ਰੁਪਏ ਦਾ ਭਾਰੀ ਵਾਧਾ ਹੋਇਆ ਹੈ | ਇਸ ਵਾਧੇ ਨਾਲ ਹੁਣ ਦਿੱਲੀ ਵਿਚ 19.2 ਕਿਲੋ ਦਾ ਕਮਰਸ਼ੀਅਲ ਸਿਲੰਡਰ (ਐਲਪੀਜੀ ਕਮਰਸ਼ੀਅਲ ਸਿਲੰਡਰ) 2000.5 ਰੁਪਏ ਹੋ ਗਿਆ ਹੈ | ਪਹਿਲਾਂ ਇਹ 1733 ਰੁਪਏ ਸੀ | ਮੁੰਬਈ 'ਚ 1683 ਰੁਪਏ 'ਚ ਮਿਲਣ ਵਾਲਾ 19 ਕਿਲੋ ਦਾ ਸਿਲੰਡਰ ਹੁਣ 1950 ਰੁਪਏ 'ਚ ਮਿਲੇਗਾ | ਉੱਥੇ ਹੀ ਕੋਲਕਾਤਾ ਵਿਚ ਹੁਣ 19 ਕਿਲੋ ਦਾ ਇੰਡੇਨ ਗੈਸ ਸਿਲੰਡਰ 2073.50 ਰੁਪਏ ਦਾ ਹੋ ਗਿਆ ਹੈ | ਚੇਨਈ ਵਿਚ ਸਿਲੰਡਰ ਦੀ ਕੀਮਤ 2133 ਰੁਪਏ ਹੈ | ਹਾਲਾਂਕਿ ਘਰੇਲੂ ਵਰਤੋਂ ਲਈ ਵਰਤੇ ਜਾਣ ਵਾਲੇ 14.2 ਕਿਲੋ ਦੇ ਐਲਪੀਜੀ ਸਿਲੰਡਰ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ, ਜਿਸ ਨਾਲ ਰਾਹਤ ਮਿਲੀ ਹੈ | (ਪੀਟੀਆਈ)