ਪੰਜਾਬ ਪੁਲਿਸ ਵਲੋਂ ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ
Published : Nov 2, 2021, 3:41 pm IST
Updated : Nov 2, 2021, 3:41 pm IST
SHARE ARTICLE
PUNJAB POLICE RECOVERS 18-QUINTALS POPPY HUSK FROM MOGA
PUNJAB POLICE RECOVERS 18-QUINTALS POPPY HUSK FROM MOGA

ਪੰਜਾਬ ਪੁਲਿਸ ਨੇ ਧਰਮਕੋਟ ਸਬ-ਡਵੀਜਨ ਦੇ ਬੱਦੂਵਾਲ ਬਾਈਪਾਸ ‘ਤੇ ਇਕ ਗੋਦਾਮ ਤੋਂ 1800 ਕਿਲੋ ਵਜ਼ਨ ਵਾਲੀਆਂ ਭੁੱਕੀ ਦੀਆਂ 90 ਬੋਰੀਆਂ ਬਰਾਮਦ ਕੀਤੀਆਂ ਹਨ।

ਚੰਡੀਗੜ/ ਮੋਗਾ:  ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਮੋਗਾ ਦੇ ਧਰਮਕੋਟ ਸਬ-ਡਵੀਜਨ ਦੇ ਬੱਦੂਵਾਲ ਬਾਈਪਾਸ ‘ਤੇ ਸਥਿਤ ਇੱਕ ਗੋਦਾਮ ਤੋਂ 1800 ਕਿਲੋ ਵਜ਼ਨ ਵਾਲੀਆਂ  ਭੁੱਕੀ ਦੀਆਂ 90 ਬੋਰੀਆਂ (20 ਕਿਲੋ ਪ੍ਰਤੀ ਬੋਰੀ) ਬਰਾਮਦ ਕੀਤੀਆਂ ਹਨ। ਪੁਲਿਸ ਨੇ ਗੋਦਾਮ ਵਿੱਚੋਂ ਇੱਕ ਟਰੱਕ (ਐਚਆਰ-64-6149) ਅਤੇ ਇੱਕ ਐਮਯੂਵੀ ਜ਼ਾਈਲੋ (ਪੀਬੀ-05-ਜੇ-9539) ਨੂੰ ਵੀ ਕਬਜ਼ੇ ਵਿੱਚ ਲਿਆ ਹੈ।

PUNJAB POLICE RECOVERS 18-QUINTALS POPPY HUSK FROM MOGA
PUNJAB POLICE RECOVERS 18-QUINTALS POPPY HUSK FROM MOGA

ਹੋਰ ਪੜ੍ਹੋ: ਸ਼ਿਲੌਂਗ 'ਚ ਵੱਸਦੇ ਪੰਜਾਬੀਆਂ ਨੇ ਦਿੱਤੀ ਚਿਤਾਵਨੀ, 'ਘਰ ਖਾਲੀ ਕਰਨ ਦੀ ਥਾਂ ਸਾਨੂੰ ਮਰਨਾ ਮਨਜ਼ੂਰ' 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਹ  ‘ਤੇ ਕਾਰਵਾਈ ਕਰਦੇ ਹੋਏ ਐਸਐਸਪੀ ਮੋਗਾ ਸੁਰਿੰਦਰਜੀਤ ਸਿੰਘ ਮੰਡ ਨੇ ਪੁਲਿਸ ਟੀਮ ਨੂੰ ਗੋਦਾਮ ‘ਤੇ ਛਾਪੇਮਾਰੀ ਲਈ ਭੇਜਿਆ। ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਭੁੱਕੀ ਨੂੰ ਜਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਪਿੰਡ ਦੌਲੇਵਾਲਾ ਦੇ ਪਿੱਪਲ ਸਿੰਘ, ਜੋ ਕਿ ਐਨਡੀਪੀਐਸ ਐਕਟ ਤਹਿਤ 30 ਸਾਲ ਦੀ ਸਜਾ ਕੱਟ ਰਿਹਾ ਹੈ,  ਸਮੇਤ 11 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

PUNJAB POLICE RECOVERS 18-QUINTALS POPPY HUSK FROM MOGAPUNJAB POLICE RECOVERS 18-QUINTALS POPPY HUSK FROM MOGA

ਹੋਰ ਪੜ੍ਹੋ: ਭਾਜਪਾ ਆਗੂ ਦਾ ਵਿਵਾਦਤ ਬਿਆਨ, ‘ਪਾਕਿ ਦੀ ਜਿੱਤ ਦਾ ਜਸ਼ਨ ਮਨਾਉਣ ਵਾਲੀਆਂ ਲੜਕੀਆਂ ਦੀ ਚਮੜੀ ਉਧੇੜ ਦਿਓ’

ਹੋਰ 10 ਦੋਸ਼ੀਆਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਲਾਭਾ, ਮਿੰਨਾ ਸਿੰਘ, ਰਸਾਲ ਸਿੰਘ ਉਰਫ ਨੰਨੂ, ਕਰਮਜੀਤ ਸਿੰਘ ਉਰਫ ਕਰਮਾ, ਗੁਰਜਿੰਦਰ ਸਿੰਘ ਉਰਫ ਮੋਟੂ, ਜੁਗਰਾਜ ਸਿੰਘ ਉਰਫ ਜੋਗਾ, ਲਖਵਿੰਦਰ ਸਿੰਘ ਉਰਫ ਕੱਕੂ, ਪਰਮਜੀਤ ਸਿੰਘ ਉਰਫ ਪੰਮਾ ਅਤੇ ਬੂਟਾ ਸਿੰਘ, ਸਾਰੇ ਵਾਸੀ  ਪਿੰਡ ਦੌਲੇਵਾਲਾ  ਅਤੇ ਮੰਗਲ ਸਿੰਘ ਵਾਸੀ ਪਿੰਡ ਮੰਦਿਰ ਵਜੋਂ ਹੋਈ ਹੈ ।

PUNJAB POLICE RECOVERS 18-QUINTALS POPPY HUSK FROM MOGA
PUNJAB POLICE RECOVERS 18-QUINTALS POPPY HUSK FROM MOGA

ਹੋਰ ਪੜ੍ਹੋ: ਗੁਰਨਾਮ ਭੁੱਲਰ ਦੀ ਜਾਦੂਈ ਆਵਾਜ਼ 'ਚ ਫ਼ਿਲਮ 'ਫੁੱਫੜ ਜੀ' ਦਾ ਨਵਾਂ ਗੀਤ 'ਆਪਾਂ ਦੋਵੇਂ' ਹੋਇਆ ਰੀਲੀਜ਼

ਐਸਐਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ  ਥਾਣਾ ਧਰਮਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61/85 ਅਧੀਨ ਐਫ.ਆਈ.ਆਰ ਨੰਬਰ 202 ਮਿਤੀ 1 ਨਵੰਬਰ 2021 ਨੂੰ ਦਰਜ ਕੀਤੀ ਗਈ ਹੈ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement