
ਪੰਜਾਬ ਪੁਲਿਸ ’ਚ ਦੇਰ ਸ਼ਾਮ ਵੱਡਾ ਫੇਰਬਦਲ ਕਰਦਿਆਂ 37 ਆਈਪੀਐਸ ਅਫ਼ਸਰਾਂ ਸਮੇਤ 50 ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ।
ਚੰਡੀਗੜ੍ਹ(ਭੁੱਲਰ) : ਪੰਜਾਬ ਪੁਲਿਸ ’ਚ ਦੇਰ ਸ਼ਾਮ ਵੱਡਾ ਫੇਰਬਦਲ ਕਰਦਿਆਂ 37 ਆਈਪੀਐਸ ਅਫ਼ਸਰਾਂ ਸਮੇਤ 50 ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ। ਇਨ੍ਹਾਂ ਵਿਚ 14 ਜ਼ਿਲ੍ਹਿਆਂ ਦੇ ਐਸਐਸਪੀ ਵੀ ਸ਼ਾਮਲ ਹਨ।
Punjab govt announces major reshuffle in state Police
ਵਰਿੰਦਰ ਕੁਮਾਰ ਨੂੰ ਬਦਲ ਦੇ ਡਾਇਰੈਕਟਰ ਬਿਊਰੋ ਆਫ਼ ਇਨਵੈਸ਼ਟਿਗੇਸ਼ਨ, ਜਤਿੰਦਰ ਜੈਨ ਨੂੰ ਪਾਵਰਕਾਮ, ਸ਼ਸ਼ੀ ਪ੍ਰਭਾ ਨੂੰ ਮਨੁੱਖੀ ਵਸੀਲੇ ਅਤੇ ਚੋਣਾਂ ਬਾਰੇ ਨੋਡਲ ਅਫ਼ਸਰ, ਹਰਪ੍ਰੀਤ ਸ਼ੁਕਲਾ ਨੂੰ ਵੈਲਫ਼ੇਅਰ ਅਤੇ ਏ.ਐਸ ਰਾਏ ਨੂੰ ਏਡੀਜੀਪੀ ਇਨਟੈਲੀਜੈਂਸ ਲਾਇਆ ਗਿਆ ਹੈ।
Punjab govt announces major reshuffle in state Police
ਵੀ. ਨੀਰਜਾ ਏਡੀਜੀਪੀ ਐਨਆਰਆਈ ਹੋਣਗੇ। ਐਸਪੀਐਸ ਪਰਮਾਰ ਆਈ.ਜੀ ਲੁਧਿਆਣਾ ਰੇਂਜ, ਮੁਖਵਿੰਦਰ ਛੀਨਾ ਨੂੰ ਪਟਿਆਲਾ ਅਤੇ ਮੋਹਨੀਸ਼ ਚਾਵਲਾ ਨੂੰ ਆਈ.ਜੀ ਬਾਰਡਰ ਰੇਂਜ ਲਾਇਆ ਗਿਆ ਹੈ।
Punjab govt announces major reshuffle in state Police
ਇਹ ਲਾਏ 14 ਜ਼ਿਲ੍ਹਿਆਂ ਦੇ ਨਵੇਂ ਐਸਐਸਪੀ
ਵੱਖ ਵੱਖ ਜ਼ਿਲ੍ਹਿਆਂ ਦੇ ਤਬਦੀਲ ਕੀਤੇ ਗਏ 14 ਐਸਐਸਪੀਜ਼ ’ਚ ਸੰਦੀਪ ਗਰਗ ਨੂੰ ਜ਼ਿਲ੍ਹਾ ਮਾਨਸਾ, ਹਰਚਰਨ ਸਿੰਘ ਭੁੱਲਰ ਨੂੰ ਪਟਿਆਲਾ, ਰਕੇਸ਼ ਕੌਸ਼ਲ ਨੂੰ ਅਮ੍ਰਿੰਤਸਰ ਦਿਹਾਤੀ, ਵਰੁਣ ਸ਼ਰਮਾ ਨੂੰ ਫਰੀਦਕੋਟ, ਹਰਮਨਦੀਪ ਹੰਸ ਨੂੰ ਫਿਰੋਜ਼ਪੁਰ, ਕੰਵਰਦੀਪ ਕੌਰ ਨੂੰ ਐਸਵੀਐਸ ਨਗਰ, ਅਲਕਾ ਮੀਨਾ ਨੂੰ ਬਰਨਾਲਾ, ਰਵਜੋਤ ਗਰੇਵਾਲਾ ਨੂੰ ਮਾਲੇਰਕੋਟਲਾ, ਮੁਖਵਿੰਦਰ ਸਿੰਘ ਭੁੱਲਰ ਨੂੰ ਬਟਾਲਾ, ਸੁਰਿੰਦਰਜੀਤ ਸਿੰਘ ਮੰਢ ਨੂੰ ਮੋਗਾ, ਸਰਬਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਰਵਿੰਦਰ ਵਿਰਕ ਨੂੰ ਤਰਨਤਾਰਨ, ਰਾਜ ਬਚਨ ਸੰਧੂ ਨੂੰ ਲੁਧਿਆਣਾ ਦਿਹਾਤੀ, ਕੁਲਵੰਤ ਸਿੰਘ ਹੀਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਵਾਂ ਐਸਐਸਪੀ ਲਾਇਆ ਗਿਆ ਹੈ।