
Sunam Accident: ਕੈਂਟਰ, ਟਰਾਲੇ ਤੇ ਇਕ ਕਾਰ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ
A accident happened in Sunam in the early morning: ਅੱਜ ਚੜ੍ਹਦੀ ਸਵੇਰ ਸੁਨਾਮ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਇਥੇ ਕੈਂਟਰ, ਟਰਾਲੇ ਤੇ ਇਕ ਕਾਰ ਦੀ ਆਪਸ ਵਿਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: Pregnant Woman Committed Suicide: ਪੰਚਕੂਲਾ 'ਚ ਗਰਭਵਤੀ ਔਰਤ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ। ਗੱਡੀ ਨੂੰ ਕੱਟ ਕੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਕਾਰ ਸਵਾਰ ਲੋਕ ਮਲੇਰਕੋਟਲਾ ਤੋਂ ਵਾਪਸ ਆ ਰਹੇ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੁਨਾਮ ਦੇ ਸਿਵਲ ਹਸਪਤਾਲ ਰਖਵਾਇਆ ਗਿਆ।
ਇਹ ਵੀ ਪੜ੍ਹੋ: Hoshiarpur Suicide News: ਪ੍ਰੇਮੀ ਦੇ ਕਿਸੇ ਹੋਰ ਨਾਲ ਵਿਆਹ ਹੋਣ 'ਤੇ ਲੜਕੀ ਨੇ ਨਿਗਲਿਆ ਜ਼ਹਿਰ, ਮੌਤ
ਲੋਕਾਂ ਅਨੁਸਾਰ ਸਾਹਮਣੇ ਤੋਂ ਆ ਰਹੇ ਇੱਕ ਟੈਂਕਰ ਤੇ ਟਰਾਲੇ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵਾਂ ਵਾਹਨਾਂ ਵਿਚਕਾਰ ਕਾਰ ਫਸ ਗਈ। ਇਸ ਵਿੱਚ ਸੁਨਾਮ ਵਾਸੀ ਨੀਰਜ ਸਿੰਗਲਾ (37), ਉਸ ਦੇ 4 ਸਾਲਾ ਪੁੱਤਰ ਮਾਧਵ ਸਿੰਗਲਾ, ਲਲਿਤ ਬਾਂਸਲ (45), ਦਵੇਸ਼ ਜਿੰਦਲ (33), ਦੀਪਕ ਜਿੰਦਲ (30) ਅਤੇ ਵਿਜੇ ਕੁਮਾਰ (50) ਦੀ ਮੌਤ ਹੋ ਗਈ।