
Hoshiarpur Suicide News: ਮ੍ਰਿਤਕ ਦੀ ਪਛਾਣ ਪੂਜਾ ਨੇ ਲੜਕੇ ਦੇ ਘਰ ਦੇ ਬਾਹਰ ਹੀ ਤੋੜਿਆ ਦਮ
Hoshiarpur Suicide News in punjabi: ਹੁਸ਼ਿਆਰਪੁਰ ਦੇ ਹਾਜੀਪੁਰ ਦੇ ਪਿੰਡ ਰੈਲੀ 'ਚ ਬੁੱਧਵਾਰ ਨੂੰ ਇਕ ਲੜਕੀ ਨੇ ਆਪਣੇ ਪ੍ਰੇਮੀ ਦੇ ਘਰ ਦੇ ਬਾਹਰ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪੂਜਾ ਪਿੰਡ ਵਾਸੀ ਸ਼੍ਰੀਪੰਡਯਨ ਵਜੋਂ ਹੋਈ ਹੈ। ਪੁਲਿਸ ਨੇ ਪੂਜਾ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਨੌਜਵਾਨ ਅਕਸ਼ੈ ਕੁਮਾਰ ਖਿਲਾਫ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿਚ ਪੂਜਾ ਦੇ ਭਰਾ ਬੀਰਬਲ ਵਾਸੀ ਸ੍ਰੀਪੰਡਯਨ ਥਾਣਾ ਤਲਵਾੜਾ ਨੇ ਦੱਸਿਆ ਕਿ ਉਸ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਹੈ। ਭੈਣ ਪੂਜਾ ਕੁਝ ਸਮੇਂ ਤੋਂ ਅਕਸ਼ੈ ਕੁਮਾਰ ਨਾਲ ਪ੍ਰੇਮ ਸਬੰਧਾਂ ਵਿੱਚ ਸੀ।
ਇਹ ਵੀ ਪੜ੍ਹੋ: Ludhiana Murder News: ਲੁਧਿਆਣਾ 'ਚ ਪਤੀ ਨੇ ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਪੂਜਾ ਨੇ ਮੈਨੂੰ ਦੱਸਿਆ ਸੀ ਕਿ ਉਹ ਅਕਸ਼ੈ ਨਾਲ ਵਿਆਹ ਨੂੰ ਲੈ ਕੇ ਗੱਲਬਾਤ ਕਰ ਰਹੀ ਸੀ। ਅਕਸ਼ੈ ਨੇ ਵੀ ਉਸ ਨੂੰ ਭਰੋਸਾ ਦਿਤਾ ਹੈ ਕਿ ਉਹ ਉਸ ਨਾਲ ਹੀ ਵਿਆਹ ਕਰੇਗਾ। ਇਸੇ ਦੌਰਾਨ ਮੇਰੇ ਚਾਚੇ ਦੇ ਲੜਕੇ ਯੋਗੇਸ਼ ਕੁਮਾਰ ਨੂੰ ਪਤਾ ਲੱਗਾ ਕਿ ਅਕਸ਼ੈ ਨੇ ਪੂਜਾ ਨਾਲ ਵਿਆਹ ਕਰਨ ਦੀ ਬਜਾਏ 26 ਅਕਤੂਬਰ ਨੂੰ ਕਿਸੇ ਹੋਰ ਲੜਕੀ ਨਾਲ ਵਿਆਹ ਕਰਵਾ ਲਿਆ ਹੈ।
ਇਹ ਵੀ ਪੜ੍ਹੋ: Health News : ਫਲਾਂ ਦੇ ਛਿਲਕਿਆਂ ਨੂੰ ਸੁੱਟਣ ਦੀ ਬਜਾਏ ਇਸ ਤਰ੍ਹਾਂ ਕਰੋ ਇਸਤੇਮਾਲ
ਜਦੋਂ ਪੂਜਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬੁੱਧਵਾਰ ਸਵੇਰੇ ਘਰੋਂ ਨਿਕਲ ਕੇ ਲੜਕੇ ਦੇ ਪਿੰਡ ਪਹੁੰਚੀ ਅਤੇ ਅਕਸ਼ੈ ਦੇ ਘਰ ਦੇ ਸਾਹਮਣੇ ਜ਼ਹਿਰ ਖਾ ਲਿਆ। ਜਦੋਂ ਪੂਜਾ ਦੀ ਹਾਲਤ ਵਿਗੜਨ ਲੱਗੀ ਤਾਂ ਆਸ-ਪਾਸ ਦੇ ਲੋਕ ਉਸ ਨੂੰ ਸਿਵਲ ਹਸਪਤਾਲ ਦਸੂਹਾ ਲੈ ਗਏ ਪਰ ਰਸਤੇ ਵਿੱਚ ਨੰਗਲ ਘੋਘਰਾ ਨੇੜੇ ਪੂਜਾ ਦੀ ਮੌਤ ਹੋ ਗਈ।