Vigilance Bureau: ਵਿਜੀਲੈਂਸ ਨੇ ਜਨਵਰੀ 2022 ਤੋਂ ਬਾਅਦ ਜਾਰੀ ਕੀਤੇ ਗਏ NOC ਦਾ ਰਿਕਾਰਡ ਮੰਗਿਆ  
Published : Nov 2, 2023, 3:07 pm IST
Updated : Nov 2, 2023, 3:07 pm IST
SHARE ARTICLE
Vigilance
Vigilance

1 ਜਨਵਰੀ, 2022 ਤੋਂ 31 ਅਕਤੂਬਰ, 2023 ਤੱਕ ਜਿੰਨੇ ਵੀ ਆਨਲਾਈਨ NOC ਜਾਰੀ ਕੀਤੇ ਗਏ ਹਨ।

Municipal Council KHARAR -  ਡੇਰਾਬੱਸੀ ਵਿਚ ਫਰਜ਼ੀ ਐਨਓਸੀ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ, ਵਿਜੀਲੈਂਸ ਫਲਾਇੰਗ ਸਕੁਐਡ ਟੀਮ ਨੇ ਹੁਣ ਖਰੜ ਨਗਰ ਕੌਂਸਲ ਨੂੰ ਪੱਤਰ ਜਾਰੀ ਕਰਕੇ 1 ਜਨਵਰੀ, 2022 ਤੋਂ ਬਾਅਦ ਜਾਰੀ ਕੀਤੇ ਆਨਲਾਈਨ ਪ੍ਰਾਪਰਟੀ ਰੈਗੂਲਰਾਈਜ਼ੇਸ਼ਨ ਸਰਟੀਫਿਕੇਟ (ਐਨਓਸੀ) ਦਾ ਰਿਕਾਰਡ ਮੰਗਿਆ ਹੈ।  

ਇਸ ਸਬੰਧ ਵਿਚ ਵਿਜੀਲੈਂਸ ਨੇ ਇੱਕ ਜਾਂਚ ਦਾ ਹਵਾਲਾ ਦਿੰਦੇ ਹੋਏ ਈਓ ਨੂੰ 27 ਅਕਤੂਬਰ 2023 ਨੂੰ ਜਾਰੀ ਇੱਕ ਪੱਤਰ ਵਿਚ ਦੱਸਿਆ ਹੈ ਕਿ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਮੁਹਾਲੀ ਦੀਆਂ ਵੱਖ-ਵੱਖ ਨਗਰ ਕੌਂਸਲਾਂ (ਜਿਸ ਵਿੱਚ ਡੇਰਾਬੱਸੀ, ਜ਼ੀਰਕਪੁਰ, ਲਾਲੜੂ ਅਤੇ ਬਨੂੜ ਸਮੇਤ ਖਰੜ ਸ਼ਾਮਲ ਹਨ) ਅਤੇ ਮੁਲਾਜ਼ਮਾਂ ਖ਼ਿਲਾਫ਼ ਮਿਲੀ ਸ਼ਿਕਾਇਤ ਦੀ ਜਾਂਚ ਜਾਰੀ ਹੈ।

ਇਸ ਵਿਚ ਐਨਓਸੀ ਦਾ ਰਿਕਾਰਡ ਜਾਂਚ ਦਾ ਵਿਸ਼ਾ ਹੈ। 1 ਜਨਵਰੀ, 2022 ਤੋਂ 31 ਅਕਤੂਬਰ, 2023 ਤੱਕ ਜਿੰਨੇ ਵੀ ਆਨਲਾਈਨ NOC ਜਾਰੀ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਦਾ ਰਿਕਾਰਡ ਤਲਬ ਕੀਤਾ ਗਿਆ ਹੈ। ਇਨ੍ਹਾਂ ਨੂੰ ਕਿਸੇ ਭਰੋਸੇਮੰਦ ਕਰਮਚਾਰੀ ਵੱਲੋਂ ਨਗਰ ਕੌਂਸਲ ਖਰੜ ਦੇ ਵਿਜੀਲੈਂਸ ਵਿਭਾਗ ਨੂੰ ਭੇਜਿਆ ਜਾਵੇਗਾ।  ਰਜਿਸਟ੍ਰੇਸ਼ਨ ਤੋਂ ਪਹਿਲਾਂ NOC ਅਤੇ ਨਕਸ਼ਾ ਪਾਸ ਕਰਨਾ ਲਾਜ਼ਮੀ ਸੀ।

ਪੰਜਾਬ 'ਚ 'ਆਪ' ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਜਾਇਦਾਦ ਖਰੀਦਣ-ਵੇਚਣ ਅਤੇ ਜਾਇਦਾਦ ਦੇ ਕਾਰੋਬਾਰ 'ਚ ਧੋਖਾਧੜੀ ਨੂੰ ਰੋਕਣ ਲਈ ਨਵੰਬਰ 2022 'ਚ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਇਸ ਵਿਚ ਕਿਸੇ ਵੀ ਜਾਇਦਾਦ ਦੀ ਰਜਿਸਟਰੇਸ਼ਨ ਕਰਵਾਉਣ ਲਈ ਪ੍ਰਾਪਰਟੀ ਰੈਗੂਲਰਾਈਜ਼ੇਸ਼ਨ ਸਰਟੀਫਿਕੇਟ (ਐਨ.ਓ.ਸੀ.) ਜਾਂ ਨਕਸ਼ਾ ਹੋਣਾ ਲਾਜ਼ਮੀ ਕੀਤਾ ਗਿਆ ਸੀ। ਇਸ ਤੋਂ ਬਾਅਦ ਨਕਸ਼ੇ ਪਾਸ ਅਤੇ ਐਨਓਸੀ ਤੋਂ ਬਿਨਾਂ ਰਜਿਸਟ੍ਰੇਸ਼ਨ ਕਰਵਾਉਣ 'ਤੇ ਰੋਕ ਲਗਾ ਦਿੱਤੀ ਗਈ।  

ਅਗਸਤ ਵਿਚ ਜਾਅਲੀ ਐਨਓਸੀ ਨਾਲ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਗਸਤ 2023 ਵਿਚ ਖਰੜ ਤਹਿਸੀਲ ਵਿਚ ਇੱਕ ਔਰਤ ਨੇ ਜਾਅਲੀ ਐਨਓਸੀ ਨਾਲ ਰਜਿਸਟਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਹਿਸੀਲਦਾਰ ਨੇ ਰਜਿਸਟਰੀ 'ਤੇ ਰੋਕ ਲਗਾ ਦਿੱਤੀ ਅਤੇ ਮਾਮਲੇ ਦੀ ਜਾਂਚ ਲਈ ਐਸਡੀਐਮ ਖਰੜ ਨੂੰ ਪੱਤਰ ਲਿਖਿਆ।    

ਇਸ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਕਿ ਨਗਰ ਕੌਂਸਲ ਵੱਲੋਂ ਜਾਰੀ ਐਨਓਸੀ ਦੇ ਨੰਬਰ ਅਤੇ ਰਸੀਦ ਦੇ ਆਧਾਰ ’ਤੇ ਐਨਓਸੀ ਦੋ ਵਿਅਕਤੀਆਂ ਦੇ ਕਬਜ਼ੇ ਵਿਚ ਸੀ, ਜਿਨ੍ਹਾਂ ਦੇ ਡਿਸਪੈਚ ਨੰਬਰ ਵੀ ਵੱਖਰੇ ਸਨ। ਪਤਾ ਲੱਗਾ ਕਿ ਔਰਤ ਨੇ ਇਹ ਐਨਓਸੀ ਕਿਸੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਤਿਆਰ ਕੀਤਾ ਸੀ।  
ਸ਼ੱਕ ਸੀ ਕਿ ਇਸ ਵਿਚ ਕੋਈ ਪ੍ਰਾਪਰਟੀ ਡੀਲਰ ਜਾਂ ਕੋਈ ਟਾਈਪਿਸਟ ਜਾਂ ਦਲਾਲ ਸ਼ਾਮਲ ਹੋ ਸਕਦਾ ਹੈ। ਇਸ ਮਾਮਲੇ ਦੀ ਜਾਂਚ ਅਜੇ ਬਾਕੀ ਹੈ। ਇਸ ਤੋਂ ਪਹਿਲਾਂ ਵੀ ਕਰੀਬ 3 ਸਾਲ ਪਹਿਲਾਂ ਨਗਰ ਕੌਂਸਲ ਖਰੜ ਵਿਚ ਜਾਅਲੀ ਐਨਓਸੀ ਅਤੇ ਜਾਅਲੀ ਨਕਸ਼ੇ ਪਾਸ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।  

(For more news apart from Municipal Council KHARAR, stay tuned to Rozana Spokesman)

Tags: #punjab

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement