Patiala News : 8 ਹਜ਼ਾਰ ਅਧਿਕਾਰੀ ਤੇ ਮੁਲਾਜ਼ਮ ਨਹੀਂ ਰੋਕ ਸਕੇ ਪਰਾਲੀ ਸਾੜਨ ਦਾ ਰੁਝਾਨ
Published : Nov 2, 2025, 1:56 pm IST
Updated : Nov 2, 2025, 1:57 pm IST
SHARE ARTICLE
Representative Image.
Representative Image.

2084 ਤਕ ਪੁੱਜੇ ਕੁੱਲ ਮਾਮਲੇ, AQI ਦਾ ਪੱਧਰ 200 ਪਾਰ 

8 Thousand Officers and Employees Could Not Stop the Trend of Stubble Burning Latest News in Punjabi ਪਟਿਆਲਾ : ਪੰਜਾਬ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸੂਬਾ ਸਰਕਾਰ ਦੀ ਸਖ਼ਤੀ, ਖ਼ਾਸ ਨਿਗਰਾਨੀ ਤੰਤਰ ਤੇ ਹਜ਼ਾਰਾਂ ਅਧਿਕਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਕਿਸਾਨਾਂ ਵਲੋਂ ਖੇਤਾਂ ਵਿਚ ਅੱਗ ਲਗਾਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ। 

ਸ਼ਨਿਚਰਵਾਰ ਨੂੰ ਸੂਬੇ ਵਿਚ ਇਕ ਦਿਨ ਵਿਚ ਪਰਾਲੀ ਫੂਕੇ ਜਾਣ ਦੀਆਂ 442 ਨਵੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ, ਜੋ ਇਸ ਸੀਜ਼ਨ ਦੌਰਾਨ ਇਕ ਦਿਨ ਵਿਚ ਸੱਭ ਤੋਂ ਵੱਧ ਕੇਸ ਹਨ। ਇਨ੍ਹਾਂ ਘਟਨਾਵਾਂ ਦੇ ਨਾਲ ਹੀ ਸੂਬੇ ਵਿਚ ਹੁਣ ਤਕ ਪਰਾਲੀ ਸਾੜੇ ਜਾਣ ਦੇ ਕੁਲ ਮਾਮਲੇ 2084 ਤੱਕ ਪੁੱਜ ਗਏ ਹਨ।

Representative ImageRepresentative Image

ਹਾਲਾਂਕਿ ਇਹ ਗਿਣਤੀ ਲੰਘੇ ਵਰ੍ਹੇ ਦੀ ਤੁਲਨਾ ਵਿਚ ਘੱਟ ਹੈ। ਵਰ੍ਹਾ 2024 ਵਿਚ ਇਸੇ ਤਰੀਕ (ਇਕ ਨਵੰਬਰ ਤਕ) ਸੂਬੇ ਵਿਚ 3537 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ। ਇਸ ਤਰ੍ਹਾਂ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਕਰੀਬ 41 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ ਹੈ। ਫਿਰ ਵੀ ਮੌਜੂਦਾ ਅੰਕੜੇ ਇਹ ਦਰਸਾਉਂਦੇ ਹਨ ਕਿ ਸਰਕਾਰ ਦੇ ਯਤਨਾਂ ਦੇ ਬਾਵਜੂਦ ਸਮੱਸਿਆ ਹੁਣ ਵੀ ਕਾਬੂ ਤੋਂ ਬਾਹਰ ਹਨ। ਜਿਸ ਦਾ ਅਸਰ ਸੂਬੇ ਦੀ ਏ.ਕਿਊ.ਆਈ. ਉਤੇ ਵੀ ਨਜ਼ਰ ਆਉਣ ਲੱਗਾ ਹੈ। ਇਸ ਦੇ ਚੱਲਦੇ ਪਟਿਆਲਾ ਤੇ ਮੰਡੀ ਗੋਬਿੰਦਗੜ੍ਹ ਦਾ ਏ.ਕਿਊ.ਆਈ. 200 ਦਾ ਅੰਕੜਾ ਪਾਰ ਕਰ ਕੇ ਖ਼ਰਾਬ ਕੈਟਾਗਰੀ ਵਿਚ ਪੁੱਜ ਗਿਆ ਹੈ।

ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕੇ ਜਾਣ ਲਈ ਸੂਬਾ ਸਰਕਾਰ ਨੇ ਕਰੀਬ 8 ਹਜ਼ਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਖ਼ਾਸ ਟੀਮ ਗਠਤ ਕੀਤੀ ਹੋਈ ਹੈ। ਇਸ ਨੂੰ ‘ਪਰਾਲੀ ਪ੍ਰੋਟੈਕਸ਼ਨ ਫ਼ੋਰਸ’ ਦਾ ਨਾਂਅ ਦਿਤਾ ਗਿਆ ਸੀ। ਇਸ ਟੀਮ ਵਿਚ ਪੰਜ ਹਜ਼ਾਰ ਨੋਡਲ ਅਧਿਕਾਰੀ, 1500 ਕਲਸਟਰ ਕੋਆਰਟੀਨੇਟਰ ਤੇ 1200 ਫੀਲਡ ਅਧਿਕਾਰੀ ਸ਼ਾਮਲ ਹਨ, ਜਿਨ੍ਹਾਂ ਨੂੰ ਸੂਬੇ ਦੇ 11624 ਪਿੰਡਾਂ ਵਿਚ ਤਾਇਨਾਤ ਕੀਤਾ ਗਿਆ ਹੈ। ਇਹ ਅਧਿਕਾਰੀ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਭੌਤਿਕ ਜਾਂਚ ਕਰਦੇ ਹਨ ਤੇ ਹਰ ਰੋਜ਼ ਐਕਸ਼ਨ ਟੇਕਨ ਰਿਪੋਰਟ ਮੋਬਾਈਲ ਐਪ ਰਾਹੀਂ ਅਪਲੋਡ ਕਰਦੇ ਹਨ। ਇਹ ਐਪ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਤੇ ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ.ਆਰ.ਐਸ.ਸੀ.) ਵਲੋਂ ਵਿਕਸਤ ਕੀਤਾ ਗਿਆ ਹੈ। ਫਿਰ ਵੀ ਲਗਾਤਾਰ ਵੱਧ ਰਹੀਆਂ ਘਟਨਾਵਾਂ ਸੰਕੇਤ ਹਨ ਕਿ ਏਨੀ ਵੱਡੀ ਟੀਮ ਵੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਿਚ ਸਫ਼ਲ ਨਹੀਂ ਹੋ ਰਹੀ।

ਵੱਖ-ਵੱਖ ਸ਼ਹਿਰਾਂ ਦਾ ਔਸਤ ਹਵਾ ਗੁਣਵੱਤਾ ਅੰਕ
ਅੰਮ੍ਰਿਤਸਰ : 101
ਬਠਿੰਡਾ : 167
ਜਲੰਧਰ : 189
ਲੁਧਿਆਣਾ : 177
ਮੰਡੀ ਗੋਬਿੰਦਗੜ੍ਹ : 212
ਪਟਿਆਲਾ : 216

(For more news apart from 8 Thousand Officers and Employees Could Not Stop the Trend of Stubble Burning Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement