ਕੇਸ਼ੋਪੁਰ ਛੰਭ ਪੁੱਜੇ 13000 ਪ੍ਰਵਾਸੀ ਪੰਛੀ 
Published : Dec 2, 2019, 4:37 pm IST
Updated : Dec 2, 2019, 4:37 pm IST
SHARE ARTICLE
Migratory Birds
Migratory Birds

ਪਿਛਲੇ ਸਾਲ ਇੱਥੇ 8,000 ਪ੍ਰਵਾਸੀ ਪੰਛੀ ਪੁੱਜੇ ਸਨ। ਇੱਥੇ ਪੱਛਮੀ ਏਸ਼ੀਆ, ਸਾਈਬੇਰੀਆ, ਅਫ਼ਗ਼ਾਨਿਸਤਾਨ, ਤਿੱਬਤ, ਚੀਨ ਅਤੇ ਰੂਸ ਤੋਂ ਪ੍ਰਵਾਸੀ ਪੰਛੀ ਪੁੱਜਦੇ ਹਨ

ਪੰਜਾਬ- ਗੁਰਦਾਸਪੁਰ ਜ਼ਿਲ੍ਹੇ ’ਚ ਦੂਰ–ਦੁਰਾਡੇ ਦੇਸ਼ਾਂ ਤੋਂ ਕੇਸ਼ੋਪੁਰ ਛੰਭ ਪੁੱਜਣ ਵਾਲੇ 13,000 ਪ੍ਰਵਾਸੀ ਪੰਛੀਆਂ ’ਤੇ ਕਿਤੇ ਵੀ ਪਰਾਲ਼ੀ ਦੇ ਕਿਸੇ ਧੂੰਏਂ, ਪ੍ਰਦੂਸ਼ਣ ਜਾਂ ਮੌਸਮ ਦਾ ਕੋਈ ਅਸਰ ਵਿਖਾਈ ਨਹੀਂ ਦਿੰਦਾ।  250 ਦੇ ਲਗਭਗ ਬਗਲੇ ਪਹਿਲਾਂ ਹੀ ਪੁੱਜ ਚੁੱਕੇ ਹਨ। ਕੇਸ਼ੋਪੁਰ ਛੰਭ ਗੁਰਦਾਸਪੁਰ ਤੋਂ 5 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

Migratory BirdsMigratory Birds

ਪਿਛਲੇ ਸਾਲ ਇੱਥੇ 8,000 ਪ੍ਰਵਾਸੀ ਪੰਛੀ ਪੁੱਜੇ ਸਨ। ਇੱਥੇ ਪੱਛਮੀ ਏਸ਼ੀਆ, ਸਾਈਬੇਰੀਆ, ਅਫ਼ਗ਼ਾਨਿਸਤਾਨ, ਤਿੱਬਤ, ਚੀਨ ਅਤੇ ਰੂਸ ਤੋਂ ਪ੍ਰਵਾਸੀ ਪੰਛੀ ਪੁੱਜਦੇ ਹਨ। ਕੁਝ ਪੰਛੀ ਤਾਂ ਮਾਨਸਰੋਵਰ ਝੀਲ ਤੋਂ ਵੀ ਇੱਥੇ ਪੁੱਜੇ ਹੋਏ ਹਨ। 90 ਫ਼ੀ ਸਦੀ ਅਜਿਹੇ ਪੰਛੀ ਘੱਟ ਪਾਣੀ ਪਸੰਦ ਕਰਦੇ ਹਨ। ਅਜਿਹੇ ਪੰਛੀਆਂ ਦੀਆਂ ਸਿਰਫ਼ ਚਾਰ–ਪੰਜ ਪ੍ਰਜਾਤੀਆਂ ਹੀ ਡੂੰਘੇ ਪਾਣੀਆਂ ’ਚ ਗੋਤੇ ਲਾਉਣਾ ਪਸੰਦ ਕਰਦੀਆਂ ਹਨ।

migratory birdsmigratory birds

ਇੱਥੇ ਪ੍ਰਵਾਸੀ ਉੱਤਰੀ ਸ਼ੋਵਲਰ, ਉੱਤਰੀ ਪਿੰਨਟੇਲ, ਗੈਡਵਾਲ, ਆਮ ਕੂਟਸ, ਰੂਡੀ ਸ਼ੈਲ ਬੱਤਖਾਂ, ਯੂਰੇਸ਼ੀਅਨ ਵਿਜਨ, ਆਮ ਮੂਰ ਹੈਨਜ਼, ਮੂਰ ਹੈਨਜ਼, ਮਾਲਾਰਡਜ਼, ਬਾਰ–ਹੈੱਡਡ ਹੰਸ ਤੇ ਸਾਰਸ ਇੱਥੇ ਸਹਿਜੇ ਹੀ ਵੇਖੇ ਜਾ ਸਕਦੇ ਹਨ। ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਇਹ ਪੰਛੀ ਇੱਥੇ ਪੁੱਜ ਜਾਂਦੇ ਹਨ। ਇਹ ਪੰਛੀ ਹਰ ਸਾਲ ਮਾਰਚ ਮਹੀਨੇ ਦੇ ਅੱਧ ਤੱਕ ਇੱਥੇ ਰਹਿੰਦੇ ਹਨ।

Migratory birds increased in the, Motemajra DhabMigratory birds 

ਗੁਰਦਾਸਪੁਰ ਦੇ ਜ਼ਿਲ੍ਹਾ ਵਣ ਤੇ ਜੰਗਲੀ–ਜੀਵਨ ਅਫ਼ਸਰ ਰਾਜੇਸ਼ ਮਹਾਜਨ ਨੇ ਦੱਸਿਆ ਕਿ ਵਿਭਾਗ ਨੇ ਅਜਿਹੇ ਹੋਰ ਪੰਛੀਆਂ ਨੂੰ ਖਿੱਚਣ ਲਈ ਇੱਥੇ 9,100 ਮੀਟਰ ਲੰਮੇ ਮਿੱਟੀ ਦੇ ਉੱਚੇ ਟੀਲੇ ਬਣਾਏ ਹਨ ਤੇ 5,000 ਰੁੱਖ ਵੀ ਲਾਏ ਹਨ। ਇਹ ਪੰਛੀ ਇਨ੍ਹਾਂ ਰੁੱਖਾਂ ’ਤੇ ਰਾਤ ਸਮੇਂ ਰਹਿੰਦੇ ਹਨ ਤੇ ਜਦੋਂ ਕਦੇ ਝੀਲ ਵਿਚ ਉਨ੍ਹਾਂ ਨੇ ਨਾ ਬੈਠਣਾ ਹੋਵੇ, ਤਾਂ ਉਹ ਉੱਚੇ ਪਲੇਟਫ਼ਾਰਮਾਂ ਉੱਤੇ ਜਾ ਕੇ ਬਹਿ ਜਾਂਦੇ ਹਨ।

Migratory BirdsMigratory Birds

ਇਸ ਤੋਂ ਇਲਾਵਾ ਇਸ ਤਿੰਨ ਏਕੜ ਇਲਾਕੇ ਵਿਚ ਇੱਕ ਸੂਚਨਾ ਕੇਂਦਰ ਵੀ ਕਾਇਮ ਕੀਤਾ ਗਿਆ ਹੈ। ਪੰਛੀ ਪ੍ਰੇਮੀ ਇੱਥੇ ਵੱਧ ਤੋਂ ਵੱਧ ਗਿਣਤੀ ’ਚ ਆ ਸਕਦੇ ਹਨ। ਇਸ ਤੋਂ ਇਲਾਵਾ ਡੇਢ ਕਰੋੜ ਰੁਪਏ ਦੀ ਲਾਗਤ ਨਾਲ 35–35 ਮੀਟਰ ਉੱਚੇ ਟਾਵਰ ਵੀ ਬਣਾਏ ਗਏ ਹਨ, ਜਿੱਥੇ ਖਲੋ ਕੇ ਸੈਲਾਨੀ ਪ੍ਰਵਾਸੀ ਪੰਛੀਆਂ ਦੀ ਬਹਾਰ ਵੇਖ ਸਕਦੇ ਹਨ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement