
ਚੌਟਾਲਾ ਵੀ ਹਿਲੇ-ਕਿਸਾਨ ਮੰਗਾਂ ਦੀ ਹਮਾਇਤ
ਹਰਿਆਣਾ, 1 ਦਸੰਬਰ: ਖੱਟਰ ਸਰਕਾਰ ਦੀ ਮੁੱਖ ਭਾਈਵਾਲ ਪਾਰਟੀ ਜੇ.ਜੇ.ਪੀ. ਦੇ ਆਗੂ ਅਜੈ ਚੌਟਾਲਾ ਵੀ ਅੰਦੋਲਨ ਕਰ ਰਹੇ ਕਿਸਾਨਾ ਦੇ ਸਮਰਥਨ ਵਿਚ ਆ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਸੜਕਾਂ 'ਤੇ ਪ੍ਰੇਸ਼ਾਨ ਹੋ ਰਿਹਾ ਹੈ। ਉਨ੍ਹਾਂ ਦੀਆਂ ਮੰਗਾਂ ਕੇਂਦਰ ਨੂੰ ਛੇਤੀ ਤੋਂ ਛੇਤੀ ਮੰਨ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਤਾਂ ਖੇਤੀ ਕਾਨੂੰਨ 'ਤੇ ਸਿੱਧਾ ਸਵਾਲ ਉਠਾਉਂਦਿਆਂ ਇਥੋਂ ਤਕ ਕਹਿ ਦਿਤਾ ਕਿ ਇਸ ਕਾਨੂੰਨ ਵਿਚ ਐਮ.ਐਸ.ਪੀ. ਦੇ ਦੋ ਸ਼ਬਦ ਲਿਖਣ ਵਿਚ ਕੀ ਦਿੱਕਤ ਹੈ?