
ਕਵੇਟਾ 'ਚ ਪਸ਼ਤੂਨਾਂ ਨੇ ਅਪਣੇ ਆਗੂ ਅਲੀ ਵਜ਼ੀਰ ਦੀ ਰਿਹਾਈ ਸਬੰਧੀ ਕੀਤਾ ਸ਼ਕਤੀ ਪ੍ਰਦਰਸ਼ਨ
ਕਵੇਟਾ, 1 ਦਸੰਬਰ: ਪਾਕਿਸਤਾਨ ਦੇ ਕਵੇਟਾ 'ਚ ਪਸ਼ਤੂਨ ਤਹਫ਼ੁਜ਼ ਅੰਦੋਲਨ ਵਲੋਂ ਪਸ਼ਤੂਨ ਅੰਦੋਲਨ ਦੇ ਆਗੂ ਅਲੀ ਵਜ਼ੀਰ ਤੇ ਹੋਰਨਾਂ ਕਾਰਕੁਨਾਂ ਦੀ ਰਿਹਾਈ ਦੀ ਮੰਗ ਕਰਦੇ ਹੋਏ ਸ਼ਕਤੀ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ | ਅੰਦੋਲਨ ਦੇ ਨੇਤਾ ਅਲੀ ਵਜ਼ੀਰ ਦਖਣੀ ਵਜ਼ੀਰੀਸਤਾਨ ਤੋਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੀ ਹਨ | ਮੀਡੀਆ ਰਿਪੋਰਟਸ ਮੁਤਾਬਕ ਇਕ ਸਾਲ ਤੋਂ ਜੇਲ 'ਚ ਬੰਦ ਵਜ਼ੀਰ ਨੂੰ 16 ਦਸੰਬਰ, 2020 ਨੂੰ ਸਿੰਧ ਪੁਲਿਸ ਦੀ ਬੇਨਤੀ 'ਤੇ ਪੇਸ਼ਾਵਰ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਵਜ਼ੀਰ ਨੂੰ ਕਰਾਚੀ 'ਚ ਇਕ ਪੀ.ਟੀ.ਐਮ ਵਿਰੋਧ ਰੈਲੀ 'ਚ ਸੂਬਾ ਅਦਾਰਿਆਂ ਵਿਰੁਧ ਅਪਮਾਨਜਨਕ ਤੇ ਭੜਕਾਊ ਭਾਸ਼ਨ ਦੇਣ ਦਾ ਦੋਸ਼ ਲਾਇਆ ਗਿਆ ਸੀ |
ਮੀਡੀਆ ਰਿਪੋਰਟਸ ਮੁਤਾਬਕ ਬਲੋਚਿਸਤਾਨ ਸਰਕਾਰ ਨੇ ਸੂਬੇ 'ਚ ਪੀ. ਟੀ. ਐਮ. ਪ੍ਰਮੁੱਖ ਦੇ ਦਾਖ਼ਲੇ 'ਤੇ ਰੋਕ ਲਗਾ ਦਿਤੀ ਹੈ | ਹਾਲਾਂਕਿ, ਪੀ.ਟੀ.ਐਮ. ਦੇ ਪ੍ਰਮੁੱਖ ਮਨਜ਼ੂਰ ਪਸ਼ਤੀਨ ਸਭਾ 'ਚ ਮੌਜੂਦ ਸਨ ਤੇ ਵਜ਼ੀਰ ਦੀ ਰਿਹਾਈ ਦਾ ਜ਼ੋਰਦਾਰ ਸਮਰਥਨ ਕਰ ਰਹੇ ਸਨ | ਪਸ਼ਤੂਨ ਤਹਫੁਜ਼ ਮੂਵਮੈਂਟ ਵਲੋਂ ਆਯੋਜਤ ਇਸ ਪਾਵਰ ਸ਼ੋਅ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ ਜਿਸ 'ਚ ਪਖਤੂਨਖਵਾ ਮਿੱਲੀ ਅਵਾਮੀ ਪਾਰਟੀ (ਪੀ. ਕੇ. ਐਮ. ਪੀ.) ਤੇ ਅਵਾਮੀ ਨੈਸ਼ਨਲ ਪਾਰਟੀ (ਏ. ਐੱਨ. ਪੀ.) ਸ਼ਾਮਲ ਹਨ | ਮੀਡੀਆ ਰਿਪੋਰਟਸ ਦੇ ਮੁਤਾਬਕ, ਏ. ਐੱਨ. ਪੀ. ਦੇ ਸੂਬਾ ਪ੍ਰਧਾਨ ਅਸਗਰ ਖ਼ਾਨ ਅਚਕਜ਼ਈ ਵੀ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਸਨ | ਪੱਤਰਕਾਰ ਦੀ ਗਿ੍ਫ਼ਤਾਰੀ ਦਾ ਵਿਰੋਧ ਦੁਨੀਆਂ ਭਰ 'ਚ ਕਈ ਅਦਾਰੇ ਕਰ ਰਹੇ ਹਨ | (ਏਜੰਸੀ)