
ਮੁਹਾਲੀ 'ਚ 20% ਲੋਕ ਅਜਿਹੇ ਹਨ, ਜੋ ਦੋ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੇ ਹਨ।
ਚੰਡੀਗੜ੍ਹ - ਦਿਨੋਂ ਦਿਨ ਹਰ ਚੀਜ਼ ਦੀ ਮਹਿੰਗਾਈ ਇੰਨੀ ਵਧ ਰਹੀ ਹੈ ਕਿ ਲੋਕ ਹੁਣ 'ਹਮ ਦੋ ਨਹੀਂ ਹਮਾਰਾ ਏਕ' ਦੀ ਪਾਲਿਸੀ ਵੱਲ ਵਧ ਰਹੇ ਹਨ। 5 ਸਾਲ ਪਹਿਲਾਂ 2017-18 'ਚ ਪੰਜਾਬ 'ਚ ਦੋ ਬੱਚੇ ਰੱਖਣ ਵਾਲਿਆਂ ਦੀ ਸੰਖਿਆ 74 ਫੀਸਦੀ ਸੀ। ਉੱਥੇ ਹੀ 2021-2022 ਵਿਚ ਅੱਧੋ ਤੋਂ ਵੀ ਘਟ ਕੇ 33 ਫੀਸਦੀ ਹੀ ਰਹਿ ਗਈ ਹੈ। ਹੁਣ ਇਹ ਅੰਕੜਾ ਹੋਰ ਵੀ ਥੱਲੇ ਆ ਗਿਆ ਹੈ। ਵਨ ਚਾਈਲਡ ਪਾਲਿਸੀ ਵੱਲ ਲੋਕਾਂ ਦਾ ਰੁਝਾਨ ਕਾਫ਼ੀ ਵਧ ਗਿਆ ਹੈ ਤੇ ਇਸ ਦੀ ਮੁੱਖ ਵਜ੍ਹਾ ਮਹਿੰਗਾਈ ਤੇ ਆਮਦਨ ਦੇ ਨਾਲ ਮਾਡਰਨ ਕਲਚਰ ਨੂੰ ਅਪਣਾਉਣਾ ਹੈ। ਉੱਥੇ ਹੀ ਸਿੰਗਲ ਪਰਿਵਾਰ ਅਤੇ ਫਿਟਨੈੱਸ ਫ੍ਰੀਕ ਔਰਤਾਂ ਵੀ ਇਕ ਬੱਚੇ ਨੂੰ ਹੀ ਜਨਮ ਦੇਣਾ ਬਿਹਤਰ ਸਮਝਦੀਆਂ ਹਨ।
Punjab's tendency towards One Child Policy increased
ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਪਤਾਨੀ-ਪਤਨੀ ਨੇ ਦੱਸਿਆ ਕਿ ਉਹਨਾਂ ਦਾ ਇਕ ਬੇਟਾ ਹੈ ਤੇ ਹੁਣ ਉਹ ਦੂਜਾ ਬੱਚਾ ਨਹੀਂ ਚਾਹੁੰਦੇ ਕਿਉਂਕਿ ਜਿਸ ਹਿਸਾਬ ਨਾਲ ਮਹਿੰਗਾਈ ਵਧ ਰਹੀ ਹੈ ਉਸ ਹਿਸਾਬ ਨਾਲ ਦੋ ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮੁਸ਼ਕਿਲ ਹੈ। ਆਰਥਿਕ ਵਿਸ਼ਲੇਸ਼ਣ ਅਤੇ ਨੀਤੀ ਵਿਭਾਗ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਰਿਸਰਚ ਅਫ਼ਸਰ ਪ੍ਰੋ. ਐੱਚਐੱਸ ਵਾਲੀਆ ਨੇ ਦੱਸਿਆ ਕਿ ਪਿਛਲੇ 5 ਸਾਲਾਂ ਵਿਚ 4 ਤੋਂ 5 ਫੀਸਦੀ ਸਲਾਨਾ ਦਰ ਨਾਲ ਮਹਿੰਗਾਈ ਵਧ ਰਹੀ ਹੈ। ਇਸ ਦਾ ਅਸਰ ਸਿੱਖਿਆ 'ਤੇ ਵੀ ਪੈ ਰਿਹਾ ਹੈ।
Punjab's tendency towards One Child Policy increased
ਸਿੱਖਿਆ ਵੀ ਹੁਣ ਇਕ ਪ੍ਰੋਡਕਟ ਹੈ ਅਤੇ ਇਸ ਦੇ ਲਈ ਲੋਕਾਂ ਨੂੰ ਖਰੀਦਦਾਰੀ ਦਾ ਪਾਵਰ ਘੱਟ ਹੋਈ ਹੈ। ਸਮਾਜ ਅਤੇ ਪਰਿਵਾਰ ਕਲਿਆਣ ਹਰ ਸਾਲ 18 ਤੋਂ 44 ਸਾਲ ਦੀ ਉਮਰ ਦੀਆਂ ਔਰਤਾਂ ਅਤੇ ਮਰਦਾਂ 'ਤੇ ਸਰਵੇ ਕਰਦਾ ਹੈ। ਇਹ ਅੰਕੜੇ ਉਸੇ ਸਰਵੇ 'ਤੇ ਅਧਾਰਤ ਹੈ। ਹੁਸ਼ਿਆਰਪੁਰ ਵਿਚ 2017 ਵਿਚ 35 ਫੀਸਦੀ ਲੋਕ 2 ਬੱਚੇ ਚਾਹੁੰਦੇ ਸਨ ਤੇ ਹੁਣ 2021 ਵਿਚ ਇਹਨਾਂ ਦੀ ਸੰਖਿਆ 28ਫੀਸਦੀ ਹੋ ਗਈ ਹੈ।
ਸਾਲ 2017-18 ਵਿਚ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿਚ ਦੋ ਬੱਚੇ ਹੋਣ ਦਾ ਅੰਕੜਾ 35-35% ਸੀ, ਜੋ ਕਿ 5 ਸਾਲਾਂ ਬਾਅਦ ਸਾਲ 2021-22 ਵਿਚ ਗੁਰਦਾਸਪੁਰ ਵਿਚ 29% ਅਤੇ ਹੁਸ਼ਿਆਰਪੁਰ ਵਿਚ 28% 'ਤੇ ਆ ਗਿਆ ਹੈ। ਪੰਜ ਸਾਲ ਪਹਿਲਾਂ 2017-18 ਵਿਚ ਫਤਹਿਗੜ੍ਹ ਸਾਹਿਬ ਦਾ ਸੰਸਾਧਨ 104% ਅਤੇ ਰੂਪਨਗਰ ਦਾ 105% ਸੀ, ਜੋ ਕਿ ਸਾਲ 2021 ਵਿਚ ਘਟ ਕੇ ਕ੍ਰਮਵਾਰ 31% ਅਤੇ 33% ਰਹਿ ਗਿਆ ਹੈ। ਵਨ ਚਾਈਲਡ ਪਾਲਿਸੀ ਨੂੰ ਅਪਣਾਉਣ ਵਾਲਿਆਂ ਵਿਚ ਮੋਹਾਲੀ ਇਕਲੌਤਾ ਜ਼ਿਲ੍ਹਾ ਹੈ ਜਿਸ ਨੇ ਵਨ ਫਿਟਨੈਸ ਚਾਈਲਡ ਪਾਲਿਸੀ ਨੂੰ ਅਪਣਾਇਆ ਹੈ, ਜਿੱਥੇ ਸਿਰਫ਼ 20% ਲੋਕ ਅਜਿਹੇ ਹਨ, ਜੋ ਦੋ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੇ ਹਨ।