
25% ਰਾਖਵੇਂਕਰਨ ਦਾ ਕੀਤਾ ਸੀ ਵਾਦਾ
ਜਲੰਧਰ: ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਕਾਂਸਟੇਬਲ ਦੀ ਭਰਤੀ ਕੱਢੀ ਗਈ ਸੀ। ਜਿਸ ਲਈ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੇ ਬਿਨੈ ਪੱਤਰ ਭਰ ਕੇ ਪੇਪਰ ਦਿੱਤੇ ਸਨ ਪਰ ਅੱਜ ਵਿਦਿਆਰਥੀਆਂ ਨੇ ਜਲੰਧਰ ਦਾ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ| ਵਿਦਿਆਰਥੀਆਂ ਨੇ ਚੰਨੀ ਸਰਕਾਰ 'ਤੇ ਪੱਖਪਾਤ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਇਥੇ ਸਿਫ਼ਾਰਿਸ਼ ਕਾਂਸਟੇਬਲ ਦੀ ਭਰਤੀ ਕੀਤੀ ਜਾ ਰਹੀ ਹੈ।
Students close Jalandhar highway
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਂਸਟੇਬਲ ਦੀ ਭਰਤੀ ਲਈ ਪੇਪਰ ਦਿੱਤੇ ਸਨ, ਜਿਸ ਵਿੱਚ ਸਰਕਾਰ ਨੇ 80 ਵਿਦਿਆਰਥੀਆਂ ਨੂੰ 25 ਫੀਸਦੀ ਰਾਖਵਾਂਕਰਨ ਦੇਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਕਿਸੇ ਵੀ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਦੀ ਅਰਜ਼ੀ ਨਹੀਂ ਆਈ ਹੈ।
Students close Jalandhar highway
ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਉਨ੍ਹਾਂ ਚੰਨੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਉਦੋਂ ਤੱਕ ਆਪਣਾ ਧਰਨਾ ਜਾਰੀ ਰੱਖਣਗੇ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਨੂੰ ਵਜ਼ੀਫ਼ਾ ਅਤੇ ਸਰਕਾਰੀ ਨੌਕਰੀ ਨਹੀਂ ਦਿੰਦੀ ਜਿਸਦੇ ਉਹ ਹੱਕਦਾਰ ਹਨ।
Students close Jalandhar highway
ਦੂਜੇ ਪਾਸੇ ਇਸ ਜਾਮ ਕਾਰਨ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ 10 ਦਿਨ ਤੋਂ ਇਸ ਗੱਲ ਦਾ ਸੰਘਰਸ਼ ਕਰ ਰਹੇ ਹਨ ਕਿ ਇਥੇ ਭਰਤੀ ’ਚ ਫਰਜ਼ੀਵਾੜਾ ਹੋਇਆ ਹੈ। ਅਜੀਬ ਕਿਸਮ ਦੇ ਨਾਮ ਦਰਜ ਕਰਕੇ ਉਨ੍ਹਾਂ ਨੂੰ ਭਰਤੀ ’ਚ ਸ਼ਾਮਲ ਕੀਤਾ ਗਿਆ ਹੈ। ਇਹੀ ਗੱਲ ਪੁੱਛਣ ਲਈ ਉਨ੍ਹਾਂ ਨੇ ਜਲੰਧਰ ਦੇ ਡੀ. ਸੀ. ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
Students close Jalandhar highway