ਮਦਦਗਾਰ NGO ਨੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾ ਕੇ ਬਚਾਈਆਂ ਕੀਮਤੀ ਜਾਨਾਂ 
Published : Dec 2, 2022, 12:05 pm IST
Updated : Dec 2, 2022, 12:05 pm IST
SHARE ARTICLE
Helpful NGO saved precious lives by providing treatment to needy patients
Helpful NGO saved precious lives by providing treatment to needy patients

ਕਿਹਾ- ਮਰੀਜ਼ਾਂ ਦੀ ਮਦਦ ਕਰਨਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ


ਨੌਜਵਾਨ ਦਾ ਕਰਵਾਇਆ ਮੁਫ਼ਤ ਕਿਡਨੀ ਟਰਾਂਸਪਲਾਂਟ

ਲੁਧਿਆਣਾ (ਸੋਨੂੰ) : ਮਦਦਗਾਰ ਐਨ.ਜੀ.ਓ. ਲੋੜਵੰਦ ਮਰੀਜ਼ਾਂ ਲਈ ਦੂਤ ਸਾਬਤ ਹੋ ਰਿਹਾ ਹੈ। ਅਜਿਹੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ NGO ਨੇ 23 ਸਾਲਾ ਨੌਜਵਾਨ ਦੀ ਕਿਡਨੀ ਟਰਾਂਸਪਲਾਂਟ ਕਰਵਾਉਣ ਦਾ ਫੈਸਲਾ ਕਰ ਕੇ ਚੈਰਿਟੀ ਦੇ ਖੇਤਰ ਵਿੱਚ ਵੱਡਾ ਕਦਮ ਚੁੱਕਿਆ। ਐਨ.ਜੀ.ਓ. ਕੇ ਦੇ ਦੀਪਕ ਗਰਗ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਜਿਸ ਔਰਤ ਦਾ ਲੜਕਾ ਰਵੀ ਪਾਠਕ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਹੈ, ਉਹ ਔਰਤ ਸੜਕ 'ਤੇ ਬੂਟੇ ਲਗਾਉਂਦੀ ਸੀ |

ਐਨ.ਜੀ.ਓ. ਨੇ ਇਸ ਨੌਜਵਾਨ ਦਾ ਕਿਡਨੀ ਟਰਾਂਸਪਲਾਂਟ ਡੀ.ਐਮ.ਸੀ. ਵਿੱਚ ਮੁਫ਼ਤ ਕਰਵਾਇਆ ਹੈ। ਨੌਜਵਾਨ ਨੂੰ ਉਸ ਦੀ ਮਾਂ ਵੱਲੋਂ ਗੁਰਦਾ ਦਾਨ ਕੀਤਾ ਗਿਆ। ਦੀਪਕ ਗਰਗ ਨੇ ਦੱਸਿਆ ਕਿ ਇਸ ਨੇਕ ਕਾਰਜ ਵਿੱਚ ਸਮਾਜ ਸੇਵੀ ਅਸ਼ੋਕ ਮਿੱਤਲ ਵੱਲੋਂ ਐਨ.ਜੀ.ਓ ਨੂੰ 5 ਲੱਖ ਦਾ ਚੈੱਕ ਦਿੱਤਾ ਗਿਆ ਹੈ।

ਦੀਪਕ ਗਰਗ ਨੇ ਦੱਸਿਆ ਕਿ ਐਨ.ਜੀ.ਓ. ਸਮੂਹ ਮੈਂਬਰਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇੱਕ ਮਰੀਜ਼ ਦਾ ਕਿਡਨੀ ਟਰਾਂਸਪਲਾਂਟ ਦਾ ਕੇਸ ਵੀ ਹੋ ਚੁੱਕਾ ਹੈ। ਇਸ ਮੌਕੇ ਅਸ਼ੋਕ ਮਿੱਤਲ ਨੇ ਕਿਹਾ ਕਿ ਮਰੀਜ਼ਾਂ ਦੀ ਮਦਦ ਕਰਨਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ, ਐਨ.ਜੀ.ਓ. ਉਹ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾ ਕੇ ਕਈ ਕੀਮਤੀ ਜਾਨਾਂ ਬਚਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement