
ਸੈਲਾਨੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਗਈ
Chandigarh Vehicle Parking Advisory News in Punjabi: ਵੀਕੈਂਡ 'ਤੇ ਸੈਲਾਨੀਆਂ ਦੀ ਭੀੜ ਨੂੰ ਦੇਖਦੇ ਹੋਏ ਪੁਲਿਸ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਪੁਲਿਸ ਨੇ ਸੈਲਾਨੀਆਂ ਲਈ ਆਪਣੀ ਗੱਡੀਆਂ ਪਾਰਕ ਕਰਨ ਲਈ ਜਗ੍ਹਾ ਦੀ ਨਿਸ਼ਾਨਦੇਹੀ ਵੀ ਕੀਤੀ ਹੈ। ਇਸ ਵਿਚ ਸੁਖਨਾ ਝੀਲ ਦੇ ਸਾਹਮਣੇ ਸੈਕਟਰ 5 ਦੀ ਪਾਰਕਿੰਗ, ਰੌਕ ਗਾਰਡਨ ਪਾਰਕਿੰਗ, ਹਾਈ ਕੋਰਟ ਦੇ ਸਾਹਮਣੇ ਕੱਚੀ ਪਾਰਕਿੰਗ ਅਤੇ ਸੈਕਟਰ 9 ਦੇ ਦਫ਼ਤਰ ਦੇ ਪਿਛਲੇ ਪਾਸੇ ਦੀ ਪਾਰਕਿੰਗ ਵਿਚ ਗੱਡੀਆਂ ਪਾਰਕ ਕਰਨ ਦੀ ਸਲਾਹ ਦਿੱਤੀ ਗਈ ਹੈ।
ਵੀਕਐਂਡ ਅਤੇ ਜਨਤਕ ਛੁੱਟੀਆਂ ਵਾਲੇ ਦਿਨ ਚੰਡੀਗੜ੍ਹ ਵਿਚ ਸੈਲਾਨੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ 18 ਨਵੰਬਰ ਤੋਂ ਸ਼ਟਲ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਬੱਸ ਰੋਜ਼ ਗਾਰਡਨ, ਰੌਕ ਗਾਰਡਨ ਅਤੇ ਸੁਖਨਾ ਝੀਲ ਲਈ ਉਪਲਬਧ ਹੋਵੇਗੀ। ਸ਼ਟਲ ਬੱਸ ਸਵੇਰੇ 11:00 ਵਜੇ ਤੋਂ ਸ਼ਾਮ 8:00 ਵਜੇ ਤੱਕ ਹਰ 5 ਮਿੰਟ ਬਾਅਦ ਚੱਲੇਗੀ। ਇਹ ਰੋਜ਼ ਗਾਰਡਨ ਦੇ ਸਾਹਮਣੇ, ਸੈਕਟਰ-9 ਸਰਕਾਰੀ ਇਮਾਰਤ ਦੇ ਪਿੱਛੇ, ਰੌਕ ਗਾਰਡਨ ਅਤੇ ਸੁਖਨਾ ਝੀਲ ਦੇ ਕੋਲ ਚੱਲੇਗੀ। ਇਸ ਦਾ ਕਿਰਾਇਆ 10 ਰੁਪਏ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਰੂਟ ਪਲਾਨ ਮੁਤਾਬਕ ਵੀਕਐਂਡ 'ਤੇ ਵਾਹਨਾਂ ਨੂੰ ਜਨ ਮਾਰਗ ਅਤੇ ਵਿਗਿਆਨ ਮਾਰਗ 'ਤੇ ਸਿਰਫ਼ ਗ੍ਰੀਨ ਰੂਟ ਰਾਹੀਂ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ। ਸੁਖਨਾ ਝੀਲ 'ਤੇ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਕੋਈ ਵਾਹਨ ਜ਼ੋਨ ਨਹੀਂ ਹੋਵੇਗਾ। ਵਾਪਸ ਮੁੜਨ ਲਈ ਵੱਖਰਾ ਰਸਤਾ ਵੀ ਬਣਾਇਆ ਗਿਆ ਹੈ। ਸੈਕਟਰ 5/6/7/8 ਚੌਕ, ਸੈਕਟਰ 5/8 ਚੌਕ, ਸੈਕਟਰ 4/5/8/9 ਚੌਕ, ਸੈਕਟਰ 4 ਟੈਂਕੀ ਮੋਡ ਤੋਂ ਕੋਈ ਵੀ ਵਾਹਨ ਸਿੱਧਾ ਸੁਖਨਾ ਝੀਲ ਵੱਲ ਨਹੀਂ ਆ ਸਕੇਗਾ।
ਸਿਰਫ ਸੈਕਟਰ 4 ਅਤੇ 5 ਦੇ ਵਸਨੀਕ ਹੀ ਨਿਕਾਸੀ ਕਰ ਸਕਦੇ ਹਨ। ਤਿੰਨਾਂ ਸੈਰ-ਸਪਾਟਾ ਸਥਾਨਾਂ ਦੇ ਆਲੇ-ਦੁਆਲੇ ਸੜਕ ਨੂੰ ਟੋ-ਅਵੇ ਜ਼ੋਨ ਬਣਾ ਦਿੱਤਾ ਗਿਆ ਹੈ।
ਪ੍ਰਸ਼ਾਸਨ ਨੇ ਸ਼ਨੀਵਾਰ ਅਤੇ ਜਨਤਕ ਛੁੱਟੀ ਵਾਲੇ ਦਿਨ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਬਚਣ ਲਈ ਇਹ ਫ਼ੈਸਲਾ ਲਿਆ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਸ਼ਹਿਰ ਦੇ ਸੈਰ-ਸਪਾਟਾ ਸਥਾਨਾਂ 'ਤੇ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ। ਚੰਡੀਗੜ੍ਹ ਸਮੇਤ ਹੋਰਨਾਂ ਸੂਬਿਆਂ ਤੋਂ ਵੀ ਸੈਲਾਨੀ ਆਉਂਦੇ ਹਨ। ਵੀਕਐਂਡ 'ਤੇ ਰੋਜ਼ ਗਾਰਡਨ, ਬਰਡ ਪਾਰਕ ਅਤੇ ਸੁਖਨਾ ਝੀਲ ਦੇ ਆਲੇ-ਦੁਆਲੇ ਜ਼ਿਆਦਾ ਗੱਡੀਆਂ ਕਾਰਨ ਉੱਤਰ ਮਾਰਗ ਅਤੇ ਵਿਗਿਆਨ ਮਾਰਗ 'ਤੇ ਜਾਮ ਲੱਗ ਜਾਂਦਾ ਹੈ। ਆਲੇ-ਦੁਆਲੇ ਦੇ ਸੈਕਟਰਾਂ ਵਿਚ ਵੀ ਟ੍ਰੈਫਿਕ ਜਾਮ ਦੀ ਸਮੱਸਿਆ ਆਉਂਦੀ ਹੈ। ਹੁਣ ਪ੍ਰਸ਼ਾਸਨ ਨੇ ਇਨ੍ਹਾਂ ਸੈਰ-ਸਪਾਟਾ ਸਥਾਨਾਂ 'ਤੇ ਪਹੁੰਚਣ ਲਈ ਨਕਸ਼ਾ ਜਾਰੀ ਕੀਤਾ ਹੈ, ਤਾਂ ਜੋ ਲੋਕ ਟ੍ਰੈਫਿਕ ਜਾਮ 'ਚ ਨਾ ਫਸਣ।
(For more news apart from Chandigarh vehicle parking advisory issued, stay tuned to Rozana Spokesman)