Punjab Weather News in punjabi: ਮੌਸਮ ਵਿਭਾਗ ਮੁਤਾਬਕ ਅੱਜ ਵੀ ਅਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ
Punjab Weather News in punjabi: ਪੰਜਾਬ ਵਿਚ ਮੀਂਹ ਤੋਂ ਬਾਅਦ ਠੰਢ ਨੇ ਜ਼ੋਰ ਫੜ ਲਿਆ ਹੈ। ਤਾਪਮਾਨ 'ਚ ਗਿਰਾਵਟ ਕਾਰਨ ਲੋਕਾਂ ਨੇ ਸਵੇਰੇ-ਸ਼ਾਮ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਬੰਦ ਕਰ ਦਿਤਾ ਹੈ। ਮੌਸਮ ਵਿਭਾਗ ਮੁਤਾਬਕ ਅੱਜ ਵੀ ਅਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Punjabi death in Italy: ਇਟਲੀ 'ਚ ਪੰਜਾਬੀ ਦੀ ਰੁਕੀ ਦਿਲ ਦੀ ਧੜਕਣ, ਮੌਕੇ 'ਤੇ ਹੀ ਹੋਈ ਮੌਤ
ਵੱਧ ਤੋਂ ਵੱਧ ਤਾਪਮਾਨ 24.1 ਅਤੇ ਘੱਟੋ-ਘੱਟ ਤਾਪਮਾਨ 10.1 ਡਿਗਰੀ ਸੈਲਸੀਅਸ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ 'ਚ ਕੁਝ ਇਲਾਕਿਆਂ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ: Gayatri Pandit Death: ਮਰਹੂਮ ਅਦਾਕਾਰ ਰਾਜਕੁਮਾਰ ਦੀ ਪਤਨੀ ਗਾਇਤਰੀ ਪੰਡਿਤ ਦਾ ਹੋਇਆ ਦਿਹਾਂਤ
46 ਸਾਲਾਂ 'ਚ ਪਹਿਲੀ ਵਾਰ 30 ਨਵੰਬਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 8.6 ਡਿਗਰੀ ਡਿੱਗ ਕੇ 18.0 ਡਿਗਰੀ ਤਕ ਪਹੁੰਚ ਗਿਆ। ਇਸ ਤੋਂ ਪਹਿਲਾਂ 1977 ਵਿੱਚ 30 ਨਵੰਬਰ ਨੂੰ ਦਿਨ ਦਾ ਤਾਪਮਾਨ 16.6 ਡਿਗਰੀ ਸੀ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਲ੍ਹੇ ਵਿੱਚ 24 ਘੰਟਿਆਂ ਵਿੱਚ 12.6 ਮਿਲੀਮੀਟਰ ਬਾਰਿਸ਼ ਹੋਈ ਹੈ।