ਯੂਨੀਅਨ ਨੇ ਹੜਤਾਲ ਖਤਮ ਕਰਨ ਦਾ ਕੀਤਾ ਐਲਾਨ
ਮੋਹਾਲੀ: PRTC ਅਤੇ ਪਨਸਪ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਫਿਲਹਾਲ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਮੁਲਾਜ਼ਮਾਂ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ। ਮੁਲਾਜ਼ਮਾਂ ਦੀ ਟ੍ਰਾਂਸਪੋਰਟ ਮੰਤਰੀ ਨਾਲ ਗੱਲਬਾਤ ਹੋਈ। ਉਹਨਾਂ ਨੇ ਭਰੋਸਾ ਦਿਵਾਇਆ ਕਿ ਜਿਨ੍ਹਾਂ ਉੱਪਰ ਛੋਟੀਆਂ ਧਾਰਾਵਾਂ ਲੱਗੀਆਂ ਨੇ, ਉਹਨਾਂ ਨੂੰ ਅੱਜ ਸ਼ਾਮ ਤੱਕ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਜਾਵੇਗਾ। ਉਹਨਾਂ ਦੀ ਕਾਗਜ਼ੀ ਕਾਰਵਾਈ ਦੀ ਪ੍ਰਕਿਰਿਆ ਜਾਰੀ ਹੈ ਪਰ ਜਿਨਾਂ ਦੇ ਉੱਪਰ ਇਰਾਦਾ ਕਤਲ ਜਾਂ ਹੋਰ ਵੱਡੇ ਮਾਮਲੇ ਦਰਜ ਨੇ ਉਹਨਾਂ ਨੂੰ ਤਿੰਨ ਤੋਂ ਚਾਰ ਦਿਨ ਲੱਗ ਸਕਦੇ ਹਨ। ਫਿਲਹਾਲ ਇਸ ਭਰੋਸੇ ਦੇ ਨਾਲ ਹੁਣ ਦੀ ਹੜਤਾਲ ਖੋਲ੍ਹ ਦਿੱਤੀ ਗਈ, ਜੇਕਰ ਅੱਜ ਸ਼ਾਮ ਤੱਕ ਛੋਟੇ ਮੁਕਦਮਿਆਂ ਵਾਲੇ ਮੁਲਾਜ਼ਮ ਰਿਹਾਅ ਨਹੀਂ ਹੁੰਦੇ ਤਾਂ ਮੁੜ ਤੋਂ ਕੱਲ ਧਰਨਾ ਜਾਂ ਹੜਤਾਲ ਕੀਤੀ ਜਾ ਸਕਦੀ ਹੈ।
