ਭਾਰਤ ਦੀ ਬਰਾਮਦ ਦਸੰਬਰ ਵਿਚ 0.8 ਫ਼ੀ ਸਦੀ ਘਟੀ 
Published : Jan 3, 2021, 2:31 am IST
Updated : Jan 3, 2021, 2:31 am IST
SHARE ARTICLE
image
image

ਭਾਰਤ ਦੀ ਬਰਾਮਦ ਦਸੰਬਰ ਵਿਚ 0.8 ਫ਼ੀ ਸਦੀ ਘਟੀ 

ਵਪਾਰ ਘਾਟਾ ਵੱਧ ਕੇ 15.71 ਅਰਬ ਡਾਲਰ 'ਤੇ ਪਹੁੰਚਿਆ


ਨਵੀਂ ਦਿੱਲੀ, 2 ਜਨਵਰੀ : 2020 ਦੇ ਆਖ਼ਰੀ ਮਹੀਨੇ ਦਸੰਬਰ 'ਚ ਭਾਰਤ ਦੀ ਬਰਾਮਦ 'ਚ ਗਿਰਾਵਟ ਆਈ ਹੈ ਹਾਲਾਂਕਿ ਇਹ ਗਿਰਾਵਟ ਵੱਡੀ ਨਹੀਂ ਹੈ | ਦਸੰਬਰ 'ਚ ਬਰਾਮਦ 'ਚ 0.80 ਫ਼ੀ ਸਦੀ ਦੀ ਮਾਮੂਲੀ ਗਿਰਾਵਟ ਦੇਖੀ ਗਈ ਹੈ | ਉਥੇ ਹੀ ਦਰਾਮਦ ਦੀ ਗੱਲ ਕਰੀਏ ਤਾਂ ਦਸੰਬਰ 'ਚ 7.6 ਫ਼ੀ ਸਦੀ ਦਾ ਭਾਰੀ ਵਾਧਾ ਹੋਇਆ ਹੈ |
ਵਪਾਰ ਮੰਤਰਾਲਾ ਵਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਦਰਾਮਦ 'ਚ ਸਭ ਤੋਂ ਜ਼ਿਆਦਾ 8.42 ਫ਼ੀ ਸਦੀ ਦਾ ਵਾਧਾ ਨਾਨ-ਆਇਲ, ਨਾਨ-ਜੇਮਜ਼ ਅਤੇ ਗਹਿਣਿਆਂ 'ਚ ਦੇਖਿਆ ਗਿਆ ਹੈ | ਅੰਕੜਿਆਂ ਮੁਤਾਬਕ ਪੈਟਰੋਲੀਅਮ ਕੰਪਨੀਆਂ, ਚਮੜੇ ਅਤੇ ਸਮੁੰਦਰੀ ਉਤਪਾਦਾਂ ਵਰਗੇ ਖੇਤਰਾਂ 'ਚ ਗਿਰਾਵਟ ਕਾਰਨ ਭਾਰਤ ਦੀ ਬਰਾਮਦ ਦਸੰਬਰ 2020 'ਚ 0.8 ਫ਼ੀ ਸਦੀ ਦੀ ਮਾਮੂਲੀ ਗਿਰਾਵਟ ਨਾਲ 26.89 ਡਾਲਰ 'ਤੇ ਆ ਗਈ |
ਵਪਾਰ ਮੰਤਰਾਲਾ ਵਲੋਂ ਜਾਰੀ ਸ਼ੁਰੂਆਤੀ ਅੰਕੜਿਆਂ ਮੁਤਾਬਕ ਦਸੰਬਰ 'ਚ ਦਰਾਮਦ 7.6 ਫ਼ੀ ਸਦੀ ਵੱਧ ਕੇ 42.6 ਅਰਬ ਡਾਲਰ 'ਤੇ ਪਹੁੰਚ ਗਈ |
 ਇਸ ਨਾਲ ਵਪਾਰ ਘਾਟਾ ਵੱਧ ਕੇ 15.71 ਅਰਬ ਡਾਲਰ ਹੋ ਗਿਆ | ਦਸੰਬਰ 2019 'ਚ ਦੇਸ਼ ਦੀ ਬਰਾਮਦ 27.11 ਅਰਬ ਡਾਲਰ ਅਤੇ ਦਰਾਮਦ 39.5 ਅਰਬ ਡਾਲਰ ਰਹੀ ਸੀ | ਨਵੰਬਰ 2020 'ਚ ਬਰਾਮਦ 'ਚ 8.74 ਫ਼ੀ ਸਦੀ ਦੀ ਗਿਰਾਵਟ ਆਈ ਸੀ | ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਦਸੰਬਰ ਦੀ ਮਿਆਦ 'ਚ ਦੇਸ਼ ਦੀਆਂ ਵਸਤਾਂ ਦੀ ਬਰਾਮਦ 15.8 ਫ਼ੀ ਸਦੀ ਘੱਟ ਕੇ 200.55 ਅਰਬ ਡਾਲਰ ਰਹੀ ਹੈ | ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ ਬਰਾਮਦ ਦਾ ਅੰਕੜਾ 238.27 ਅਰਬ ਡਾਲਰ ਰਿਹਾ ਸੀ |    (ਪੀਟੀਆਈ)

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement