
ਪੰਚਾਇਤ ਘਰ ’ਚ ਟੈਂਟ ਲਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ
ਮੁਹਾਲੀ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਹਰ ਵਰਗ ਦੇ ਲੋਕਾਂ ਦਾ ਸਾਥ ਮਿਲ ਰਿਹਾ ਹੈ।
Pinnacles of Vesna
ਕਲਾਕਾਰ ਤੋਂ ਲੈ ਕੇ ਖਿਡਾਰੀਆਂ ਦਾ ਸਹਿਯੋਗ ਮਿਲ ਰਿਹਾ ਹੈ। ਲੋਕਾਂ ਵੱਲੋਂ ਦਿੱਲੀ ਬਾਰਡਰ ਤੇ ਡਟੇ ਕਿਸਾਨਾਂ ਲਈ ਹਰ ਪ੍ਰਕਾਰ ਦੀ ਸੇਵਾ ਕੀਤੀ ਜਾ ਰਹੀ ਹੈ। ਹਰ ਪਿੰਡ ਹਰ ਸ਼ਹਿਰ ਤੋਂ ਕਿਸਾਨਾਂ ਲਈ ਲੋੜੀਦੀਆਂ ਵਸਤੂਆਂ ਭੇਜੀਆ ਜਾ ਰਹੀਆਂ ਹਨ।
Pinnacles of Vesna
ਹੁਣ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਧੂਲਕੋਟ ਦੇ ਲੋਕਾ ਵੱਲੋਂ ਕਿਸਾਨਾਂ ਲਈ ਵੇਸਣ ਦੀਆਂ ਪਿੰਨੀਆਂ ਤੇ ਸਰੋਂ ਦਾ ਸਾਗ ਤਿਆਰ ਕੀਤਾ ਦਾ ਰਿਹਾ ਹੈ। ਠੰਡ ’ਚ ਬੈਠੇ ਕਿਸਾਨਾਂ ਲਈ ਪਿੰਡ ਧੂਲਕੋਟ ਦੇ ਵਾਸੀਆਂ ਵਲੋਂ ਲੰਗਰ ਦਾ ਟਰੱਕ ਭੇਜਿਆ ਜਾ ਰਿਹਾ ਹੈ।
Pinnacles of Vesna
ਨਿਰੋਲ ਸੇਵਾ ਸੰਸਥਾ ਦੀ ਅਗਵਾਈ ’ਚ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਪੰਚਾਇਤ ਘਰ ’ਚ ਟੈਂਟ ਲਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਹਨ ਅਤੇ ਸੰਘਰਸ਼ ’ਚ ਜਿੱਤ ਦੀ ਅਰਦਾਸ ਕੀਤੀ ਜਾ ਰਹੀ।