
ਬੱਲੇ-ਬੱਲੇ ਓ ਪੰਜਾਬ ਦਿਆ ਸ਼ੇਰ ਪੁੱਤਰਾ!
=ਹੱਥ ਟੁੱਟ ਗਿਆ ਅਤੇ ਟਰੱਕ ਘੜੀਸ ਕੇ ਲੈ ਗਿਆ ਫਿਰ ਵੀ ਕਹਿੰਦਾ ਧਰਨੇ 'ਚ ਜ਼ਰੂਰ ਜਾਣੈ
ਮੁਹਾਲੀ, 2 ਜਨਵਰੀ (ਲੰਕੇਸ਼ ਤਿ੍ਖਾ): ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ¢ ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ ਬਹੁਤ ਸਾਰੇ ਕਿਸਾਨਾਂ ਨੇ ਅਪਣੀ ਜਾਨ ਕੁਰਬਾਨ ਕਰ ਦਿਤੀ ਅਤੇ ਕਈਆਂ ਦੇ ਗੰਭੀਰ ਸੱਟਾਂ ਵੱਜੀਆਂ, ਉਨ੍ਹਾਂ ਵਿਚੋਂ ਇਕ ਪਿੰਡ ਦਾਨੇਵਾਲ ਚਹਿਲਾਂਵਾ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਦੀ ਹੈ, ਦਸ ਦੇਈਏ ਕਿ ਬਲਜਿੰਦਰ ਦੇ ਉਪਰੋਂ ਇਕ ਟਰੱਕ ਲੰਘ ਗਿਆ ਅਤੇ ਉਸ ਨੂੰ ਘੜੀਸ ਲੈ ਅੱਗੇ ਲੈ ਗਿਆ ਪਰ ਕਹਿੰਦੇ ਹਨ ਮਾਰਨ ਨਾਲੋਂ ਬਚਾਉਣ ਵਾਲਾ ਜ਼ਿਆਦਾ ਤਾਕਤ ਰੱਖਦਾ ਹੈ¢
ਬਲਜਿੰਦਰ ਸਿੰਘ ਨੇ ਗੱਲਬਾਤ ਦÏਰਾਨ ਦਸਿਆ ਕਿ ਜਦੋਂ ਉਸ ਦੇ ਸੱਟ ਵੱਜੀ ਤਾਂ ਉਸ ਦੇ ਨਾਲ ਦੇ ਸਾਥੀ ਘਬਰਾ ਗਏ ਸਨ ਪਰ ਉਸ ਨੇ ਹÏਸਲਾ ਨਹੀਂ ਛਡਿਆ, ਹਮਸਾਇਆ ਬਣੇ ਦੋਸਤ ਤਾਂ ਹਿੰਮਤ ਛੱਡ ਗਏ ਪਰ ਬਲਜਿੰਦਰ ਕਿਥੇ ਹਾਲਾਤ ਅੱਗੇ ਝੁੱਕਦਾ ਸੀ¢ ਲਹੂ ਲੁਹਾਨ, ਬਾਂਹ ਤੋਂ ਅੱਡ ਹੁੰਦੇ ਹੱਥ ਨੂੰ ਸਾਂਭਦਾ ਹੋਇਆ ਅਪਣੇ ਦੋਸਤ ਪਾਲੇ ਨੂੰ ਕਹਿੰਦਾ ਯਾਰ ਮੇਰੇ ਹੱਥ ਥਲੇ ਅਪਣਾ ਹੱਥ ਧਰ ਲੈ ਪਰ ਪਾਲਾ ਤਾਂ ਅਪਣੇ ਯਾਰ ਬਲਜਿੰਦਰ ਨੂੰ ਉਨ੍ਹਾਂ ਹਾਲਾਤ ਦੇ ਵਿਚ ਦੇਖ ਕੇ ਕੰਬ ਗਿਆ ਸੀ¢ ਪਾਲੇ ਨੇ ਬਲਜਿੰਦਰ ਨੂੰ ਕਿਹਾ ਨਾ ਯਾਰ ਮੇਰੀ ਹਿੰਮਤ ਨਹੀਂ ਪੈਂਦੀ¢ ਸਗੋਂ ਉਹ ਉਨ੍ਹਾਂ ਨੂੰ ਹÏਸਲਾ ਦੇ ਰਿਹਾ ਸੀ¢ ਬਲਜਿੰਦਰ ਸਿੰਘ ਨੇ ਦਸਿਆ ਕਿ ਹੁਣ ਵੀ ਮੈਂ ਜਲਦੀ ਠੀਕ ਹੋ ਜਾਵਾਂ ਤੇ ਫਿਰ ਦਿੱਲੀ ਜਾਵਾਂ¢
ਬਲਜਿੰਦਰ ਦੀ ਮਾਂ ਨੇ ਦਸਿਆ ਕਿ ਬਲਜਿੰਦਰ ਹੁਣ ਵੀ ਦਿੱਲੀ ਜਾਂ ਨੂੰ ਤਿਆਰ ਹੈ, ਉਸ ਅੰਦਰ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੈ¢ ਬਲਜਿੰਦਰ ਦੇ ਮਾਤਾ ਸ਼ੁਕਰ ਮਨਾਉਂਦੇ ਹੈ ਉਸ ਘੜੀ ਦਾ ਜਿਸ ਵੇਹਲੇ ਬਲਜਿੰਦਰ ਦੇ ਠੀਕ ਸਾਹਮਣੇ ਮÏਤ ਆਣ ਖਲੋਤੀ ਪਰ ਮਾਂ ਦੀਆਂ ਦੁਆਵਾਂ ਨੇ ਪੁੱਤਰ ਨੂੰ ਤੱਤੀ ਵਾਅ ਨਾ ਲਗਨ ਦਿਤੀ¢ ਬਲਜਿੰਦਰ ਨੇ ਦਸਿਆ ਕਿ ਜੇ ਜਾਨ ਚਲੀ ਵੀ ਜਾਂਦੀ ਤਾਂ ਕੋਈ ਦੁੱਖ ਨਹੀਂ ਹੋਣੀ ਸੀ ਸਗੋਂ ਆਉਣ ਵਾਲੀਂ ਪੀੜੀਆ ਯਾਦ ਰੱਖਦੀਆਂ ਕਿਉਂਕਿ ਬਹੁਤ ਸਾਰੇ ਵੀਰ ਅਪਣੀਆਂ ਜਾਨਾਂ ਕੁਰਬਾਨ ਕਰ ਗਏ¢ ਉਨ੍ਹਾਂ ਕਿਹਾ ਕਿ ਜੇ ਥਾਣੇ ਅੱਗੋਂ ਦੀ ਲੰਘੀਏ ਤਾਂ ਵੀ ਉਥੇ ਮੱਥਾ ਟੇਕ ਕੇ ਜਾਈਦਾ ਵੀ ਰੱਬਾ ਇਥੇ ਨਾ ਕਦੇ ਵਾਹ ਪਵਾਈਏ ਪਰ ਸਰਕਾਰ ਅਤਿਵਾਦੀ ਕਹਿ ਰਹੀ ਹੈ¢ ਇਹ ਸਰਕਾਰ ਦੀਆਂ ਚਾਲਾਂ ਨੇ ਕਿ ਕਿਸਾਨੀ ਅੰਦੋਲਨ ਫ਼ੇਲ੍ਹ ਹੋ ਜਾਵੇ¢
ਉਨ੍ਹਾਂ ਕਿਹਾ ਕਿ ਹਿੰਦੂ ਹੀ ਰਾਸ਼ਟਰਪਤੀ ਹੈ, ਹਿੰਦੂ ਹੀ ਪ੍ਰਧਾਨਮੰਤਰੀ ਹੈ ਪਰ ਇਨ੍ਹਾਂ ਨੇ ਨਾਹਰਾ ਦੇ ਦਿਤਾ ਵੀ ਹਿੰਦੂ ਖ਼ਤਰੇ ਵਿਚ ਹੈ | ਸਾਡੇ ਨਾਲ ਤਾਂ ਹਿੰਦੂ ਵੀਰ ਹਨ ਫਿਰ ਹਿੰਦੂਆਂ ਨੂੰ ਕਿਥੋਂ ਖ਼ਤਰਾ ਹੈ¢ ਉਨ੍ਹਾਂ ਕਿਹਾ ਸਾਡੇ 25 ਬੰਦੇ ਸ਼ਹੀਦ ਹੋ ਗਏ ਫਿਰ ਵੀ ਪ੍ਰਧਾਨ ਮੰਤਰੀ ਟੱਸ ਤੋਂ ਮੱਸ ਨਹੀਂ ਹੋ ਰਿਹਾ¢ ਬਲਜਿੰਦਰ ਨੂੰ ਜਦੋਂ ਅਸੀਂ ਕਿਹਾ ਕੇ ਮਿੱਤਰਾ ਤੂੰ ਤਾਂ ਹੀਰੋ ਹੈ ਇਸ ਸੰਘimageਰਸ਼ ਦਾ ਹਸਦਾ ਹੋਇਆ ਕਹਿਣ ਲੱਗਾ ਕੇ ਹੀਰੋ ਮੈਂ ਨਹੀਂ ਜਤਿੰਦਰ ਅਤੇ ਧੰਨਾ ਸਿੰਘ ਹਨ ਜਿੰਨਾ ਦੀ ਜਾਣ ਚਲੀ ਗਈ¢ ਸਰਕਾਰਾਂ ਵੀ ਕਮਾਲ ਕਰ ਦੀਆਂ ਹਨ ਕੋਈ ਹੱਕ ਮੰਗੇ ਤਾਂ ਉਸ ਨੂੰ ਖ਼ਾਲਿਸਤਾਨੀ ਜਾਂ ਅਤਿਵਾਦੀ ਕਹਿ ਦੇਣਗੀਆਂ ਪਰ ਜਤਿੰਦਰ ਲੰਬਾ ਸੋਚ ਕੇ ਗਿਆ ਸੀ ਜਿਵੇਂ ਮÏਤ ਨੂੰ ਜੱਫ਼ੀ ਪਾ ਕੇ ਹੀ ਮੁੜੇਗਾ¢