
ਗੁਰਪੁਰਬ ਨੂੰ ਸਮਰਪਤ ਪ੍ਰਭਾਤ ਫੇਰੀ ਹੁੱਡਾ ਸੈਕਟਰ 'ਚ ਮਿਤਰਵੀਰ ਸਿੰਘ ਦੇ ਗ੍ਰਹਿ ਪੁੱਜੀ
ਸ਼ਾਹਬਾਦ ਮਾਰਕੰਡਾ, 2 ਜਨਵਰੀ (ਅਵਤਾਰ ਸਿੰਘ): ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸੀ੍ਰ ਮਸਤ ਗੜ੍ਹ ਸਾਹਿਬ ਤੋ 27ਵੀ ਪ੍ਰਭਾਤ ਫੇਰੀ ਸ੍ਰੀ ਨਿਸ਼ਾਨ ਸਾਹਿਬ ਦੀ ਛੱਤਰ ਛਾਇਆ ਹੇਠ ਸੰਗਤਾਂ ਗਲੀ-ਮੁਹਲੇਆਂ ਵਿਚ ਸ਼ਬਦ-ਕੀਰਤਨ ਦਾ ਗਾਇਨ ਕਰਦੇ ਹੋਏ ਨਿਰੰਜਨ ਸਿੰਘ ਦੇ ਸੱਦੇ ਤੇ ਗੁਰਦੁਆਰਾ ਸਾਹਿਬ ਵਿਖੇ ਸਜਾਈ ਗਈ | ਇਸ ਮੌਕੇ ਗਿਆਨੀ ਗੁਰਪ੍ਰੀਤ ਸਿੰਘ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ, ਉਪਰੰਤ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਸਰੂਪ ਸਿੰਘ ਦੇ ਜੱਥੇ ਨੇ ਗੁਰਬਾਣੀ- ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੋੜਿਆ | ਸਬਦੀ ਜੱਥੇ ਦੇ ਵੀਰਾਂ ਅਤੇ ਬੀਬੀਆਂ ਨੇ ਚੜਦੀਕਲਾ ਵਿਚ ਗੁਰਬਾਣੀ ਦੇ ਸਬਦਾ ਦਾ ਗਾਇਨ ਕੀਤਾ | ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪਤਵੰਤ ਸਿੰਘ ਨੇ ਕੱਥਾ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਪੂਰਨ ਜੀਵਨ ਤੇ ਰੋਸ਼ਨੀ ਪਾਈ | ਗੁਰਦੁਆਰਾ ਸਾਹਿਬ ਦੇ ਆਗੂਆਂ ਨੇ ਪ੍ਰਭਾਤ ਫੇਰੀ ਦੇ ਆਯੋਜਕ ਨਿਰਜੰਨ ਸਿੰਘ ਨੂੰ ਸਿਰੋਪਾਓ ਅਤੇ ਮੋਮੈਟੋ ਭੇਂਟ ਕਰਕੇ ਸਨਮਾਨਿਤ ਕੀਤਾ |
ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਵਲੋਂ ਕੱਢੀ ਗਈ 25ਵੀਂ ਪ੍ਰਭਾਤ ਫੇਰੀ ਹੁੱਡਾ ਸੈਕਟਰ ਵਿਖੇ ਮਿਤਰਵੀਰ ਸਿੰਘ ਦੇ ਗ੍ਰਹਿ ਪੁੱਜੀ | ਇਸ ਮੌਕੇ ਆਯੋਜਿਤ ਦੀਵਾਨ ਵਿਚ ਛੋਟੇ ਬੱਚਿਆਂ ਤੋ ਇਲਾਵਾ ਸਬਦੀ ਜੱਥੇ ਦੇ ਵੀਰਾਂ ਅਤੇ ਬੀਬੀਆਂ ਦੇ ਜੱਥੇ ਨੇ ਵੀ ਸਬਦਾ ਦਾ ਗਾਇਨ ਕੀਤਾ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਸਬੇਗ ਸਿੰਘ ਨੇ ਕਥਾ ਕਰਦੇ ਹੋਏ ਦਸਿਆ ਕਿ ਕਿਸ ਤਰ੍ਹਾਂ ਗਨੀ ਖਾਨ ਅਤੇ ਨਬੀ ਖਾਨ ਨੇ ਮੁਸੀਬਤ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ | ਗੁਰਦੁਆਰਾ ਦੇ ਆਗੂਆ ਵਲੋਂ ਮਿਤਰਵੀਰ ਸਿੰਘ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ |