‘ਪੰਜਾਬ ਮਾਡਲ’ ਬਹੁਪੱਖੀ ਵਿਕਾਸ ਲਈ ਕੰਮ ਕਰਨ ਦਾ ਦ੍ਰਿੜ ਇਰਾਦਾ ਰੱਖਦਾ ਹੈ - ਨਵਜੋਤ ਸਿੱਧੂ
Published : Jan 3, 2022, 6:20 pm IST
Updated : Jan 3, 2022, 6:20 pm IST
SHARE ARTICLE
Navjot Sidhu
Navjot Sidhu

ਨਵੇਂ ਸਾਲ ਦੇ ਆਗਮਨ ਉੱਤੇ ਨਵਾਂ ਪੰਜਾਬ ਇੱਥੋਂ ਦੀਆਂ ਔਰਤਾਂ ਲਈ ਕ੍ਰਾਂਤੀਕਾਰੀ ਤਬਦੀਲੀਆਂ ਲਈ ਯਤਨ ਕਰੇਗਾ: ਪੰਜਾਬ ਕਾਂਗਰਸ ਪ੍ਰਧਾਨ

 

ਬਰਨਾਲਾ - ਭਦੌੜ (ਬਰਨਾਲਾ) ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਅੱਜ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਹੋਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਯੋਜਨਾ ਅਤੇ ਏਜੰਡੇ ਤੋਂ ਬਿਨਾਂ ਪੈਸੇ ਦੀ ਵੰਡ, ਰਾਜ ਅਤੇ ਇਸਦੇ ਲੋਕਾਂ ਦੇ ਵਿਕਾਸ ਵਿੱਚ ਯੋਗਦਾਨ ਨਹੀਂ ਪਾ ਸਕਦੀ। ਸਹੀ ਮਕਸਦ ਲਈ ਲੜ੍ਹਾਈ ਲੜ੍ਹਨਾ ਅਤੇ ਆਪਣੇ ਹੱਕਾਂ ਨੂੰ ਜਾਇਜ਼ ਤਰੀਕਿਆਂ ਦੁਆਰਾ ਪ੍ਰਾਪਤ ਕਰਨਾ ਮਹੱਤਵਪੂਰਨ ਹੈ। ‘ਆਪ’ ਦੇ ਉਲਟ, ‘ਪੰਜਾਬ ਮਾਡਲ’ ਬਹੁਪੱਖੀ ਵਿਕਾਸ ਲਈ ਕੰਮ ਕਰਨ ਦਾ ਦ੍ਰਿੜ ਇਰਾਦਾ ਰੱਖਦਾ ਹੈ, ਨਾ ਕਿ ‘ਆਪ’ ਵਾਂਗ ਆਪਣੇ ਮਤਲਬ ਦੇ ਟੁੱਟੇ-ਭੱਜੇ ਏਜੰਡੇ ਲਈ।

Navjot SidhuNavjot Sidhu

ਮਹਿਲਾ ਸਸ਼ਕਤੀਕਰਨ ਆਧੁਨਿਕ ਭਾਰਤ ਦੇ ਬਿਰਤਾਂਤ ਦਾ ਧੁਰਾ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਪੰਜਾਬ ਦੀਆਂ ਔਰਤਾਂ ਨੂੰ ਮੌਕਾ, ਪ੍ਰਤੀਨਿਧਤਾ ਅਤੇ ਸ਼ਕਤੀ ਦੇ ਕੇ ਉਨ੍ਹਾਂ ਦੀ ਪੂਰੀ ਸਮਰੱਥਾ ਨੂੰ ਉਜਾਗਰ ਕਰਨ ਅਤੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰੀਏ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ‘ਆਪ’ ਵਰਗੀਆਂ ਮੁਫ਼ਤ ਸਹੂਲਤਾਂ ਦੇਣ ਨਾਲ ਇਸ ਸਮਾਜ ਵਿੱਚ ਉਨ੍ਹਾਂ ਦਾ ਸਸ਼ਕਤੀਕਰਨ ਨਹੀਂ ਹੋਵੇਗਾ। ਇਸ ਲਈ, ਅਸੀਂ ਉਨ੍ਹਾਂ ਨੂੰ ਸ਼ਹਿਰੀ ਸਥਾਨਕ ਸੰਸਥਾਵਾਂ (ULBs) ਅਤੇ ਪੰਚਾਇਤਾਂ ਵਿੱਚ 50% ਰਾਖਵੀਆਂ ਸੀਟਾਂ ਦਿੱਤੀਆਂ ਹਨ, ਕਿਉਂਕਿ ਜ਼ਮੀਨੀ ਹਕੀਕਤ ਨੂੰ ਔਰਤਾਂ ਤੋਂ ਬਿਹਤਰ ਕੋਈ ਨਹੀਂ ਜਾਣਦਾ ਜਿਨ੍ਹਾਂ ਨੇ ਸਾਰੇ ਨੇਤਾਵਾਂ ਨੂੰ ਜਨਮ ਦਿੱਤਾ ਹੈ।

Navjot SidhuNavjot Sidhu

ਇਸ ਤੋਂ ਇਲਾਵਾ, ਮੌਜੂਦਾ ਪੰਜਾਬ ਸਰਕਾਰ ਪਹਿਲਾਂ ਹੀ ਨੌਕਰੀਆਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਦੇ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉਨ੍ਹਾਂ ਨੂੰ ਆਪਣੇ ਹੱਕੀ ਰਾਖਵੇਂਕਰਨ ਦਾ ਲਾਹਾ ਉਠਾਉਣ ਦੇ ਯੋਗ ਬਣਾਈਏ। ਉਨ੍ਹਾਂ ਅੱਗੇ ਕਿਹਾ ਕਿ ਅੱਜ ਅਸੀਂ ਪੰਜਾਬ ਦੀਆਂ ਔਰਤਾਂ ਦੀ ਸਮਰੱਥਾ ਨੂੰ ਸਿਜਦਾ ਕਰਨਾ ਚਾਹੁੰਦੇ ਹਾਂ। ਹਰ ਔਰਤ ਮਾਂ, ਭੈਣ, ਪਤਨੀ, ਧੀ ਦੇ ਰੂਪ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹ ਹਰ ਕਿਸੇ ਵਾਂਗ ਬਰਾਬਰੀ ਅਤੇ ਸਤਿਕਾਰ ਦੀ ਹੱਕਦਾਰ ਹੈ।

ਔਰਤਾਂ ਦੇ ਸਮਾਜਿਕ ਰੁਤਬੇ ਦੀ ਗੱਲ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੀਆਂ ਘਰੇਲੂ ਔਰਤਾਂ ਨੂੰ 2,000/- ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਕਿਉਂਕਿ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੀ ਮਿਹਨਤ ਨੂੰ ਮਾਨਤਾ ਮਿਲੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ, ਰਸੋਈ ਆਧਾਰਿਤ ਕਾਰੋਬਾਰ ਦੇ ਮੌਕੇ ਅਤੇ ਉਨ੍ਹਾਂ ਨੂੰ ਚਲਾਉਣ ਲਈ ਵਿਆਜ ਮੁਕਤ ਕਰਜ਼ੇ ਵੀ ਮੁਹੱਈਆ ਕਰਵਾਏ ਜਾਣਗੇ, ਨਾਲ ਹੀ ਉਨ੍ਹਾਂ ਨੂੰ ਹਰ ਹਾਲਤ ਵਿੱਚ ਆਪਣੀ ਰਸੋਈ ਨੂੰ ਚਾਲੂ ਰੱਖਣ ਲਈ ਸਾਲ ਵਿੱਚ 8 ਗੈਸ ਸਿਲੰਡਰ ਮੁਹੱਈਆ ਕਰਵਾਏ ਜਾਣਗੇ।

Navjot Sidhus' reaction after the action taken in the drug trafficking caseNavjot Sidhus

ਆਪਣੇ ਭਾਸ਼ਣ ਵਿਚ ਔਰਤਾਂ ਲਈ ਸਹੂਲਤਾਂ ਦੇ ਐਲਾਨ ਕਰਦਿਆਂ ਉਨ੍ਹਾਂ ਵਚਨ ਦਿੱਤਾ ਕਿ ਲੜਕੀਆਂ ਦੀ ਸਕੂਲ ਛੱਡਣ ਦੀ ਉੱਚ ਦਰ ਨੂੰ ਘਟਾਉਣ ਲਈ ਵਿਦਿਆਰਥਣਾਂ ਨੂੰ ਪੰਜਵੀਂ ਜਮਾਤ ਦੀ ਸਮਾਪਤੀ ’ਤੇ 5,000/- ਰੁਪਏ ਅਤੇ ਅੱਠਵੀਂ ਜਮਾਤ ਪੂਰੀ ਕਰਨ ’ਤੇ 10,000/- ਰੁਪਏ ਵੱਜੋਂ ਦਿੱਤੇ ਜਾਣਗੇ। ਦਸਵੀਂ ਜਮਾਤ ਦੀ ਸਮਾਪਤੀ ’ਤੇ 15000/- ਰੁਪਏ ਦੇ ਨਾਲ-ਨਾਲ ਡਿਜੀਟਲ ਅਤੇ ਆਨਲਾਇਨ ਪੜ੍ਹਾਈ ਲਈ ਵਿਦਿਆਰਥਣਾਂ ਨੂੰ ਡਿਜੀਟਲ ਟੈਬਲੈੱਟ ਪ੍ਰਦਾਨ ਕੀਤੇ ਜਾਣਗੇ ਅਤੇ 12ਵੀਂ ਜਮਾਤ ਦੀ ਪਾਸ ਕਰਨ ਵਾਲੀ ਹਰ ਵਿਦਿਆਰਥਣ ਨੂੰ 20,000/- ਰੁਪਏ ਦਿੱਤੇ ਜਾਣਗੇ।

ਹਾਲਾਂਕਿ, ਲੜਕੀਆਂ ਨੂੰ ਵਿਦਿਆ ਪ੍ਰਾਪਤੀ ਵੱਲ ਪ੍ਰੇਰਿਤ ਰੱਖਣ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਜਾਰੀ ਰੱਖਣ ਲਈ, ਇਲੈਕਟਰਿਕ ਸਕੂਟੀ ਸਬਸਿਡੀਆਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਜੋ ਔਰਤਾਂ ਸੁਰੱਖਿਅਤ ਅਤੇ ਸੁਤੰਤਰ ਤੌਰ ’ਤੇ ਜ਼ਿਲ੍ਹਿਆਂ ਅਤੇ ਪਿੰਡਾਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਲੰਬੀ ਦੂਰੀ ਦਾ ਸਫ਼ਰ ਵੀ ਆਸਾਨੀ ਨਾਲ ਕਰ ਸਕਣ। ਇਸ ਤੋਂ ਵੀ ਅੱਗੇ ਜਾਂਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਲਈ ਉਨ੍ਹਾਂ ਦੀ ਪੀਐਚ.ਡੀ. ਦੇ ਪੜਾਅ ਤੱਕ ਲਈ ਸਿੱਖਿਆ ਕਰਜ਼ਿਆਂ ਲਈ ਵਿਸ਼ੇਸ਼ ਵਿਵਸਥਾ ਹੋਵੇਗੀ ਜੋ ਉਹ ਈ-ਗਵਰਨੈਂਸ ਦੇ ਸਿੰਗਲ ਵਿੰਡੋ ਕਲੀਅਰੈਂਸ ਮਾਡਲ ਰਾਹੀਂ ਸਰਕਾਰ ਤੋਂ ਪ੍ਰਾਪਤ ਕਰ ਸਕਣਗੀਆਂ।

Navjot Sidhu Navjot Sidhu

ਔਰਤਾਂ ਦੀ ਸਮਾਜਿਕ ਸੁਰੱਖਿਆ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਕਿਹਾ ਕਿ ਆਖਿਰਕਾਰ ਔਰਤਾਂ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਅਤੇ ਭਵਿੱਖ ਹਨ। ਔਰਤਾਂ ਕਿਸੇ ਗੱਲੋਂ ਵੀ ਯੋਧਿਆਂ ਤੋਂ ਘੱਟ ਨਹੀਂ ਹਨ। ‘ਪੰਜਾਬ ਮਾਡਲ’ ਵਿਚ ਔਰਤਾਂ ਨੂੰ ਸਸ਼ਕਤ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਇੱਕ ਮਹਿਲਾ ਕਮਾਂਡੋ ਬਟਾਲੀਅਨ ਬਣਾਉਣ ਦੀ ਕਲਪਨਾ ਕੀਤੀ ਗਈ ਹੈ। ਹਰ ਜ਼ਿਲ੍ਹੇ ਵਿੱਚ ਔਰਤਾਂ ਦੇ ਇੱਕ ਚੁਣੇ ਹੋਏ ਸਮੂਹ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਇਸਨੂੰ ਪੰਜਾਬ ਪੁਲਿਸ ਨਾਲ ਜੋੜਿਆ ਜਾਵੇਗਾ। ਔਰਤਾਂ ਨੂੰ ਆਪਣੇ ਜੀਵਨ ਦੀ ਜ਼ਿੰਮੇਵਾਰੀ ਸੰਭਾਲਣ ਅਤੇ ਹੋਰ ਔਰਤਾਂ ਦੀ ਨੁਮਾਇੰਦਗੀ ਕਰਨ ਲਈ ਸ਼ਕਤੀ ਦਿੱਤੀ ਜਾਵੇਗੀ।

ਆਪਣੀ ਤਕਰੀਰ ਦੇ ਅਖੀਰ ਵਿਚ ‘ਪੰਜਾਬ ਮਾਡਲ’ ਦੀ ਮੂਲ ਖਾਸੀਅਤ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣਾ ਭਾਵੇਂ ਉਹ ਸਿੱਖਿਆ, ਜਾਇਦਾਦ, ਵਣਜ-ਵਪਾਰ ਅਤੇ ਸੁਰੱਖਿਆ ਦੇ ਖੇਤਰ ਜਾਂ ਹੋਰ ਕਿਸੇ ਵੀ ਖੇਤਰ ਵਿਚ ਹੋਣ ‘ਪੰਜਾਬ ਮਾਡਲ’ ਦੇ ਕੇਂਦਰ ਵਿਚ ਹੈ ਅਤੇ ਆਸ ਹੈ ਕਿ ‘ਪੰਜਾਬ ਮਾਡਲ’ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਇਸ ਮਕਸਦ ਨੂੰ ਪ੍ਰਾਪਤ ਕਰਕੇ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement