
ਐਸ.ਸੀ./ਬੀ.ਸੀ. ਯੂਨੀਅਨ ਤੇ ਸਟੂਡੈਂਟ ਫ਼ੈਡਰੇਸ਼ਨ ਯੂਨੀਅਨ ਨੇ ਦਿਤਾ ਸਮਰਥਨ
ਪਟਿਆਲਾ, 2 ਜਨਵਰੀ (ਦਲਜਿੰਦਰ ਸਿੰਘ): ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ ਤੇ ਅੰਮਿਜ਼ਸਰ ਵਿਚਲੇ ਨਰਸਿੰਗ/ਪੈਰਾ ਮੈਡੀਕਲ ਤੇ ਦਰਜਾ ਚਾਰ (ਕੋਰੋਨਾ ਯੋਧੇ) ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਵਿਸ਼ੇਸ਼ ਦਰਜੇ 'ਚ ਰੈਗੂਲਰਾਈਜ਼ ਕਰਾਉਣ ਤੇ ਠੇਕੇਦਾਰੀ ਸਿਸਟਮ ਖਤਮ ਕਰਾਉਣ ਲਈ 26 ਨਵੰਬਰ 2021 ਤੋਂ ਸ਼ੁਰੂ ਕੀਤਾ ਪੱਕਾ ਮੋਰਚਾ ਰਜਿੰਦਰਾ ਹਸਪਤਾਲ 'ਚ ਕਾਰ ਪਾਰਕਿੰਗ 'ਚ 37ਵੇਂ ਦਿਨ ਵੀ ਜਾਰੀ ਰਿਹਾ |
ਐਤਵਾਰ ਨੂੰ ਕੋਰੋਨਾ ਯੋਧਿਆਂ ਨੂੰ ਐੱਸ. ਸੀ./ਬੀ. ਸੀ. ਯੂਨੀਅਨ ਤੇ ਸਟੂਡੈਂਟ ਫੈੱਡਰੇਸ਼ਨ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ | ਉਨ੍ਹਾਂ ਭਰੋਸਾ ਦਿਵਾਇਆ ਕਿ ਜਿੱਥੇ ਵੀ ਕੋਰੋਨਾ ਯੋਧਿਆਂ ਨੂੰ ਸਮਰਥਨ ਦੀ ਲੋੜ ਹੋਵੇਗੀ ਤਾਂ ਅਸੀਂ ਪੁਰਜ਼ੋਰ ਹਮਾਇਤ ਕਰਾਂਗੇ | ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਵੀ ਕੋਰੋਨਾ ਯੋਧਿਆਂ ਦੀ ਪੂਰੀ ਹਮਾਇਤ ਕੀਤੀ ਜਾ ਰਹੀ ਹੈ | ਐਤਵਾਰ ਨੂੰ ਕੋਰੋਨਾ ਯੋਧਿਆਂ ਵੱਲੋਂ 37ਵੇਂ ਦਿਨ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਅੱਕ ਕੇ ਮਰਨ ਵਰਤ 'ਤੇ ਬੈਠਣ ਦਾ ਐਲਾਨ ਕੀਤਾ ਗਿਆ ਹੈ |
ਮੁਲਾਜ਼ਮ ਆਗੂਆਂ ਨੇ ਕਿਹਾ ਜੇ ਉੱਪਰ ਬੈਠੇ ਕਿਸੇ ਵੀ ਸਟਾਫ ਨੂੰ ਮਰਨ ਵਰਤ ਦੌਰਾਨ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ, ਪਟਿਆਲਾ ਪ੍ਰਸ਼ਾਸਨ ਤੇ ਰਾਜਿੰਦਰਾ ਹਸਪਤਾਲ ਦੇ ਪਿ੍ੰਸੀਪਲ ਤੇ ਮੈਡੀਕਲ ਸੁਪਰਡੈਂਟ ਹੋਣਗੇ | ਇਸ ਮੌਕੇ ਰਮਨਦੀਪ ਕੌਰ, ਪਵਨ ਕੁਮਾਰ, ਮਨਦੀਪ ਕੌਰ, ਮਨਪ੍ਰਰੀਤ ਕੌਰ ਤੇ ਨਵਜੋਤ ਸ਼ਾਰਦਾ ਆਦਿ ਹਾਜ਼ਰ ਸਨ |
ਫੋਟੋ ਨੰ 2ਪੀਏਟੀ. 18