ਅਬੋਹਰ ’ਚ 7 ਭੈਣ-ਭਰਾਵਾਂ ਦੇ ਸਭ ਤੋਂ ਛੋਟੇ ਭਰਾ ਨੇ ਕੀਤੀ ਖ਼ੁਦਕੁਸ਼ੀ
Published : Jan 3, 2023, 4:53 pm IST
Updated : Jan 3, 2023, 4:53 pm IST
SHARE ARTICLE
The youngest brother of 7 siblings committed suicide in Abohar
The youngest brother of 7 siblings committed suicide in Abohar

ਪੁਲਿਸ ਵਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ

 

 

ਗੋਬਿੰਦਗੜ੍ਹ: ਅਬੋਹਰ ਦੇ ਪਿੰਡ ਗੋਬਿੰਦਗੜ੍ਹ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ 7 ਭਰਾ-ਭੈਣਾਂ ’ਚ ਸਭ ਤੋਂ ਛੋਟੇ ਭਰਾ ਨੇ ਸੋਮਵਾਰ ਸਵੇਰੇ ਖੇਤ ’ਚ ਬਣੇ ਇਕ ਕਮਰੇ ’ਚ ਅਣਪਛਾਤੇ ਕਾਰਨਾਂ ਦੇ ਚਲਦੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। 
 

ਮੌਕੇ ’ਤੇ ਪਹੁੰਚੇ ਪੁਲਿਸ ਉਪ-ਕਪਤਾਨ ਅਤੇ ਪੁਲਿਸ ਟੀਮ ਨੇ ਜਾਂਚ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਜਾਣਕਾਰੀ ਮੁਤਾਬਕ ਕਰੀਬ 26 ਸਾਲ ਦਾ ਸੁਖਵੰਤ ਪੁੱਤਰ ਮੰਦਰ ਸਿੰਘ ਪਿੰਡ ਵਿਚ ਹੀ ਇਕ ਜ਼ਿੰਮੀਦਾਰ ਦੇ ਖੇਤ ’ਚ ਸੀਰੀ ਦਾ ਕੰਮ ਕਰਦਾ ਸੀ। ਸੋਮਵਾਰ ਸਵੇਰੇ ਉਹ ਘਰ ਤੋਂ ਖੇਤ ਗਿਆ ਅਤੇ ਉੱਥੇ ਹੀ ਬਣੇ ਇਕ ਕਮਰੇ ’ਚ ਖ਼ੁਦ ਨੂੰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਨੇੜੇ-ਤੇੜੇ ਦੇ ਖੇਤਾਂ ’ਚ ਕੰਮ ਕਰ ਰਹੇ ਕਿਸਾਨਾਂ ਨੇ ਉਸ ਨੂੰ ਫਾਹੇ ’ਤੇ ਲਟਕਿਆ ਦੇਖ ਇਸ ਗੱਲ ਦੀ ਸੂਚਨਾ ਖੇਤ ਮਾਲਕ ਨੂੰ ਦਿੱਤੀ।
 

ਸੂਚਨਾ ਮਿਲਦੇ ਹੀ ਖੇਤ ਮਾਲਕ ਮੌਕੇ ’ਤੇ ਪਹੁੰਚਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਿਸ ’ਤੇ ਪੁਲਿਸ ਉਪ ਕਪਤਾਨ ਵਿਭੋਰ ਸ਼ਰਮਾ, ਥਾਣਾ ਸਦਰ ਮੁਖੀ ਇਕਬਾਲ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ਦਿਆਲ ਚੰਦ ਵੀ ਮੌਕੇ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਹੇਠਾਂ ਲਾਹ ਕੇ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਪੁਲਿਸ ਮ੍ਰਿਤਕ ਦੇ ਜੀਜਾ ਸੁਖਦਰਸ਼ਨ ਦੇ ਬਿਆਨ ’ਤੇ ਕਾਰਵਾਈ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ।

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement