Punjab News: ਮਾਮੂਲੀ ਤਕਰਾਰ ਨੂੰ ਲੈ ਕੇ ਜਵਾਈ ਨੇ ਸਹੁਰੇ ’ਤੇ ਚੜ੍ਹਾਇਆ ਟਰੈਕਟਰ
Published : Jan 3, 2025, 3:55 pm IST
Updated : Jan 3, 2025, 3:55 pm IST
SHARE ARTICLE
Due to a minor dispute, the son-in-law hit the tractor on the father-in-law
Due to a minor dispute, the son-in-law hit the tractor on the father-in-law

ਜ਼ਖ਼ਮੀ ਦੀ ਪਛਾਣ ਸਦਰ ਥਾਣਾ ਖੇਤਰ ਦੇ ਪਿੰਡ ਮਿਆਣੀ ਬਸਤੀ ਦੇ ਰਹਿਣ ਵਾਲੇ ਮਨਜੀਤ ਵਜੋਂ ਹੋਈ ਹੈ।

 

Punjab News: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ 'ਚ ਪਰਿਵਾਰਕ ਝਗੜੇ ਕਾਰਨ ਇਕ ਵਿਅਕਤੀ ਵੱਲੋਂ ਆਪਣੇ ਸਹੁਰੇ ਨੂੰ ਟਰੈਕਟਰ ਨਾਲ ਦਰੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਵਿਅਕਤੀ ਦੀ ਇੱਕ ਲੱਤ ਟੁੱਟ ਗਈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਜ਼ਖ਼ਮੀ ਦੀ ਪਛਾਣ ਸਦਰ ਥਾਣਾ ਖੇਤਰ ਦੇ ਪਿੰਡ ਮਿਆਣੀ ਬਸਤੀ ਦੇ ਰਹਿਣ ਵਾਲੇ ਮਨਜੀਤ ਵਜੋਂ ਹੋਈ ਹੈ। ਹਸਪਤਾਲ ਵਿਚ ਦਾਖ਼ਲ ਮਨਜੀਤ ਨੇ ਆਪਣੇ ਜਵਾਈ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਜ਼ਖ਼ਮੀ ਮਨਜੀਤ ਸਿੰਘ ਨੇ ਦਸਿਆ ਕਿ ਉਸ ਦੇ ਜਵਾਈ ਨੇ ਉਸ 'ਤੇ ਟਰੈਕਟਰ ਚੜ੍ਹਾ ਦਿਤਾ, ਜਿਸ ਕਾਰਨ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਉਸ ਦਾ ਦੋਸ਼ ਹੈ ਕਿ ਕਰੀਬ ਦੋ ਸਾਲ ਪਹਿਲਾਂ ਉਸ ਨੇ ਆਪਣੇ ਜਵਾਈ ਨੂੰ ਟਰੈਕਟਰ ਟਰਾਲੀ ਦਿਤੀ ਸੀ ਤਾਂ ਜੋ ਉਹ ਇਸ ਨੂੰ ਚਲਾ ਕੇ ਕਾਰੋਬਾਰ ਕਰ ਸਕੇ ਅਤੇ ਦੋ ਵਕਤ ਦੀ ਰੋਟੀ ਕਮਾ ਸਕੇ।

ਹੁਣ ਉਨ੍ਹਾਂ ਨੇ ਉਸ ਤੋਂ ਉਸ ਦਾ ਹਿਸਾਬ ਮੰਗਿਆ ਗਿਆ ਅਤੇ ਕਿਹਾ ਕਿ ਹੁਣ ਉਨ੍ਹਾਂ ਨੂੰ ਵੀ ਕੁਝ ਖ਼ਰਚ ਪਾਣੀ ਦਿਤਾ ਜਾਵੇ। ਜਿਸ ਨੂੰ ਦੇਣ ਤੋਂ ਉਸ ਦੇ ਜਵਾਈ ਨੇ ਇਨਕਾਰ ਕਰ ਦਿਤਾ ਅਤੇ ਜਦੋਂ ਉਹ ਟਰੈਕਟਰ ਟਰਾਲੀ ਲੈ ਕੇ ਜਾਣ ਲੱਗਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਉਸ ਨੇ ਸਹੁਰੇ ਉੱਤੇ ਟਰੈਕਟਰ ਚੜ੍ਹਾ ਦਿਤਾ। 

ਫਿਲਹਾਲ ਡਾਕਟਰਾਂ ਦੁਆਰਾ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ ਗਈ ਹੈ। ਮਨਜੀਤ ਸਿੰਘ ਨੇ ਆਪਣੇ ਜਵਾਈ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement