
NHAI News : ਪੰਜਾਬ ਵਿਚ 15 ਪ੍ਰਾਜੈਕਟਾਂ ਲਈ 103 ਏਕੜ ਜ਼ਮੀਨ ਦੀ ਲੋੜ
NHAI needs more land for 37 projects Latest News in Punjabi : ਪੰਜਾਬ ’ਚ NHAI ਨੂੰ ਨੈਸ਼ਨਲ ਹਾਈਵੇ ਦੇ ਪ੍ਰਾਜੈਕਟਾਂ ਲਈ ਜ਼ਮੀਨ ਦੀ ਲੋੜ ਹੈ। ਪੰਜਾਬ ਵਿਚ ਸੜਕੀ ਨੈੱਟਵਰਕ ਲਈ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੂਬੇ ਵਿਚ 15 ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ 103 ਕਿਲੋਮੀਟਰ ਜ਼ਮੀਨ ਦੀ ਲੋੜ ਹੈ। ਇੰਨਾ ਹੀ ਨਹੀਂ ਕਿਸਾਨਾਂ ਦੇ ਰੋਸ ਕਾਰਨ ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ ਦੇ ਤਿੰਨ ਛੋਟੇ ਹਿੱਸਿਆਂ ਦਾ ਕੰਮ ਵੀ ਠੱਪ ਹੈ। ਇਸ ਦੇ ਲਈ NHAI ਤਰਫ਼ੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਹੈ। ਉਮੀਦ ਹੈ ਕਿ ਇਹ ਪ੍ਰਾਜੈਕਟ ਛੇਤੀ ਹੀ ਪੂਰਾ ਹੋ ਜਾਵੇਗਾ।
ਇਸ ਸਮੇਂ ਸੂਬੇ ਵਿਚ 1344 ਕਿਲੋਮੀਟਰ ਲੰਬਾਈ ਦੇ 37 ਪ੍ਰਾਜੈਕਟਾਂ 'ਤੇ ਕੰਮ ਚੱਲ ਰਿਹਾ ਹੈ। ਇਨ੍ਹਾਂ ਵਿਚੋਂ ਕਈ ਪ੍ਰਾਜੈਕਟ ਜ਼ਮੀਨ ਦੀ ਘਾਟ ਅਤੇ ਕਿਸਾਨਾਂ ਦੇ ਵਿਰੋਧ ਕਾਰਨ ਰੁਕੇ ਹੋਏ ਹਨ। ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗੱਡਕਰੀ ਸਪੱਸ਼ਟ ਕਰ ਚੁਕੇ ਹਨ ਕਿ ਜਿਹੜੀ ਰਾਜ ਸਰਕਾਰ ਹਾਈਵੇ ਪ੍ਰਾਜੈਕਟ ਲਈ ਜ਼ਮੀਨ ਮਹੁਈਆ ਕਰਵਾਏਗੀ। ਅਜਿਹੇ ਰਾਜਾਂ ਤੋਂ ਪ੍ਰਾਜੈਕਟ ਵਾਪਸ ਲਏ ਜਾਣਗੇ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਤਕਾਲੀ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡੀ.ਜੀ.ਪੀ. ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਗੱਲਬਾਤ ਕਰ ਕੇ 94 ਫ਼ੀ ਸਦੀ ਜ਼ਮੀਨ ਐਨ.ਐਚ.ਏ.ਆਈ. ਨੂੰ ਮਹੁਈਆ ਕਰਵਾਈ।
NHAI ਨੂੰ ਅਪਣੇ ਜਿਹੜੇ ਸੜਕੀ ਪ੍ਰਾਜੈਕਟਾਂ ਲਈ ਜ਼ਮੀਨ ਦੀ ਲੋੜ ਹੈ। ਉਨ੍ਹਾਂ ’ਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸ ਵੇਅ, ਬਿਆਸ-ਡੇਰਾ ਬਾਬਾ ਨਾਨਕ, ਅੰਮ੍ਰਿਤਸਰ, ਅਬੋਹਰ, ਫ਼ਾਜ਼ਿਲਕਾ, ਅੰਮ੍ਰਿਤਸਰ ਬਾਈਪਾਸ, ਮੋਗਾ, ਬਾਜਾਖਾਨਾ, ਅੰਮ੍ਰਿਤਸਰ-ਬਠਿੰਡਾ, ਦੱਖਣੀ ਲੁਧਿਆਣਾ ਬਾਈਪਾਸ, ਲੁਧਿਆਣਾ-ਬਠਿੰਡਾ, ਲੁਧਿਆਣਾ-ਰੋਪੜ ਰੋਡ ਲਈ ਜ਼ਮੀਨ ਦੀ ਲੋੜ ਹੈ।
ਹਾਲਾਂਕਿ ਮੁਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੀ ਜ਼ਮੀਨ ਹੋਰਨਾਂ ਥਾਵਾਂ ਦੇ ਮੁਕਾਬਲੇ ਕਾਫ਼ੀ ਉਪਜਾਊ ਹੈ। ਅਜਿਹੀ ਸਥਿਤੀ ਵਿਚ ਪੰਜਾਬ ਦੀ ਧਰਤੀ ਦੀ ਤੁਲਨਾ ਦੂਜੇ ਰਾਜਾਂ ਦੀ ਜ਼ਮੀਨ ਨਾਲ ਨਹੀਂ ਕੀਤੀ ਜਾਣੀ ਚਾਹੀਦੀ। ਨਾਲ ਹੀ ਜ਼ਮੀਨ ਦੇ ਵਾਜਬ ਰੇਟ ਦਿਤੇ ਜਾਣੇ ਚਾਹੀਦੇ ਹਨ।
(For more Punjabi news apart from stay tuned to Rozana Spokesman)