
ਸ਼ਹਿਰ ਦੇ ਵਿਚੋਂ ਨਿਕਲ ਰਹੇ ਐਨਐਚ-44 ਦੇ ਅਧੂਰੇ ਕੰਮ, ਪੁਲਾਂ ਦੀਆਂ ਸਾਈਡਾਂ ਤੋਂ ਨਿਕਲ ਰਹੀਆਂ ਸਲੈਬਾਂ ਸਮੇਤ ਡਰੇਨ ਸਿਸਟਮ ਠੀਕ ਨਾ ਹੋਣ ਅਤੇ ਨਿਕਲ ਰਹੇ ਸਰੀਏ...
ਲੁਧਿਆਣਾ : ਸ਼ਹਿਰ ਦੇ ਵਿਚੋਂ ਨਿਕਲ ਰਹੇ ਐਨਐਚ-44 ਦੇ ਅਧੂਰੇ ਕੰਮ, ਪੁਲਾਂ ਦੀਆਂ ਸਾਈਡਾਂ ਤੋਂ ਨਿਕਲ ਰਹੀਆਂ ਸਲੈਬਾਂ ਸਮੇਤ ਡਰੇਨ ਸਿਸਟਮ ਠੀਕ ਨਾ ਹੋਣ ਅਤੇ ਨਿਕਲ ਰਹੇ ਸਰੀਏ ਨਾਲ ਆਮ ਜਨਤਾ ਨੂੰ ਹੋ ਰਹੀ ਪਰੇਸ਼ਾਨੀ ਦੇ ਚਲਦੇ ਕਾਉਂਸਿਲ ਆਫ਼ ਇੰਜੀਨੀਅਰਸ ਨੇ ਲੀਗਲ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਕਾਉਂਸਿਲ ਨੇ ਮਿਨੀਸਟਰੀ ਆਫ਼ ਟਰਾਂਸਪੋਰਟ ਐਂਡ ਹਾਈਵੇਜ਼ ਦੇ ਸੈਕਰੇਟਰੀ, ਚੇਅਰਮੈਨ ਨੈਸ਼ਨਲ ਹਾਈਵੇਜ਼ ਅਥਾਰਿਟੀ ਆਫ਼ ਇੰਡੀਆ, ਡੀਸੀ ਆਫ਼ਿਸ ਲੁਧਿਆਣਾ ਅਤੇ ਰੀਜਨਲ ਆਫ਼ਿਸ ਪੰਜਾਬ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਨੂੰ ਜਾਰੀ ਕੀਤਾ ਹੈ।
ਕਾਉਂਸਿਲ ਨੇ ਚਿਤਾਵਨੀ ਦਿਤੀ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਇੱਥੇ ਅਧੂਰੇ ਕੰਮਾਂ ਨੂੰ ਸ਼ੁਰੂ ਨਹੀਂ ਕਰਵਾਇਆ ਗਿਆ ਤਾਂ ਉਹ ਇਸ ਬਾਰੇ ਵਿਚ ਜਨਹਿਤ ਪਟੀਸ਼ਨ ਹਾਈਕੋਰਟ ਵਿਚ ਦਰਜ ਕਰਨਗੇ। ਕਾਉਂਸਿਲ ਨੇ ਮੰਗ ਕੀਤੀ ਹੈ ਕਿ ਐਨਐਚ-44 ਦੀ ਉਸਾਰੀ ਵਿਚ ਜਿੰਨੇ ਪੁੱਲ ਬਣੇ ਹਨ ਅਤੇ ਹਾਈਵੇਅ ਦਾ ਨਿਰਮਾਣ ਹੋਇਆ ਹੈ, ਉਸ ਵਿਚ ਠੀਕ ਤਰੀਕੇ ਨਾਲ ਮੈਟੀਰੀਅਲ ਕੰਟਰੈਕਟ ਕੰਪਨੀ ਨਹੀਂ ਕੀਤਾ ਹੈ।
ਪੁਲਾਂ ਦੀ ਉਸਾਰੀ ਦੇ ਸਮੇਂ ਸਪੈਸ਼ਲ ਤੌਰ ਉੱਤੇ ਵਰਤੀ ਜਾਣ ਵਾਲੀ ਸ਼ੀਟ ਵੀ ਨਹੀਂ ਲਗਾਈ ਗਈ। ਇਸ ਤੋਂ ਇਲਾਵਾ ਪੁਲਾਂ ਦੀਆਂ ਦੋਵਾਂ ਸਾਈਡਾਂ ਦੀਆਂ ਸਲੈਬਾਂ ਵੀ ਹੌਲੀ-ਹੌਲੀ ਖਿਸਕ ਰਹੀਆਂ ਹਨ, ਜਿਸ ਦੇ ਨਾਲ ਹਾਦਸੇ ਹੋਣ ਦਾ ਖ਼ਤਰਾ ਹੈ। ਪਾਣੀ ਦੀ ਰੀਚਾਰਜ ਲਈ ਡਰੇਨੇਜ ਸਿਸਟਮ ਵੀ ਠੀਕ ਨਹੀਂ ਹੈ, ਇਹਨਾਂ ਵਿਚ ਫਿਲਟਰ ਨਹੀਂ ਲਗਾਏ ਗਏ। ਗੰਦਾ ਪਾਣੀ ਹੀ ਜ਼ਮੀਨ ਵਿਚ ਰਿਸ ਰਿਹਾ ਹੈ ਅਤੇ ਕਈ ਦਿਨਾਂ ਤੱਕ ਸੜਕ ਉਤੇ ਵੀ ਜਮਾਂ ਰਹਿੰਦਾ ਹੈ।
ਕਾਉਂਸਿਲ ਦੇ ਪ੍ਰੈਜ਼ੀਡੈਂਟ ਕਪਿਲ ਅਰੋੜਾ ਨੇ ਦੱਸਿਆ ਕਿ ਸਮਰਾਲਾ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਐਨਐਚ-44 ਦੇ ਅਧੂਰੇ ਕੰਮਾਂ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਇੱਥੇ ਡਰੇਨ ਦੇ ਖੁੱਲ੍ਹੇ ਸਰੀਆਂ ਨਾਲ ਵੀ ਵੱਡੇ ਹਾਦਸੇ ਹੋਣ ਦੀ ਸੰਭਾਵਨਾ ਹੈ। ਇਸ ਲਈ ਜਦੋਂ ਤੱਕ ਇਸ ਕਾਰਜ ਨੂੰ ਪੂਰਾ ਨਹੀਂ ਕੀਤਾ ਜਾਂਦਾ ਲਾਡੋਵਾਲ ਟੋਲ ਬੈਰੀਅਰ ਵੀ ਬੰਦ ਕੀਤਾ ਜਾਵੇ। ਉਨ੍ਹਾਂ ਨੇ ਸਪੈਸ਼ਲ ਲੀਗਲ ਨੋਟਿਸ ਵਿਚ ਇਸ ਟੋਲ ਬੈਰੀਅਰ ਨੂੰ ਬੰਦ ਕਰਨ ਲਈ ਕਿਹਾ ਹੈ।