
ਪੰਜਾਬ ਦਾ ਪਾਣੀ ਪੀ ਕੇ ਰਾਕੇਸ਼ ਟਿਕੈਤ ਨੇ ਕਿਹਾ, Tਮੈਂ ਕਿਸਾਨੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗਾ''
ਪੰਜਾਬ ਦਾ ਪਾਣੀ ਪੀ ਕੇ ਰਾਕੇਸ਼ ਟਿਕੈਤ ਨੇ ਕਿਹਾ,
Tਮੈਂ ਕਿਸਾਨੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗਾ''
ਨਵੀਂ ਦਿੱਲੀ, 2 ਫ਼ਰਵਰੀ (ਅਮਨਦੀਪ ਸਿੰਘ) : ਹਜ਼ਾਰਾਂ ਕਿਸਾਨਾਂ ਨਾਲ ਗਾਜ਼ੀਪੁਰ ਸਰਹੱਦ 'ਤੇ ਡੱਟੇ ਹੋਏ ਯੂਪੀ ਦੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਦਾ ਪਾਣੀ ਪੀ ਕੇ, ਪ੍ਰਣ ਲਿਆ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਡੱਟ ਰਹਿਣਗੇ |
ਰਾਕੇਸ਼ ਟਿਕੈਤ ਦੇ ਹੰਝੂਆਂ ਪਿਛੋਂ ਜਿਥੇ ਯੂਪੀ ਦੇ ਕਿਸਾਨ ਇਕਮੁੱਠ ਹੋ ਗਾਜ਼ੀਪੁਰ ਪੁੱਜੇ, ਉਥੇ ਪੰਜਾਬ ਤੋਂ ਵੀ ਸ਼ਾਇਰ ਤੇ ਸਾਹਿਤਕਾਰ ਰਾਕੇਸ਼ ਟਿਕੈਤ ਦਾ ਹੌਾਸਲਾ ਵਧਾਉਣ ਲਈ ਪੁੱਜ ਰਹੇ ਹਨ | ਅੱਜ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮਿ੍ਤ ਤੇ 'ਹੁਣ' ਰਸਾਲੇ ਦੇ ਸਹਿ ਸੰਪਾਦਕ ਕਮਲ ਦੁਸਾਂਝ ਸਣੇ ਯੂਥ ਸਵਰਾਜ ਦੀ ਮੈਂਬਰ ਅਮਨਦੀਪ ਕੌਰ ਖੀਵਾ ਤੇ ਲਵਪ੍ਰੀਤ ਸਿੰਘ ਫੇਰੂਕੇ ਨੇ ਗਾਜ਼ੀਪੁਰ ਪੁੱਜ ਕੇ, ਰਾਕੇਸ਼ ਟਿਕੈਤ ਨੂੂੰ ਮਿਲੇ ਤੇ ਕਿਸਾਨਾਂ ਲਈ ਉਨਾਂ੍ਹ ਦੀ ਦਿ੍ੜ੍ਹਤਾ ਦੀ ਪ੍ਰਸੰਸਾ ਕੀਤੀ ਅਤੇ ਕਿਹਾ, ਸਮੁੱਚੇ ਪੰਜਾਬੀ ਤੁਹਾਡੇ ਨਾਲ ਖੜੇ ਹਨ | ਪੰਜਾਬੀਆਂ ਦਾ ਜੱਥਾ ਕਿਸਾਨਾਂ ਦੇ ਹੱਕ ਵਿਚ ਨਾਹਰੇ ਲਾਉਾਦੇ ਹੋਏ ਘੜੋਲੀ ਵਿਚ ਪੰਜਾਬ ਦਾ ਪਾਣੀ ਲਿਆਇਆ ਤੇ ਸੁਖਵਿੰਦਰ ਅੰਮਿ੍ਤ ਨੇ ਰਾਕੇਸ਼ ਟਿਕੈਤ ਨੂੰ ਪਾਣੀ ਪਿਲਾਇਆ | ਪਾਣੀ ਪੀ ਕੇ ਟਿਕੈਤ ਨੇ ਕਿਹਾ, Tਮੇਰੇ ਲਈ ਇਹ ਮਾਣ ਦੀ ਗੱਲ ਹੈ ਕਿ ਮੈਨੂੰੰ ਪੰਜਾਬ ਦੀ ਇਨਕਲਾਬੀ ਧਰਤੀ ਦਾ ਪਾਣੀ ਪੀਣ ਨੂੰ ਮਿਲਿਆ ਹੈ | ਮੈਂ ਕਿਸਾਨੀ ਕਾਨੂੰਨ ਰੱਦ ਕਰਵਾ ਕੇ ਹੀ ਸਾਹ ਲਵਾਂਗਾ |T
ਫ਼ੋਟੋ ਕੈਪਸ਼ਨ:- ਰਾਕੇਸ਼ ਟਿਕੈਤ ਨੂੰ ਪੰਜਾਬ ਦਾ ਪਾਣੀ ਪਿਲਾਉਾਦੀ ਹੋਈ ਸੁਖਵਿੰਦਰ ਅੰਮਿ੍ਤ |