ਦਿੱਲੀ ਦੀਆਂ ਸਰਹੱਦਾਂ 'ਤੇ ਵਧਾਈ ਗਈ ਸੁਰੱਖਿਆ, ਕਈ ਮੁੱਖ ਸੜਕਾਂ 'ਤੇ ਲੱਗਾ ਜਾਮ
Published : Feb 3, 2021, 12:50 am IST
Updated : Feb 3, 2021, 12:51 am IST
SHARE ARTICLE
image
image

ਦਿੱਲੀ ਦੀਆਂ ਸਰਹੱਦਾਂ 'ਤੇ ਵਧਾਈ ਗਈ ਸੁਰੱਖਿਆ, ਕਈ ਮੁੱਖ ਸੜਕਾਂ 'ਤੇ ਲੱਗਾ ਜਾਮ

ਨਵੀਂ ਦਿੱਲੀ, 2 ਫ਼ਰਵਰੀ : ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਕੋਲ ਐਡੀਸ਼ਨਲ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਅਤੇ ਕਈ ਜਗ੍ਹਾ ਬੈਰੀਕੇਡ ਲਗਾਉਣ ਦੇ ਨਾਲ ਸੁਰੱਖਿਆ ਵਧਾ ਦਿਤੀ ਗਈ ਹੈ | ਜਿਸ ਨਾਲ ਰਾਸ਼ਟਰੀ ਰਾਜਧਾਨੀ ਦੀਆਂ ਕਈ ਮੁੱਖ ਸੜਕਾਂ 'ਤੇ ਆਵਾਜਾਈ ਜਾਮ ਹੋ ਗਈ | ਦਿੱਲੀ ਆਵਾਜਾਈ ਪੁਲਿਸ ਨੇ ਟਵਿੱਟਰ 'ਤੇ ਸਰਹੱਦਾਂ ਦੇ ਬੰਦ ਰਹਿਣ ਅਤੇ ਆਉਣ-ਜਾਣ ਲਈ ਬਦਲਵੇਂ ਮਾਰਗਾਂ ਦੀ ਵਰਤੋਂ ਦਾ ਸੁਝਾਅ ਦਿਤਾ ਹੈ | ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਰੋਕਣ ਲਈ ਪੁਲਿਸ ਦੀ ਨਿਗਰਾਨੀ 'ਚ ਮਜਦੂਰਾਂ ਨੇ ਸਿੰਘੂ ਸਰਹੱਦ 'ਤੇ ਮੁੱਖ ਰਾਜਮਾਰਗ ਦੇ ਕਿਨਾਰੇ ਸੀਮੈਂਟ ਦੇ ਬੈਰੀਕੇਡਾਂ ਦੀਆਂ 2 ਲਾਈਨਾਂ ਵਿਚਾਲੇ ਲੋਹੇ ਦੀਆਂ ਛੜਾਂ ਲਗਾ ਦਿਤੀਆਂ ਹਨ | ਦਿੱਲੀ-ਹਰਿਆਣਾ ਰਾਜਮਾਰਗ ਦੇ ਇਕ ਹੋਰ ਹਿੱਸੇ 'ਤੇ ਸੀਮੈਂਟ ਦੀ ਅਸਥਾਈ ਕੰਧ ਬਣਾਉਣ ਨਾਲ ਉਹ ਹਿੱਸਾ ਵੀ ਅੰਦਰੂਨੀ ਰੂਪ ਨਾਲ ਰੁਕ ਗਿਆ ਹੈ | ਦਿੱਲੀ-ਗਾਜੀਪੁਰ ਸਰਹੱਦ 'ਤੇ ਵੀ ਸੁਰੱਖਿਆ ਵਧਾ ਦਿਤੀ ਗਈ ਹੈ, ਜਿਥੇ ਕਿਸਾਨ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ | 
 ਦਿੱਲੀ ਪੁਲਿਸ ਨੇ ਟਵੀਟ ਕੀਤਾ,''ਗਾਜੀਪੁਰ ਬਾਰਡਰ ਬੰਦ ਹੈ | ਐੱਨ.ਐੱਚ.-24, ਰੋਡ ਨੰਬਰ 56, 57ਏ, ਕੋਂਡਲੀ, ਪੇਪਰ ਮਾਰਕੀਟ, ਟੇਲਕੋ ਟੀ ਪੁਆਇੰਟ, ਅਕਸ਼ਰਧਾਮ ਅਤੇ ਨਿਜਾਮੁਦੀਨ ਖੱਤਾ ਤੋਂ ਆਵਾਜਾਈ ਨੂੰ ਮੋੜ ਦਿਤਾ ਗਿਆ ਹੈ | (ਪੀਟੀਆਈ)

ਵਿਕਾਸ ਮਾਰਗ, ਆਈ.ਪੀ. ਐਕਸਟੇਂਸ਼ਨ, ਐੱਨ.ਐੱਚ.-24 'ਤੇ ਜਿਆਦਾ ਆਵਾਜਾਈ ਹੈ | ਮੁਸਾਫਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਦੂਜੇ ਬਾਰਡਰ ਤੋਂ ਆਵਾਜਾਈ ਕਰਨ |'' ਪੁਲਿਸ ਅਨੁਸਾਰ ਦਿੱਲੀ-ਗਾਜੀਪੁਰ ਸਰਹੱਦ, ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਆਵਾਜਾਈ ਲਈ ਬੰਦ ਹੈ | ਯਾਤਰੀ ਆਨੰਦ ਵਿਹਾਰ, ਚਿੱਲਾ, ਡੀ.ਐੱਨ.ਡੀ., ਅਪਸਰਾ, ਭੋਪੁਰਾ ਅਤੇ ਲੋਨੀ ਬਾਰਡਰ ਦਾ ਰਸਤਾ ਲੈ ਸਕਦੇ ਹਨ | 
ਆਵਾਜਾਈ ਪੁਲਿਸ ਨੇ ਇਕ ਹੋਰ ਟਵੀਟ 'ਚ ਕਿਹਾ,''ਸਿੰਘੂ, ਸਬੋਲੀ, ਪਿਆਊ ਮਨਿਆਰੀ ਬਾਰਡਰ ਬੰਦ ਹਨ | ਔਚੰਦੀ, ਲਾਮਪੁਰ, ਸਫੀਆਬਾਦ, ਸਿੰਘੂ ਸਕੂਲ ਅਤੇ ਪੱਲਾ ਟੋਲ ਟੈਕਸ ਬਾਰਡਰ ਖੁੱਲ੍ਹੇ ਹਨ | ਬਦਲਵੇਂ ਮਾਰਗਾਂ ਦੀ ਵਰਤੋਂ ਕਰੋ |'' ਦਿੱਲੀ ਪੁਲਿਸ ਦੇ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਗਾਜੀਪੁਰ ਬਾਰਡਰ ਦਾ ਦੌਰਾ ਕੀਤਾ ਅਤੇ ਸੁਰੱਖਿਆ ਇੰਤਜਾਮਾਂ ਦਾ ਜਾਇਜਾ ਲਿਆ | 
ਦਿੱਲੀ-ਉਤਰ ਪ੍ਰਦੇਸ਼ ਸਰਹੱਦ 'ਤੇ ਸੁਰੱਖਿਆ ਵਿਵਸਥਾ ਮਜਬੂਤ ਰਖੀ ਜਾਵੇਗੀ ਕਿਉਂਕਿ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਦੇ ਬਾਅਦ ਰਾਜਸਥਾਨ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਕਿਸਾਨ ਇਥੇ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਪ੍ਰਦਰਸ਼ਨਕਾਰੀਆਂ 'ਤੇ ਨਜ਼ਰ ਰਖਣ ਲਈ ਡਰੋਨ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement