
ਲੋਕ ਸਭਾ ਤੇ ਰਾਜ ਸਭਾ 'ਚ ਨਵੇਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਵਿਰੋਧੀ ਧਿਰ ਦਾ ਭਾਰੀ ਹੰਗਾਮਾ
ਕਾਰਵਾਈ ਪੂਰੇ ਦਿਨ ਲਈ ਮੁਲਤਵੀ, ਲੋਕ ਸਭਾ ਤੇ ਰਾਜ ਸਭਾ 'ਚ ਗੂੰਜੇ 'ਕਾਲੇ ਕਾਨੂੰਨ ਵਾਪਸ ਲਉ' ਦੇ ਨਾਹਰੇ
ਨਵੀਂ ਦਿੱਲੀ, 2 ਫ਼ਰਵਰੀ : ਵਿਵਾਦਾਂ ਵਿਚ ਘਿਰੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਾਂਗਰਸ ਅਤੇ ਹੋਰ ਕਈ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਵਲੋਂ ਕੀਤੇ ਗਏ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੰਗਲਵਾਰ ਨੂੰ ਮੁਲਤਵੀ ਹੋ ਗਈ | ਸਾਰੀ ਕਾਰਵਾਈ ਦੌਰਾਨ 'ਕਾਲੇ ਕਾਨੂੰਨ ਵਾਪਸ ਲਉ' ਦੇ ਨਾਹਰੇ ਗੂੰਜਦੇ ਰਹੇ | ਦੋ ਵਾਰ ਮੁਲਤਵੀ ਹੋਣ ਤੋਂ ਬਾਅਤ ਹੇਠਲੇ ਸਦਨ ਦੀ ਬੈਠਕ ਦਿਨ ਭਰ ਲਈ ਮੁਲਤਵੀ ਕਰ ਦਿਤੀ ਗਈ | ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਕੀਤੇ ਗਏ ਹੰਗਾਮੇ ਕਾਰਨ ਪ੍ਰਸ਼ਨ ਕਾਲ ਅਤੇ ਸਿਫ਼ਰ ਕਾਲ ਨਹੀਂ ਹੋ ਸਕਿਆ |
ਸਦਨ ਵਿਚ ਹੋਏ ਹੰਗਾਮੇ ਦੌਰਾਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਸੰਸਦ ਦੇ ਅੰਦਰ ਅਤੇ ਬਾਹਰ ਕਿਸਾਨਾਂ ਨਾਲ ਜੁੜੇ ਮੁੱਦਿਆਂ 'ਤੇ ਵਿਚਾਰ ਕਰਨ ਲਈ ਤਿਆਰ ਹੈ | ਲੋਕ ਸਭਾ ਦੀ ਬੈਠਕ ਦੋ ਮੁਲਤਵੀ ਹੋਣ ਤੋਂ ਬਾਅਦ ਸ਼ਾਮ ਸੱਤ ਵਜੇ ਮੁੜ ਸੁਰੂ ਹੋਈ, ਪਰ ਵਿਰੋਧੀ ਧਿਰ ਦੇ ਮੈਂਬਰਾਂ ਦਾ ਸ਼ੋਰ ਪਹਿਲਾਂ ਵਾਂਗ ਜਾਰੀ ਰਿਹਾ |
ਇਸ ਦੌਰਾਨ ਪਛਮੀ ਬੰਗਾਲ ਤੋਂ ਭਾਜਪਾ ਮੈਂਬਰ ਲਾਕੇਟ ਚੈਟਰਜੀ ਸਦਨ ਵਿਚ ਅਪਣੀ ਗੱਲ ਰੱਖ ਰਹੀ ਸੀ ਪਰ ਵਿਰੋਧੀ ਮੈਂਬਰਾਂ ਦਾ ਸ਼ੋਰ ਸ਼ਰਾਬਾ ਜਾਰੀ ਰਿਹਾ | ਸਦਨ ਵਿਚ ਹੋਏ ਹੰਗਾਮੇ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਕਈ ਵਾਰ ਉਨ੍ਹਾਂ ਦੇ ਸਥਾਨ 'ਤੇ ਜਾਣ ਦੀ ਅਪੀਲ ਕੀਤੀ |
ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਜਦੋਂ ਵੀ ਇਹ ਪ੍ਰਸਤਾਵ ਬਣਾਇਆ ਜਾਂਦਾ ਹੈ, ਕੋਈ ਰੌਲਾ ਨਹੀਂ ਪੈਂਦਾ | ਇਹ ਰੁਕਾਵਟ ਕਦੇ ਨਹੀਂ ਆਈ | ਲੋਕ ਸਭਾ ਸਪੀਕਰ ਨੇ ਸਦਨ 'ਚ ਹੰਗਾਮਾ ਹੋਣ ਕਾਰਨ ਕਾਰਜਕਾਲ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿਤਾ |
ਇਸ ਤੋਂ ਪਹਿਲਾਂ ਸੰਸਦ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਸਾਮ 4 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਕਾਂਗਰਸ, ਤਿ੍ਣਮੂਲ ਕਾਂਗਰਸ ਅਤੇ ਡੀਐਮਕੇ ਦੇ ਮੈਂਬਰਾਂ ਨੇ ਸਪੀਕਰ ਦੀ ਸੀਟ ਨੇੜੇ ਨਾਹਰੇਬਾਜ਼ੀ ਕਰਨੀ ਸ਼ੁਰੂ ਕਰ ਦਿਤੀ | ਉਹ ਤਿੰਨੋਂ ਵਿਵਾਦਪੂਰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ | ਵਿਰੋਧੀ ਧਿਰ ਦੇ ਮੈਂਬਰ 'ਕਾਲੇ ਕਾਨੂੰਨ ਵਾਪਸ ਲਉ' ਦੇ ਨਾਹਰੇ ਲਗਾ ਰਹੇ ਸਨ | ਬਹੁਤੇ ਮੈਂਬਰਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਤੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਮੰਗਾਂ ਲਿਖੀਆਂ ਹੋਈਆਂ ਸਨ |
ਪ੍ਰਸ਼ਨ ਕਾਲ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਕਾਂਗਰਸੀ ਮੈਂਬਰਾਂ ਦੇ ਸ਼ੋਰ ਸ਼ਰਾਬੇ ਦੌਰਾਨ ਮੌਜੂਦ ਸਨ | ਸਿਵ ਸੈਨਾ ਦੇ ਕੁੱਝ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ
ਵੇਖੇ ਗਏ |
ਸਦਨ ਵਿਚ ਹੋਈ ਹੰਗਾਮੇ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਪ੍ਰਸ਼ਨ ਕਾਲ ਦੀ ਸ਼ੁਰੂਆਤ
ਕੀਤੀ ਅਤੇ ਇਕ ਪ੍ਰਸ਼ਨ ਕੀਤਾ | ਸ਼ੋਰ ਦੇ ਵਿਚਕਾਰ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਸ ਸਵਾਲ ਦਾ ਜਵਾਬ ਦੇਣਾ ਸੁਰੂ ਕਰ ਦਿਤਾ | ਇਸ ਦੌਰਾਨ ਲੋਕ ਸਭਾ ਦੇ ਸਪੀਕਰ ਨੇ ਮੈਂਬਰਾਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ | ਅਪੀਲ ਤੋਂ ਬਾਅਦ ਵੀ ਸਦਨ ਵਿਚ ਸਥਿਤੀ ਜਿਉਾ ਦੀ ਤਿਉਾ ਬਣੀ ਰਹੀ | ਅਜਿਹੀ ਸਥਿਤੀ ਵਿਚ ਲੋਕ ਸਭਾ ਸਪੀਕਰ ਨੇ ਸ਼ਾਮ ਕਰੀਬ ਸਾਢੇ ਚਾਰ ਵੱਜ ਕੇ ਛੇ ਮਿੰਟ ਤੇ ਸਦਨ ਨੂੰ ਮੁਲਤਵੀ ਕਰ ਦਿਤਾ | ਸ਼ਾਮ ਪੰਜ ਵਜੇ ਚੇਅਰਮੈਨ ਨੇ ਜ਼ਰੂਰੀ ਦਸਤਾਵੇਜ਼ ਮੇਜ਼ 'ਤੇ ਰੱਖੇ | ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਨਾਹਰੇਬਾਜ਼ੀ ਕਰ ਰਹੇ ਸਨ | ਬਿਰਲਾ ਨੇ ਮੁੜ ਮੈਂਬਰਾਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਜਾਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ, Tਇਹ ਸਦਨ ਗੱਲਬਾਤ, ਬਹਿਸ ਅਤੇ ਵਿਚਾਰ ਵਟਾਂਦਰੇ ਲਈ ਹੈ | ਇਹ ਨਾਹਰਿਆਂ ਅਤੇ ਤਖ਼ਤੀਆਂ ਲਈ ਨਹੀਂ ਹੈ |U
ਇimageਸੀ ਤਰ੍ਹਾਂ ਰਾਜ ਸਭਾ ਵਿਚ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਾਰਨ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ | ਵਿਰੋਧੀ ਧਿਰ ਦੇ ਮੈਂਬਰਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਸਦਨ 'ਚ ਤੁਰੰਤ ਚਰਚਾ ਕਰਾਉਣ ਦੀ ਮੰਗ ਕਰਦੇ ਹੋਏ ਹੰਗਾਮਾ ਕੀਤਾ, ਜਿਸ ਦੀ ਵਜ੍ਹਾ ਕਰ ਕੇ ਬੈਠਕ 3 ਵਾਰ ਮੁਲਵਤੀ ਕਰਨ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ |
ਰਾਜ ਸਭਾ 'ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਕਿਸਾਨ ਅੰਦੋਲਨ ਦਾ ਮੁੱਦਾ ਚੁਕਿਆ, ਜਿਸ ਕਾਰਨ ਪਹਿਲੀ ਵਾਰ ਸਦਨ ਦੀ ਕਾਰਵਾਈ ਸਾਢੇ 10 ਵਜੇ ਅਤੇ ਮੁੜ ਕਾਰਵਾਈ ਸ਼ੁਰੂ ਹੋਣ 'ਤੇ ਸਾਢੇ 11 ਵਜੇ ਅਤੇ ਇਸ ਤੋਂ ਬਾਅਦ 12.30 ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ | ਵਿਰੋਧੀ ਧਿਰ ਦੇ ਮੈਂਬਰਾਂ ਨੇ ਇਸ ਦੌਰਾਨ ਸਦਨ ਵਿਚਾਲੇ ਆ ਕੇ ਭਾਰੀ ਰੌਲਾ-ਰੱਪਾ ਪਾਇਆ ਅਤੇ ਨਾਹਰੇਬਾਜ਼ੀ ਕੀਤੀ | ਪਹਿਲੀ ਵਾਰ ਚੇਅਰਮੈਨ ਐਮ. ਵੈਂਕਈਆ ਨਾਇਡੂ ਅਤੇ ਦੂਜੀ ਵਾਰ ਅਤੇ ਤੀਜੀ ਵਾਰ ਡਿਪਟੀ ਚੇਅਰਮੈਨ ਹਰੀਵੰਸ਼ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿਤੀ |
ਸਭਾਪਤੀ ਵੈਂਕਈਆ ਨਾਇਡੂ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਇਕ ਦਿਨ ਬਾਅਦ, ਬੁਧਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ 'ਤੇ ਹੋਣ ਵਾਲੀ ਚਰਚਾ 'ਚ ਅਪਣੀ ਗੱਲ ਰੱਖ ਸਕਦੇ ਹਨ |
ਹੰਗਾਮੇ ਦੌਰਾਨ ਮੈਂਬਰਾਂ ਨੂੰ ਬਾਰ-ਬਾਰ ਅਪਣੀ ਸੀਟ 'ਤੇ ਜਾਣ ਦੀ ਬੇਨਤੀ ਕੀਤੀ ਗਈ ਅਤੇ ਕੱਲ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦੀ ਅਪੀਲ ਕੀਤਾ ਗਈ | ਇਸ ਤੋਂ ਪਹਿਲਾਂ ਨਾਇਡੂ ਦੇੇ ਇਸ ਮਾਮਲੇ 'ਤੇ ਆਗਿਆ ਨਾ ਦੇਣ 'ਤੇ ਵਿਰੋਧੀ ਧਿਰ ਦੇ ਮੈਂਬਰ ਵਾਕ-ਆਊਟ ਕਰ ਗਏ | ਇਸ ਤੋਂ ਬਾਅਦ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਸਦਨ ਵਿਚ ਆ ਗਏ ਅਤੇ ਹੰਗਾਮਾ ਕਰਨ ਲੱਗੇ | ਨਾਇਡੂ ਨੇ ਕਿਹਾ ਕਿ ਪ੍ਰਸ਼ਨਕਾਲ ਦੌਰਾਨ ਸਦਨ ਨੂੰ ਸੁਚਾਰੂ ਰੂਪ ਨਾਲ ਚੱਲਣ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਮੈਂਬਰਾਂ ਨੂੰ ਸਹਿਯੋਗ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਉਹ ਕੱਲ ਸਦਨ 'ਚ ਇਸ ਮੁੱਦੇ ਨੂੰ ਚੁੱਕ ਸਕਦੇ ਹਨ |
ਇਸ ਤੋਂ ਪਹਿਲਾਂ ਸਿਫ਼ਰਕਾਲ ਸ਼ੁਰੂ ਹੋਣ 'ਤੇ ਸਭਾਪਤੀ ਨੇ ਕਿਹਾ ਕਿ ਇਸ ਮੁੱਦੇ 'ਤੇ ਚਰਚਾ ਲਈ ਉਨ੍ਹਾਂ ਨੂੰ ਨਿਯਮ 267 ਦੇ ਤਹਿਤ ਵਿਰੋਧੀ ਆਗੂ ਗੁਲਾਮ ਨਬੀ ਆਜ਼ਾਦ, ਤਿ੍ਣਮੂਲ ਕਾਂਗਰਸ ਦੇ ਸੁਖੇਂਦੁ ਸ਼ੇਖਰ ਰਾਏ, ਦ੍ਰਮੁਕ ਦੇ ਤਿਰੂਚਿ ਸ਼ਿਵਾ, ਖੱਬੇ ਮੈਂਬਰ ਈ ਕਰੀਮ ਅਤੇ ਵਿਨੇ ਵਿਸ਼ਵਮ ਸਮੇਤ ਕਈ ਮੈਂਬਰਾਂ ਨੂੰ ਨੋਟਿਸ ਮਿਲੇ ਹਨ | ਇਸ ਨਿਯਮ ਦੇ ਤਹਿਤ ਸਦਨ ਦਾ ਆਮ ਕੰਮਕਾਜ ਰੋਕ ਕੇ ਜ਼ਰੂਰ ਮੁੱਦਿਆਂ 'ਤੇ ਚਰਚਾ ਕੀਤੀ ਜਾਂਦੀ ਹੈ |
ਸੁਖੇਂਦੁ ਸ਼ੇਖਰ ਰਾਏ, ਕਰੀਮ, ਵਿਲੇ ਵਿਸ਼ਵਮ, ਸ਼ਿਵਾ ਦੇ ਇਲਾਵਾ ਰਾਜਦ ਦੇ ਮਨੋਜ ਝਾ, ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ,ਸਪਾ ਦੇ ਰਾਮਗੋਪਾਲ ਯਾਦਵ ਆਦਿ ਮੈਂਬਰਾਂ ਨੇ ਕਿਸਾਨਾਂ ਦੇ ਅੰਦੋਲਨ ਦਾ ਜ਼ਿਕਰ ਕੀਤਾ ਅਤੇ ਇਸ 'ਤੇ ਚਰਚਾ ਕਰਨ ਦੀ ਮੰਗ ਕੀਤੀ | (ਪੀਟੀਆਈ)