
ਰਾਮਪੁਰ ਛੰਨਾ ਦੇ ਕਿਸਾਨ ਦੀ ਟਿਕਰੀ ਸਰਹੱਦ 'ਤੇ ਹੋਈ ਮੌਤ
ਅਮਰਗੜ੍ਹ, 2 ਫ਼ਰਵਰੀ (ਮਨਜੀਤ ਸਿੰਘ ਸੋਹੀ): ਹਲਕਾ ਅਮਰਗੜ੍ਹ ਦੇ ਪਿੰਡ ਰਾਮਪੁਰ ਛੰਨਾਂ ਤੋਂ 1 ਫ਼ਰਵਰੀ ਉਗਰਾਹਾਂ ਗਰੁੱਪ ਵਲੋਂ ਕਿਸਾਨ ਜਥੇਬੰਦੀਆਂ ਦੇ ਨਾਲ ਟਿਕਰੀ ਬਾਰਡਰ ਉਤੇ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਗਏ 31 ਸਾਲਾ ਸੰਦੀਪ ਸ਼ਰਮਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ | ਸਾਬਕਾ ਸਰਪੰਚ ਜਤਿੰਦਰ ਸਿੰਘ ਹੈਪੀ ਨੇ ਦਸਿਆ ਕਿ ਉਹ ਪਿੰਡ ਦੇ ਕੁੱਝ ਵਿਅਕਤੀਆਂ ਨਾਲ ਲੈ ਕੇ ਮਿ੍ਤਕ ਦੀ ਦੇਹ ਪਿੰਡ ਵਾਪਸ ਲਿਆਉਣ ਲਈ ਦਿੱਲੀ ਲਈ ਰਵਾਨਾ ਹੋ ਚੁੱਕੇ ਹਨ, ਜਿੱਥੇ ਹਸਪਤਾਲ ਵਿਚੋਂ ਪੋਸਟਮਾਰਟਮ ਕਰਵਾਉਣ ਉਪਰੰਤ ਮਿ੍ਤਕ ਦੀ ਦੇਹ ਉਸ ਦੇ ਪਰਵਾਰਕ ਮੈਂਬਰਾਂ ਹਵਾਲੇ ਕਰ ਦਿਤਾ ਜਾਵੇਗਾ ਜਿਸ ਤੋਂ ਬਾਅਦ ਪਿੰਡ ਵਿਚ ਹੀ ਉਸ ਦਾ ਅੰਤਮ ਸਸਕਾਰ ਕੀਤਾ ਜਾਵੇਗਾ |
ਫੋਟੋ ਨੰ ਐਸ. ਐਨ. ਜੀ. 2-8
ਸੰਦੀਪ ਸ਼ਰਮਾ ਦੀ ਫਾਈਲ ਫੋਟੋ |