ਕੋਰੀਅਰ ਜ਼ਰੀਏ ਇਟਲੀ ਤੇ ਕੈਨੇਡਾ ਤੱਕ ਅਫ਼ੀਮ ਪਹੁੰਚਾਉਣ ਵਾਲਾ ਡਾਕੀਆ ਬਰਜਿੰਦਰ ਸਿੰਘ ਗ੍ਰਿਫ਼ਤਾਰ 
Published : Feb 3, 2023, 11:57 am IST
Updated : Feb 3, 2023, 11:57 am IST
SHARE ARTICLE
Barjinder Singh, the postman who delivered opium to Italy and Canada through courier, was arrested
Barjinder Singh, the postman who delivered opium to Italy and Canada through courier, was arrested

ਬਰਜਿੰਦਰ ਸਿੰਘ ਦਾ ਸਾਥੀ ਫਰਾਰ

ਨਵਾਂਸ਼ਹਿਰ -  ਨਵਾਂਸ਼ਹਿਰ 'ਚ ਡਾਕਖਾਨੇ ਤੋਂ ਕੋਰੀਅਰ ਰਾਹੀਂ ਇਟਲੀ ਅਤੇ ਕੈਨੇਡਾ ਅਫੀਮ ਪਹੁੰਚਾਉਣ ਦੇ ਮਾਮਲੇ 'ਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।  ਨਾਮਜ਼ਦ ਵਿਅਕਤੀਆਂ ਵਿਚੋਂ ਇੱਕ ਨਵਾਂਸ਼ਹਿਰ ਹੈੱਡ ਪੋਸਟ ਆਫਿਸ ਪੋਸਟਮੈਨ ਅਤੇ ਲਧਾਣਾ ਉੱਚਾ ਨਿਵਾਸੀ ਬਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 
ਉਸ ਦੇ ਜਰੀਏ ਅਫੀਮ ਭੇਜਣ ਵਾਲਾ ਪਿੰਡ ਬੈਂਸਾ ਦਾ ਦੋਸ਼ੀ ਭੁਪਿੰਦਰ ਸਿੰਘ ਫਰਾਰ ਹੈ। 

ਸੂਤਰਾਂ ਮੁਤਾਬਕ ਇਕ ਪੈਕੇਟ ਇਟਲੀ ਤੇ ਦੂਜਾ ਕੈਨੇਡਾ ਪਹੁੰਚਾਇਆ ਜਾਣਾ ਸੀ। ਮੁਲਜ਼ਮ ਨੇ ਪੋਸਟਮੈਨ ਨੂੰ 60 ਹਜ਼ਾਰ ਰੁਪਏ ਦਿੱਤੇ ਸਨ, ਤਾਂ ਜੋ ਪੈਕਟਾਂ ਨੂੰ ਕੋਰੀਅਰ ਕਰਵਾਉਣ ਸਮੇਂ ਕੋਈ ਦਿੱਕਤ ਨਾ ਆਵੇ। ਏਐੱਸਆਈ ਸਤਨਾਮ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਭੁਪਿੰਦਰ ਸਿੰਘ ਨਵਾਂ ਸ਼ਹਿਰ ਦੇ ਡਾਕਘਰ ਵਿਚ ਤੈਨਾਤ ਕਰਮਚਾਰੀ ਬਰਜਿੰਦਰ ਸਿੰਘ ਦੇ ਨਾਲ ਮਿਲ ਕੇ ਕੰਮ ਕਰਦਾ ਸੀ। ਦੋਸ਼ੀ ਨੂੰ ਕੋਰਟ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।  

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement