
ਹਰਪਾਲ ਸਿੰਘ (43) ਉਰਫ ਕਾਲਾ ਵਾਸੀ ਸੈਕਟਰ 22 ਚੰਡੀਗੜ੍ਹ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਚੰਡੀਗੜ੍ਹ: ਵਧੀਕ ਸੈਸ਼ਨ ਜੱਜ ਰਾਜੀਵ ਕੇ ਬੇਰੀ ਨੇ ਇਕ ਵਿਅਕਤੀ ਨੂੰ ਤਿੰਨ ਸਾਲ ਪੁਰਾਣੇ ਨਸ਼ੀਲੇ ਪਦਾਰਥਾਂ ਦੇ ਇਕ ਕੇਸ ਵਿਚ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੀ ਸਖ਼ਤ ਕੈਦ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਹਰਪਾਲ ਸਿੰਘ (43) ਉਰਫ ਕਾਲਾ ਵਾਸੀ ਸੈਕਟਰ 22 ਚੰਡੀਗੜ੍ਹ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਬੀਬੀਸੀ ਦਸਤਾਵੇਜ਼ੀ ’ਤੇ ਪਾਬੰਦੀ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ ਜਾਰੀ
ਪੁਲਿਸ ਨੇ ਮੁਲਜ਼ਮ ਨੂੰ 16 ਸਤੰਬਰ 2019 ਨੂੰ ਸੈਕਟਰ 39 ਵਿਚ ਆਈਐਮਟੈਕ ਕੈਂਪਸ ਨੇੜਿਓਂ ਫੀਨੀਰਾਮਾਈਨ ਮੈਲੇਟ ਦੇ 15 ਟੀਕਿਆਂ ਅਤੇ ਬਿਊਪਰੇਨੋਰਫਾਈਨ ਦੇ 15 ਟੀਕਿਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਪਲਾਸਟਿਕ ਦੇ ਡੱਬੇ ਵਿਚ ਟੀਕੇ ਲੈ ਕੇ ਜਾ ਰਿਹਾ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ।
ਇਹ ਵੀ ਪੜ੍ਹੋ: ਚੋਰੀ ਦੀ ਐਕਟਿਵਾ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਚੋਰ, ਮਾਲਕ ਦੇ ਘਰ ਪਹੁੰਚ ਰਹੇ ਚਲਾਨ
ਅਦਾਲਤ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਦੀ ਧਾਰਾ 22 ਤਹਿਤ ਦੋਸ਼ ਆਇਦ ਕੀਤੇ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਆਪਣੇ ਹੁਕਮ ਵਿਚ ਕਿਹਾ ਕਿ ਅਪਰਾਧ ਦੀ ਪ੍ਰਕਿਰਤੀ ਅਤੇ ਦੋਸ਼ੀ ਤੋਂ ਵਪਾਰਕ ਮਾਤਰਾ ਦੀ ਵਸੂਲੀ ਅਦਾਲਤ ਲਈ ਉਸ ਪ੍ਰਤੀ ਨਰਮੀ ਦਿਖਾਉਣ ਦਾ ਕੋਈ ਕਾਰਨ ਨਹੀਂ ਛੱਡਦੀ।