ਚੋਰੀ ਦੀ ਐਕਟਿਵਾ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਿਹਾ ਚੋਰ, ਮਾਲਕ ਦੇ ਘਰ ਪਹੁੰਚ ਰਹੇ ਚਲਾਨ
Published : Feb 3, 2023, 2:43 pm IST
Updated : Feb 3, 2023, 2:43 pm IST
SHARE ARTICLE
Thief violating traffic rules on stolen activa in mohali
Thief violating traffic rules on stolen activa in mohali

4 ਮਹੀਨੇ ਬਾਅਦ ਵੀ ਨਹੀਂ ਦਰਜ ਹੋਈ ਐਫਆਈਆਰ


 
ਮੁਹਾਲੀ: ਜ਼ੀਰਕਪੁਰ ਥਾਣੇ ਅਧੀਨ ਪੈਂਦੀ ਬਲਟਾਣਾ ਪੁਲਿਸ ਚੌਕੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਚੋਰ ਚਾਰ ਮਹੀਨੇ ਪਹਿਲਾਂ ਚੋਰੀ ਕੀਤੀ ਐਕਟਿਵਾ ’ਤੇ ਮੌਜਾਂ ਕਰ ਰਿਹਾ ਹੈ। ਉਹ ਬੇਖੌਫ ਹੋ ਕੇ ਚੰਡੀਗੜ੍ਹ ਦੀਆਂ ਸੜਕਾਂ 'ਤੇ ਘੁੰਮ ਰਿਹਾ ਹੈ। ਇੰਨਾ ਹੀ ਨਹੀਂ ਟ੍ਰੈਫਿਕ ਨਿਯਮਾਂ ਦੀ ਵੀ ਬਹੁਤ ਉਲੰਘਣਾ ਕੀਤੀ ਜਾ ਰਹੀ ਹੈ ਪਰ ਪੁਲਿਸ ਨੂੰ ਸੂਚਨਾ ਮਿਲਣ ਦੇ ਬਾਵਜੂਦ ਵੀ ਚੋਰ ਉਹਨਾਂ ਦੇ ਹੱਥ ਨਹੀਂ ਆ ਰਿਹਾ।

ਇਹ ਵੀ ਪੜ੍ਹੋ: ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿੱਚ ਹਵਾਲਾਤੀ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ, ਇੱਕ ਦਿਨ ਪਹਿਲਾਂ ਹੀ ਜੇਲ੍ਹ ਵਿੱਚ ਆਇਆ ਸੀ ਮ੍ਰਿਤਕ

ਦੱਸ ਦੇਈਏ ਕਿ ਚੋਰ ਵੱਲੋਂ ਟ੍ਰੈਫਿਕ ਨਿਯਮ ਤੋੜਨ ਦਾ ਚਲਾਨ ਵਾਹਨ ਮਾਲਕ ਰਮੇਸ਼ ਕੁਮਾਰ ਤੱਕ ਪਹੁੰਚ ਰਿਹਾ ਹੈ, ਜਿਸ ਦੀ ਸੂਚਨਾ ਉਸ ਨੇ ਪੁਲਿਸ ਨੂੰ ਦੇ ਦਿੱਤੀ ਹੈ। ਪੀੜਤ ਰਮੇਸ਼ ਨੇ ਦੱਸਿਆ ਕਿ ਐਕਟਿਵਾ ਚੋਰੀ ਹੋਣ ਤੋਂ ਬਾਅਦ 18 ਦਸੰਬਰ 2022 ਨੂੰ ਚੰਡੀਗੜ੍ਹ ਵਿਖੇ ਐਕਟਿਵਾ ਦਾ ਚਲਾਨ ਕੱਟਿਆ ਗਿਆ ਸੀ। ਇਹ ਚਲਾਨ 500 ਰੁਪਏ ਦਾ ਸੀ, ਜਿਸ ਦੀ ਕਾਪੀ ਉਸ ਦੇ ਮੋਬਾਈਲ 'ਤੇ ਆਨਲਾਈਨ ਭੇਜੀ ਗਈ ਸੀ।

ਇਹ ਵੀ ਪੜ੍ਹੋ: ਦੇਸ਼ ਭਰ 'ਚ 22 ਏਮਜ਼ ਦੀ ਸਥਾਪਨਾ ਨੂੰ ਮਨਜ਼ੂਰੀ

ਦੂਜੇ ਪਾਸੇ 2 ਜਨਵਰੀ 2023 ਨੂੰ 1000 ਰੁਪਏ ਦਾ ਦੂਜਾ ਚਲਾਨ ਕੱਟਿਆ ਗਿਆ। ਰਮੇਸ਼ ਨੇ ਦੱਸਿਆ ਕਿ ਜਦੋਂ ਉਸ ਨੇ ਐਕਟਿਵਾ ਚੋਰੀ ਹੋਣ ਬਾਰੇ ਟਰੈਫਿਕ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਹ ਐਫਆਈਆਰ ਦੀ ਕਾਪੀ ਮੰਗ ਰਹੇ ਹਨ।

ਇਹ ਵੀ ਪੜ੍ਹੋ: ਬੀਬੀਸੀ ਦਸਤਾਵੇਜ਼ੀ ’ਤੇ ਪਾਬੰਦੀ ਖ਼ਿਲਾਫ਼ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਨੋਟਿਸ ਜਾਰੀ

ਦਰਅਸਲ 1 ਅਕਤੂਬਰ 2022 ਨੂੰ ਪੰਚਕੂਲਾ ਸੈਕਟਰ-20 ਨਿਵਾਸੀ ਰਮੇਸ਼ ਕੁਮਾਰ ਚੌਰਸੀਆ ਦੀ ਐਕਟਿਵਾ (ਐਚਆਰ-03ਪੀ-5226) ਬਲਟਾਣਾ ਇਲਾਕੇ ਵਿਚੋਂ ਚੋਰੀ ਹੋ ਗਈ ਸੀ। ਉਸ ਦੀ ਧੀ ਬਲਟਾਣਾ ਵਿਚ ਐਕਟਿਵਾ ’ਤੇ ਆਪਣੀ ਸਹੇਲੀ ਨੂੰ ਮਿਲਣ ਗਈ ਸੀ। ਜਦੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤਾਂ ਉਹਨਾਂ ਨੇ ਚੋਰੀ ਹੋਣ ਸਬੰਧੀ ਜਾਣਕਾਰੀ ਲਿਖ ਕੇ ਰੱਖ ਲਈ। ਇਸ ਮਾਮਲੇ ਵਿਚ ਐਫਆਈਆਰ ਤਾਂ ਦੂਰ ਦੀ ਗੱਲ ਹੈ ਡੀਡੀਆਰ ਤੱਕ ਵੀ ਦਰਜ ਨਹੀਂ ਕੀਤੀ ਗਈ।  

ਇਹ ਵੀ ਪੜ੍ਹੋ: ਅਮਰੀਕਾ: ਸਾਕਾ ਨਕੋਦਰ ਦੇ 37 ਵੇਂ ਸ਼ਹੀਦੀ ਦਿਹਾੜੇ ਮੌਕੇ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ-ਐਲਨ ਨੇ ਕੀਤਾ ਵੱਡਾ ਐਲਾਨ 

ਦੂਜੇ ਪਾਸੇ ਬਲਟਾਣਾ ਚੌਕੀ ਦੇ ਇੰਚਾਰਜ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਦਸੰਬਰ ਮਹੀਨੇ ਇੱਥੇ ਤਾਇਨਾਤ ਕੀਤਾ ਗਿਆ ਸੀ। ਇਹ ਮਾਮਲਾ ਉਹਨਾਂ ਦੇ ਆਉਣ ਤੋਂ ਪਹਿਲਾਂ ਦਾ ਹੈ। ਚੌਕੀ ਇੰਚਾਰਜ ਨੇ ਦੱਸਿਆ ਕਿ ਸ਼ਿਕਾਇਤਕਰਤਾ ਇਕ ਵਾਰ ਵੀ ਉਹਨਾਂ ਕੋਲ ਨਹੀਂ ਆਇਆ। ਹਾਲਾਂਕਿ ਹੁਣ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਬੁਲਾਇਆ ਜਾਵੇਗਾ ਅਤੇ ਐਫਆਈਆਰ ਦਰਜ ਕਰਕੇ ਚੋਰ ਨੂੰ ਵੀ ਕਾਬੂ ਕੀਤਾ ਜਾਵੇਗਾ।  

Tags: mohali

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement