Punjab News: ਪੰਜਾਬ ਦੀਆਂ 6 ਜੇਲਾਂ 'ਚ ਫੁੱਲ ਬਾਡੀ ਸਕੈਨਰ ਲਗਾਉਣ ਲਈ ਟੈਂਡਰ ਜਾਰੀ; 5 ਮਹੀਨਿਆਂ ’ਚ ਕੰਮ ਪੂਰਾ ਹੋਣ ਦੀ ਸੰਭਾਵਨਾ
Published : Feb 3, 2024, 3:24 pm IST
Updated : Feb 3, 2024, 3:24 pm IST
SHARE ARTICLE
Punjab govt floats tenders to install full body scanners in 6 jails
Punjab govt floats tenders to install full body scanners in 6 jails

ਬਠਿੰਡਾ, ਅੰਮ੍ਰਿਤਸਰ, ਕਪੂਰਥਲਾ, ਨਾਭਾ, ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਜੇਲਾਂ ਵਿਚ ਲੱਗਣਗੇ ਸਕੈਨਰ

Punjab News: ਪੰਜਾਬ ਸਰਕਾਰ ਨੇ ਛੇ ਜੇਲਾਂ ਵਿਚ ਫੁੱਲ ਬਾਡੀ ਸਕੈਨਰ ਲਗਾਉਣ ਲਈ ਟੈਂਡਰ ਜਾਰੀ ਕੀਤੇ ਹਨ, ਇਹ ਕਦਮ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ ਦੇ ਅੰਦਰੋਂ ਟੈਲੀਵਿਜ਼ਨ ਇੰਟਰਵਿਊ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਇਹ ਮੁੱਦਾ ਉਠਾਉਣ ਤੋਂ ਕੁੱਝ ਦਿਨ ਬਾਅਦ ਚੁੱਕਿਆ ਗਿਆ ਹੈ।

ਟੈਂਡਰ ਅਨੁਸਾਰ ਇਹ ਸਕੈਨਰ ਬਠਿੰਡਾ, ਅੰਮ੍ਰਿਤਸਰ ਅਤੇ ਕਪੂਰਥਲਾ ਦੀਆਂ ਕੇਂਦਰੀ ਜੇਲਾਂ, ਨਾਭਾ ਦੀ ਉੱਚ ਸੁਰੱਖਿਆ ਵਾਲੀ ਜੇਲ ਅਤੇ ਸੰਗਰੂਰ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਜ਼ਿਲ੍ਹਾ ਜੇਲਾਂ ਵਿਚ ਲਗਾਏ ਜਾਣਗੇ। ਇਹ ਸਕੈਨਰ ਧਾਤੂ ਅਤੇ ਗੈਰ-ਧਾਤੂ ਵਸਤੂਆਂ, ਹਥਿਆਰਾਂ, ਵਿਸਫੋਟਕਾਂ, ਪਲਾਸਟਿਕ ਵਿਸਫੋਟਕ, ਤਰਲ ਵਿਸਫੋਟਕ, ਨਸ਼ੀਲੇ ਪਦਾਰਥਾਂ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਜਿਵੇਂ ਕਿ ਮੋਬਾਈਲ ਫੋਨ, ਸਿਮ ਕਾਰਡ, ਬਲੇਡ, ਚਾਕੂ, ਲਾਈਟਰ ਆਦਿ ਦੀ ਭਰੋਸੇਯੋਗ, ਸਹੀ ਅਤੇ ਸਥਿਰ ਪਛਾਣ ਕਰਨ ਦੇ ਸਮਰੱਥ ਹੋਣਗੇ।

ਇਸ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਸਾਫਟਵੇਅਰ ਵਿਚ ਕਿਸੇ ਵੀ ਕਿਸਮ ਦੇ ਪਾਬੰਦੀਸ਼ੁਦਾ ਪਦਾਰਥਾਂ (ਹਥਿਆਰ, ਇਲੈਕਟ੍ਰਾਨਿਕਸ, ਡਰੱਗਜ਼) ਦਾ ਆਟੋ ਡਿਟੈਕਟ ਕਰਨ ਅਤੇ ਪਛਾਣ ਕਰਨ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ। ਇਹ ਵਿਅਕਤੀ ਦੀ ਜੁੱਤੀ ਦੇ ਤਲੇ ਤਕ ਪੂਰੀ ਤਰ੍ਹਾਂ ਚਿੱਤਰ ਬਣਾਉਣ ਦੇ ਯੋਗ ਹੋਣਾ ਚਾਹੀਦਾ ਹੈ, ਅਤੇ ਨਾਲ ਹੀ ਜੁੱਤੀ ਦੇ ਅੰਦਰ ਛੁਪੀਆਂ ਵਸਤੂਆਂ ਨੂੰ ਦੇਖਣ ਦੇ ਸਮਰੱਥ ਹੋਣਾ ਚਾਹੀਦਾ ਹੈ। ਇਹ ਸਕੈਨਰ ਪੰਜ ਮਹੀਨਿਆਂ ਦੇ ਅੰਦਰ ਅੰਦਰ ਸਥਾਪਤ ਕੀਤੇ ਜਾਣ ਦੀ ਸੰਭਾਵਨਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਬਿਸ਼ਨੋਈ ਇੰਟਰਵਿਊ ਕੇਸ ਦੀ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਜਨਵਰੀ ਵਿਚ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਅਤੇ ਕੀਰਤੀ ਸਿੰਘ ਦੇ ਬੈਂਚ ਨੂੰ ਸੂਚਿਤ ਕੀਤਾ ਸੀ ਕਿ ਸੂਬੇ ਨੂੰ ਜੇਲਾਂ ਵਿਚ ਫੁੱਲ ਬਾਡੀ ਸਕੈਨਰ ਲਗਾਉਣ ਲਈ ਕੇਂਦਰ ਸਰਕਾਰ ਦੀ ਇਜਾਜ਼ਤ ਦੀ ਲੋੜ ਹੋਵੇਗੀ। ਕੇਂਦਰ ਸਰਕਾਰ ਦੇ ਵਕੀਲ ਨੇ ਹਾਈ ਕੋਰਟ ਨੂੰ ਭਰੋਸਾ ਦਿਵਾਇਆ ਸੀ ਕਿ ਕੇਂਦਰ ਜਲਦੀ ਤੋਂ ਜਲਦੀ ਇਜਾਜ਼ਤ ਦੇਵੇਗਾ।

ਪੰਜਾਬ ਦੀਆਂ ਜੇਲਾਂ ਵਿਚ 5ਜੀ ਮੋਬਾਈਲ ਸਿਗਨਲ ਜੈਮਰ ਦੇ ਨਾਲ ਫੁੱਲ ਬਾਡੀ ਸਕੈਨਰ ਲਗਾਉਣ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਦੇ ਸਾਹਮਣੇ ਲਟਕਿਆ ਹੋਇਆ ਹੈ। 2018 ਵਿਚ, ਤਤਕਾਲੀ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲਾਂ ਵਿਚ ਬਾਡੀ ਸਕੈਨਰ ਅਤੇ ਮੋਬਾਈਲ ਸਿਗਨਲ ਜੈਮਰ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਸੀ। ਹਾਲਾਂਕਿ, ਜ਼ਮੀਨ 'ਤੇ ਕੁੱਝ ਨਹੀਂ ਹੋਇਆ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਸਕੈਨਰ ਮੋਬਾਈਲ ਫੋਨਾਂ ਅਤੇ ਸਿਮ ਕਾਰਡਾਂ ਸਮੇਤ ਜੇਲਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਏ ਜਾਣਗੇ।

 (For more Punjabi news apart from Punjab govt floats tenders to install full body scanners in 6 jails, stay tuned to Rozana Spokesman)

Tags: punjab jails

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement