Punjab News: ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਜਾਰੀ 25 ਕਰੋੜ ਅਣਵਰਤੇ ਪਏ; ਸਰਕਾਰ ਕਮਾ ਰਹੀ ਵਿਆਜ: RTI
Published : Feb 3, 2024, 1:23 pm IST
Updated : Feb 3, 2024, 1:23 pm IST
SHARE ARTICLE
Rs 25 cr allocated to Dera Sachkhand Ballan unutilised, govt earning interest on it: RTI
Rs 25 cr allocated to Dera Sachkhand Ballan unutilised, govt earning interest on it: RTI

ਪੰਜਾਬ ਸਰਕਾਰ ਨੇ 25 ਮਾਰਚ 2023 ਨੂੰ ਡੇਰਾ ਸੱਚਖੰਡ ਬੱਲਾਂ ਨੂੰ ਜਾਰੀ ਕੀਤੀ ਸੀ ਗਰਾਂਟ

Punjab News:  ਪਿਛਲੇ ਸਾਲ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੋਂ ਚਾਰ ਦਿਨ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ‘ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ’ ਦੀ ਸਥਾਪਨਾ ਲਈ ਡੇਰਾ ਸੱਚਖੰਡ ਬੱਲਾਂ (ਜਲੰਧਰ) ਨੂੰ ਗਰਾਂਟ ਵਜੋਂ 25 ਕਰੋੜ ਰੁਪਏ ਅਲਾਟ ਕੀਤੇ ਸਨ। ਹਾਲਾਂਕਿ, ਗ੍ਰਾਂਟ ਅਜੇ ਵੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਕੋਲ ਪਈ ਹੈ ਅਤੇ ਇਸ ਤੋਂ ਪ੍ਰਾਪਤ ਵਿਆਜ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ, ਇਕ ਆਰਟੀਆਈ ਜਵਾਬ ਵਿਚ ਇਹ ਖੁਲਾਸਾ ਹੋਇਆ ਹੈ।

ਆਰਟੀਆਈ ਕਾਰਕੁਨ ਪਰਵਿੰਦਰ ਸਿੰਘ ਨੇ ਆਰਟੀਆਈ ਐਕਟ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਪੁੱਛਿਆ ਸੀ ਕਿ ਪੰਜਾਬ ਸਰਕਾਰ ਵਲੋਂ 25 ਮਾਰਚ 2023 ਨੂੰ ਡੇਰਾ ਸੱਚਖੰਡ ਬੱਲਾਂ ਨੂੰ ਦਿਤੀ ਗਈ ਗਰਾਂਟ ਵਿਚੋਂ ਕਿੰਨੀ ਗਰਾਂਟ ਖਰਚ ਹੋ ਚੁੱਕੀ ਹੈ ਅਤੇ ਇਸ ਵਿਚੋਂ ਕਿੰਨੀ ਦੀ ਵਰਤੋਂ ਹੋਣੀ ਬਾਕੀ ਹੈ।

ਇਸ ਦੇ ਜਵਾਬ ਵਿਚ ਡੀਸੀ ਦਫ਼ਤਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਡੇਰਾ ਸੱਚਖੰਡ ਬੱਲਾਂ ਲਈ 25 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ 25 ਕਰੋੜ ਰੁਪਏ ਦੀ ਇਹ ਗਰਾਂਟ ਸਬੰਧਤ ਕਮੇਟੀ ਵਲੋਂ ਤਜਵੀਜ਼ਾਂ ਮਿਲਣ ’ਤੇ ਦਿਤੀ ਜਾਣੀ ਸੀ ਪਰ ਕਮੇਟੀ ਵਲੋਂ ਕੋਈ ਤਜਵੀਜ਼ ਪ੍ਰਾਪਤ ਨਹੀਂ ਹੋਈ। ਇਸ ਲਈ, ਅਜੇ ਤਕ ਕੋਈ ਰਕਮ ਜਾਰੀ ਨਹੀਂ ਕੀਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਵਿਚ ਕਿਹਾ ਗਿਆ ਹੈ, "25 ਕਰੋੜ ਰੁਪਏ ਦੀ ਰਕਮ ਦਫਤਰ ਦੇ ਬੈਂਕ ਖਾਤੇ ਵਿਚ ਪਈ ਹੈ ਅਤੇ ਇਸ ਤੋਂ ਅਜੇ ਤਕ ਕੋਈ ਖਰਚਾ ਨਹੀਂ ਕੀਤਾ ਗਿਆ ਹੈ। ਇਸ ਰਕਮ ਤੋਂ ਮਿਲਣ ਵਾਲਾ ਵਿਆਜ ਈ-ਚਲਾਨ ਰਾਹੀਂ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਾਇਆ ਜਾਂਦਾ ਹੈ। ਅਜੇ ਤਕ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੈ, ਇਸ ਲਈ ਕੋਈ ਖਰਚਾ ਨਹੀਂ ਕੀਤਾ ਗਿਆ ਹੈ”।

28 ਦਸੰਬਰ, 2021 ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਗੁਰੂ ਰਵਿਦਾਸ ਬਾਣੀ ਅਧਿਅਨ ਕੇਂਦਰ’ ਦੀ ਸਥਾਪਨਾ ਦਾ ਐਲਾਨ ਕੀਤਾ ਸੀ। ਇਸ ਗਰਾਂਟ ਦੀ ਵਰਤੋਂ ਡੇਰਾ ਬੱਲਾਂ ਵਲੋਂ ਕੀਤੀ ਜਾਣੀ ਸੀ, ਜਿਸ ਦਾ ਦੋਆਬੇ ਦੇ ਕੁੱਝ ਹਿੱਸਿਆਂ ਵਿਚ ਸਿਆਸੀ ਪ੍ਰਭਾਵ ਹੈ। ਇਸ ਦੌਰਾਨ ਇਕ ਕਮੇਟੀ ਬਣਾਈ ਗਈ ਜਿਸ ਵਿਚ ਡੇਰਾ ਸੱਚਖੰਡ ਬੱਲਾਂ ਦੇ ਚੇਅਰਪਰਸਨ ਤੇ ਚਾਰ ਮੈਂਬਰ ਅਤੇ ਪੰਜ ਸਰਕਾਰੀ ਮੈਂਬਰ ਸਨ।

ਚੰਨੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਠੀਕ ਪਹਿਲਾਂ 28 ਦਸੰਬਰ 2021 ਨੂੰ ਡੇਰਾ ਬੱਲਾਂ ਦੇ ਮੁਖੀ ਨੂੰ 25 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ ਸੀ। ਬਾਅਦ ਵਿਚ ਇਹ ਗ੍ਰਾਂਟ ਬਿਨਾਂ ਵਰਤੋਂ ਕੀਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਵਾਪਸ ਕਰ ਦਿਤੀ ਗਈ।

(For more Punjabi news apart from Rs 25 cr allocated to Dera Sachkhand Ballan unutilised, govt earning interest on it: RTI, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement