Editorial: ਪੰਜਾਬ ਦਾ ਹਾਲ ਬੁਰਾ ਕਰ ਦੇਣ ਵਾਲੇ ਹੀ ਫਿਰ ਤੋਂ ਇਹ ਕਹਿ ਕੇ ਸੱਤਾ ਮੰਗ ਰਹੇ ਹਨ ਕਿ ਪੰਜਾਬ ਨੂੰ ਬਚਾਉਣਗੇ!

By : NIMRAT

Published : Feb 3, 2024, 6:58 am IST
Updated : Feb 3, 2024, 7:57 am IST
SHARE ARTICLE
Those who made the condition of Punjab worse are again asking for power by saying that they will save Punjab Editorial
Those who made the condition of Punjab worse are again asking for power by saying that they will save Punjab Editorial

Editorial: 'ਜਿਹੜਾ ਕਰਜ਼ਾ ਪੰਜਾਬ ਦੇ ਸਿਰ ਹੈ, ਉਨ੍ਹਾਂ ਨੂੰ ਚੜ੍ਹਾਉਣ ਵਾਲੇ ਆਖਦੇ ਹਨ ਕਿ ਅਸੀ ਦਸਦੇ ਹਾਂ ਕਿ ਕਿਵੇਂ ਉਤਾਰਿਆ ਜਾਵੇ'

Those who made the condition of Punjab worse are again asking for power by saying that they will save Punjab Editorial : ਅੱਜ ਪੰਜਾਬ ਦੇ ਤਕਰੀਬਨ ਸਾਰੇ ਰਵਾਇਤੀ ਆਗੂ ਵਿਰੋਧੀ ਧਿਰ ਵਿਚ ਬੈਠੇ ਹਨ ਤੇ ਹੁਣ ਜਦ 2024 ਦੀਆਂ ਚੋਣਾਂ ਸਿਰ ’ਤੇ ਹਨ ਤਾਂ ਸੱਭ ਦੇ ਮੂੰਹੋਂ ਇਕੋ ਨਾਅਰਾ ਨਿਕਲ ਰਿਹਾ ਹੈ, ‘ਪੰਜਾਬ ਬਚਾਉ’। ਕੋਈ ਆਗੂ ਆਖਦਾ ਹੈ ਕਿ ਪੰਜਾਬ ਬਚਾਉਣ ਵਾਸਤੇ ਸੜਕਾਂ ’ਤੇ ਉਤਰ ਆਉ ਤੇ ਕੋਈ ਆਖਦਾ ਹੈ ਕਿ ‘‘ਮੈਂ ਪੰਜਾਬ ਵਾਸਤੇ ਸੱਭ ਕੁੱਝ ਕੁਰਬਾਨ ਕਰ ਦਿਆਂਗਾ ਤੇ ਪੰਜਾਬ ਨੂੰ ਬਚਾਉਣ ਵਾਲੀਆਂ ਨੀਤੀਆਂ ਲੈ ਕੇ ਆਵਾਂਗਾ।’’

ਪਰ ਜਦ ਸਵਾਲ ਚੁਕਦੇ ਹਾਂ ਕਿ ਤੁਹਾਡੇ ਸਾਰਿਆਂ ਕੋਲ ਪੰਜਾਬ ਦੀ ਵਾਗਡੋਰ ਰਹੀ ਹੈ ਤੇ ਜੇ ਤੁਸੀ ਉਸ ਵਕਤ ਪੰਜਾਬ ਨੂੰ ਅੱਜ ਦੇ ਹਾਲਾਤ ਵਲ ਨਾ ਧਕੇਲਿਆ ਹੁੰਦਾ ਤਾਂ ਕੀ ਪੰਜਾਬ ਨੂੰ ਇਹ ਦਿਨ ਵੇਖਣੇ ਪੈਂਦੇ? ਤੁਸੀ ਪਹਿਲਾਂ ਜੋ ਕੀਤਾ, ਉਸ ਨੂੰ ਵੇਖ ਕੇ ਹੁਣ ਤੁਹਾਡੇ ਤੇ ਕੌਣ ਇਤਬਾਰ ਕਰੇ? ਤੁਹਾਡੀਆਂ ਹਕੂਮਤਾਂ ਵੇਲੇ ਹੀ ਪੰਜਾਬ ਦਾ ਪਾਣੀ ਖੋਹਿਆ ਗਿਆ, ਰਾਜਧਾਨੀ ਖੋਹੀ ਗਈ, ਬਲੂ-ਸਟਾਰ ਆਪ੍ਰੇਸ਼ਨ ਕੀਤਾ ਗਿਆ, ਸਿੱਖ ਬੰਦੀ, ਸਜ਼ਾ ਭੁਗਤਣ ਮਗਰੋਂ ਵੀ ਰਿਹਾਅ ਨਾ ਕੀਤੇ ਗਏ, ਪੰਜਾਬ ਕਰਜ਼ੇ ਦੀ ਪੰਡ ਹੇਠ ਦਬਿਆ ਗਿਆ, ਸਰਕਾਰੀ ਜਾਇਦਾਦਾਂ ਵੇਚ ਕੇ ਬੁੱਤਾ ਸਾਰਨ ਦਾ ਰਿਵਾਜ ਸ਼ੁਰੂ ਹੋਇਆ, ‘ਬੇਅਦਬੀਆਂ’ ਦੇ ਮੁਲਜ਼ਮ ਫੜੇ ਨਾ ਗਏ, ਸੌਦਾ ਸਾਧ ਨੂੰ ਅਕਾਲ ਤਖ਼ਤ ਤੋਂ ਬਰੀ ਕਰਵਾਇਆ ਗਿਆ ਤੇ ਹੋਰ ਬਹੁਤ ਕੁੱਝ ਹੋਇਆ ਪਰ ਕਿਸੇ ਨੇ ਕੁੱਝ ਨਾ ਕੀਤਾ ਤੇ ਪੰਜਾਬ ਨੂੰ ਨਰਕ ਬਣਾ ਛਡਿਆ। ਹੁਣ ਉਹੀ ਇਸ ਨੂੰ ਕਿਵੇਂ ਬਚਾਉਣਗੇ? 

ਜਿਹੜਾ ਕਰਜ਼ਾ ਪੰਜਾਬ ਦੇ ਸਿਰ ਹੈ, ਉਨ੍ਹਾਂ ਨੂੰ ਚੜ੍ਹਾਉਣ ਵਾਲੇ ਆਖਦੇ ਹਨ ਕਿ ਅਸੀ ਦਸਦੇ ਹਾਂ ਕਿ ਕਿਵੇਂ ਉਤਾਰਿਆ ਜਾਵੇ ਪਰ ਜਦ ਸਵਾਲ ਪੁੱਛੋ ਕਿ ਤੁਸੀ ਕੀ ਕੀਤਾ ਜਦੋਂ ਤੁਸੀ ਮੰਤਰੀ ਸੀ ਤਾਂ ਕਦੇ ਇਲਜ਼ਾਮ ਹਾਈਕਮਾਨ ’ਤੇ, ਕਦੇ ਮੁੱਖ ਮੰਤਰੀ ਤੇ ਕਦੇ ਬੇਜਵਾਬ ਫਿਰ ਪੰਜਾਬ ਬਚਾਉ ਦਾ ਨਾਅਰਾ ਲਗਾ ਲੈਂਦੇ ਹਨ।
ਲੋਕਾਂ ਦੀ ਚੁਣੀ ਹੋਈ ‘ਆਪ’ ਸਰਕਾਰ ਤੋਂ ਪੰਜ ਸਾਲ ਵਿਚ ਚਮਤਕਾਰ ਕਰ ਕੇ ਵਿਖਾਣ ਦੀ ਆਸ ਤਾਂ ਰੱਖੀ ਜਾਂਦੀ ਹੈ ਪਰ ਦੋ ਸਾਲ ਵਿਚ 20-25 ਸਾਲ ਦਾ ਮਾਫ਼ੀਆ, ਕਰਜ਼ੇ ਦਾ ਖ਼ਾਤਮਾ ਮੰਗਣਾ ਬੇਵਕੂਫ਼ੀ ਹੈ।

ਪੰਜ ਸਾਲ ਤੋਂ ਪਹਿਲਾਂ ਉਤਾਵਲਾ ਹੋ ਕੇ ਕਹਿਣਾ ਕਿ ਭਾਜਪਾ ਕਿਸੇ ਨਾ ਕਿਸੇ ਤਰੀਕੇ ਲੋਕਤੰਤਰ ਦਾ ਘਾਣ ਕਰ ਕੇ ਆਪ੍ਰੇਸ਼ਨ ਲੋਟਸ ਰਾਹੀਂ 92 ਵਿਧਾਇਕਾਂ ਦੀ ਸਰਕਾਰ ਖ਼ਤਮ ਕਰ ਦੇਵੇਗੀ, ਪੰਜਾਬ ਦਾ ਬਚਾਅ ਨਹੀਂ। ਪੰਜਾਬ ਦਾ ਬਚਾਅ ਲੋਕਾਂ ਨੇ ਅਪਣੀ ਵੋਟ ਦੀ ਤਾਕਤ ਨਾਲ ਸਾਰੀਆਂ ਰਵਾਇਤੀ ਪਾਰਟੀਆਂ ਦੀਆਂ ਗੱਲਾਂ ਦੇ ਕੜਾਹ ਨੂੰ ਨਕਾਰ ਕੇ ਕੀਤਾ ਸੀ। ਤੇ ਜੇ ‘ਆਪ’ ਸਰਕਾਰ ਪੰਜ ਸਾਲਾਂ ਵਿਚ ਅਪਣੇ ਵਾਅਦਿਆਂ ਤੇ ਦਾਅਵਿਆਂ ਅਨੁਸਾਰ ਪੰਜਾਬ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰਦੀ ਤਾਂ ਉਸ ਨੂੰ ਵੀ ਲੋਕਾਂ ਦੀ ਤਾਕਤ ਦਾ ਸੇਕ ਜ਼ਰੂਰ ਲੱਗੇਗਾ।

ਪਰ ਪੰਜਾਬ ਦੀ ਅੱਜ ਦੀ ਲੋੜ ਕੀ ਹੈ? ਇਸ ਬਾਰੇ ਵੋਟਰ ਨੂੰ ਵੀ ਸੋਚਣਾ ਪਵੇਗਾ। ਅੱਜ ਭਾਨਾ ਸਿੱਧੂ ਦੇ ਹੱਕ ਵਿਚ ਮੀਡੀਆ ਅਤੇ ਆਮ ਲੋਕ ਤਾਂ ਨਿਤਰੇ ਤੇ ਇਸ ਵਿਚ ਸੋਸ਼ਲ ਮੀਡੀਆ ਦਾ ਅਸਰ ਵੀ ਸਾਫ਼ ਦਿਸਦਾ ਹੈ ਪਰ ਜਦ ਇਹ ਰਵਾਇਤੀ ਲੀਡਰ ਭਾਨਾ ਸਿੱਧੂ ਵਾਸਤੇ ਉਤਰਦੇ ਹਨ ਤਾਂ ਇਨ੍ਹਾਂ ’ਤੇ ਵਿਸ਼ਵਾਸ ਨਹੀਂ ਹੁੰਦਾ। ਜਦ ਜੋਗਿੰਦਰ ਸਿੰਘ ਕਾਲਾ ਅਫ਼ਗ਼ਾਨਾ, ਪ੍ਰੋ. ਦਰਸ਼ਨ ਸਿੰਘ ਖ਼ਿਲਾਫ਼ ਫ਼ਤਵੇ ਕੱਢੇ ਗਏ, 295-ਏ ਦੇ ਪਰਚੇ ਕੀਤੇ, ਸਪੋਕਸਮੈਨ ਦੇ ਦਫ਼ਤਰ ਸਾੜੇ, ਜਗਜੀਤ ਕੌਰ, ਸਪੋਕਸਮੈਨ ਦੀ ਐਮ.ਡੀ. ਨੂੰ ਪੁਲਿਸ ਘੇਰ ਕੇ ਹਿਰਾਸਤ ਵਿਚ ਲੈਣ ਵਾਲੀ ਸੀ ਤਾਂ ਅੱਜ ਦੇ ਸਾਰੇ ਪੰਜਾਬ ਦਾ ਬਚਾਅ ਕਰਨ ਦਾ ਦਾਅਵਾ ਕਰਨ ਵਾਲੇ ਆਗੂ, ਅਕਾਲੀ ਦਲ-ਭਾਜਪਾ ਭਾਈਵਾਲੀ ਵਿਚ ਸੱਤਾ ਵਿਚ ਸਨ। ਕਿਸੇ ਨੇ ਅਪਣੀ ਤਾਕਤ ਨਾਲ ਤੇ ਕਿਸੇ ਨੇ ਅਪਣੀ ਚੁੱਪੀ ਨਾਲ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਨੂੰ ਹੱਲਾਸ਼ੇਰੀ ਹੀ ਦਿਤੀ। ਇਨ੍ਹਾਂ ਦੀ ਮਿੱਤਰਤਾ ਅਸੂਲਾਂ ਨਾਲ ਨਹੀਂ, ਨਿਜੀ ਫ਼ਾਇਦੇ, ਨੁਕਸਾਨ ਤੇ ਨਿਜੀ ਹਿਤਾਂ ਨਾਲ ਹੁੰਦੀ ਹੈ। ਅੱਜ ਭਾਨਾ ਸਿੱਧੂ ਦੇ ਹੱਕ ਵਿਚ ਖੜੇ ਹੋਏ ਪਹਿਲਾਂ ਕਿਸੇ ਦੁਖੀਏ ਦੇ ਹੱਕ ਵਿਚ ਨਹੀਂ ਸਨ ਨਿਤਰੇ।
 - ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement