Punjab News: ਪੰਜ ਦਿਨ ਪਹਿਲਾਂ ਲਾਪਤਾ ਹੋਏ  ਡਾਕਟਰ ਦੀ ਨਹਿਰ ’ਚੋਂ ਮਿਲੀ ਲਾਸ਼
Published : Feb 3, 2025, 9:55 am IST
Updated : Feb 3, 2025, 9:55 am IST
SHARE ARTICLE
Body of doctor who went missing five days ago found in canal
Body of doctor who went missing five days ago found in canal

ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ

 


Punjab News:  ਪੰਜ ਦਿਨ ਪਹਿਲਾਂ ਔਲਖ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਇੱਕ ਡਾਕਟਰ ਦੀ ਲਾਸ਼ ਬੀਤੀ ਸ਼ਾਮ ਸਰਹੰਦ ਫੀਡਰ ਵਿਚੋਂ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਚ ਸ਼ੁਰੂ ਕਰ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਪਿੰਡ ਔਲਖ ਦੇ ਆਰ.ਐਮ.ਪੀ. ਵਜੋਂ ਕੰਮ ਕਰ ਰਹੇ ਡਾ. ਭੁਪਿੰਦਰ ਸਿੰਘ ਪਿਛਲੇ ਕੁੱਝ ਦਿਨਾਂ ਤੋਂ ਗ਼ਾਇਬ ਸੀ। ਉਹ ਆਪਣੇ ਕੰਪੋਡਰ ਨੂੰ ਇਹ ਕਹਿ

ਕੇ ਗਿਆ ਸੀ ਕਿ ਉਹ ਆਪਣੀ ਭੈਣ ਕੋਲ ਸੁਹੇਲੇ ਵਾਲਾ ਜਾ ਰਿਹਾ ਹੈ। ਜਿਸ ਪਿੱਛੋਂ ਉਹ ਗੁੰਮ ਹੋ ਗਿਆ। 
 ਬੀਤੇ ਦਿਨ ਰਾਜਸਥਾਨ ਸਰਹੰਦ ਨਹਿਰ ਵਿਚੋਂ ਪਿੰਡ ਭਲਾਈਆਨੇ ਦੇ ਕਿਸੇ ਨੌਜਵਾਨ ਦੀ ਲਾਸ਼ ਦੀ ਭਾਲ ਕਰ ਰਹੇ ਲੋਕਾਂ ਨੂੰ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ।  ਜਿਸ ਦੀ ਸ਼ਨਾਖ਼ਤ ਡਾ. ਭੁਪਿੰਦਰ ਸਿੰਘ ਵਾਸੀ ਔਲਖ ਵਜੋਂ ਹੋਈ।

ਪੁਲਿਸ ਅਤੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭੁਪਿੰਦਰ ਸਿੰਘ ਦਾ ਵਿਆਹ 32 ਸਾਲ ਪਹਿਲਾਂ ਮਲੋਟ ਵਿਖੇ ਹੋਇਆ ਸੀ। ਕੁੱਝ ਸਾਲਾਂ ਬਾਅਦ ਉਸ ਦੀ ਪਤਨੀ ਦੀ ਮੌਤ ਹੋ ਗਈ ਸੀ। ਉਸ ਤੋਂ ਇੱਕ ਲੜਕੀ ਗਗਨਦੀਪ ਕੌਰ ਸੀ ਜੋ ਸ਼ਾਦੀਸ਼ੁਦਾ ਹੈ।

 ਡਾ.ਭੁਪਿੰਦਰ ਨੇ ਆਪਣੇ ਭਾਣਜੇ ਨੂੰ ਵੀ ਆਪਣੇ ਕੋਲ ਗੋਦ ਲੈ ਕੇ ਰੱਖਿਆ ਸੀ ਪਰ ਹੁਣ ਕੁੱਝ ਸਮਾਂ ਪਹਿਲਾਂ  ਉਹ  ਵਾਪਸ ਆਪਣੇ ਮਾਂ ਪਿਓ ਕੋਲ ਚਲਾ ਗਿਆ ਸੀ। ਇਸ ਦੌਰਾਨ ਹੀ ਭੁਪਿੰਦਰ ਸਿੰਘ ਨੇ ਮੱਲਵਾਲਾ ਨੇੜੇ ਫ਼ਰੀਦਕੋਟ ਦੀ ਇੱਕ ਔਰਤ ਅਮਰਜੀਤ ਕੌਰ ਨਾਲ ਵਿਆਹ ਕਰਾ ਲਿਆ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਉਸ ਦੀ ਅਮਰਜੀਤ ਕੌਰ ਨਾਲ ਅਣਬਣ ਚੱਲ ਰਹੀ ਸੀ।

ਉੱਧਰ ਲਾਪਤਾ ਹੋਣ ਤੋਂ ਅਗਲੇ ਦਿਨ ਡਾ. ਭੁਪਿੰਦਰ ਸਿੰਘ ਵੱਲੋਂ ਆਪਣੇ ਕੰਪੋਡਰ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਜਿਸ ਦੀ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ। ਜਿਸ ਵਿਚ ਉਹ ਕਹਿ ਰਿਹਾ ਹੈ ਕਿ ਉਸ ਦੀ ਘਰਵਾਲੀ ਅਮਰਜੀਤ ਕੌਰ ਵੱਲੋਂ ਪੈਸੇ ਮੰਗੇ ਜਾ ਰਹੇ ਸੀ। ਜਿਸ ਨੇ ਉਸ ਨੂੰ ਫ਼ਰੀਦਕੋਟ ਗੱਲਬਾਤ ਲਈ ਬੁਲਾ ਕਿ ਕਾਲੇ ਰੰਗ ਦੀ ਗੱਡੀ ’ਚ ਅਗਵਾ ਕਰ ਲਿਆ ਹੈ।

ਐੱਸ. ਐੱਚ. ਓ ਵਰੁਣ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਸਦਰ ਪੁਲਿਸ ਨੇ ਮ੍ਰਿਤਕ ਦੀ ਬੇਟੀ ਗਗਨਦੀਪ ਕੌਰ ਦੇ ਬਿਆਨ ਦਰਜ ਕਰ ਲਏ ਹਨ ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਦੂਜੀ ਪਤਨੀ ਅਮਰਜੀਤ ਕੌਰ ਨਾਲ ਵਿਵਾਦ ਚੱਲ ਰਿਹਾ ਸੀ।

ਪੁਲਿਸ ਦਾ ਕਹਿਣਾ ਕਿ ਇਸ ਆਡੀਓ ਅਤੇ ਮ੍ਰਿਤਕ ਦੀ ਪੁੱਤਰੀ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।


 

SHARE ARTICLE

ਏਜੰਸੀ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement