ਪੰਜਾਬ ’ਚ ਰੇਲ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ 5,421 ਕਰੋੜ ਰੁਪਏ ਰੱਖੇ ਗਏ
Published : Feb 3, 2025, 10:19 pm IST
Updated : Feb 3, 2025, 10:19 pm IST
SHARE ARTICLE
Ashwini Vaishnaw
Ashwini Vaishnaw

ਹਰਿਆਣਾ ਨੂੰ ਰੇਲ ਬਜਟ ’ਚ 3,416 ਕਰੋੜ ਰੁਪਏ ਮਿਲੇ

ਚੰਡੀਗੜ੍ਹ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਨੇ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਬਜਟ ’ਚ ਪੰਜਾਬ ਨੂੰ 5,421 ਕਰੋੜ ਰੁਪਏ ਅਤੇ ਹਰਿਆਣਾ ਨੂੰ 3,416 ਕਰੋੜ ਰੁਪਏ ਅਲਾਟ ਕੀਤੇ ਹਨ। 

ਰੇਲ ਮੰਤਰੀ ਨੇ ਵੀਡੀਉ  ਕਾਨਫਰੰਸਿੰਗ ਰਾਹੀਂ ਕਿਹਾ ਕਿ ਇਸ ਸਾਲ ਪੰਜਾਬ ਨੂੰ 2009-2014 (225 ਕਰੋੜ ਰੁਪਏ) ਤੋਂ 24 ਗੁਣਾ ਵੱਧ ਰਕਮ ਦਿਤੀ ਗਈ ਹੈ। ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ 2009 ਤੋਂ 2014 ਦੇ ਵਿਚਕਾਰ ਅਪਣੇ  ਰੇਲਵੇ ਪ੍ਰਾਜੈਕਟਾਂ ਲਈ 315 ਕਰੋੜ ਰੁਪਏ ਮਿਲੇ ਸਨ ਅਤੇ ਇਸ ਸਾਲ ਅਲਾਟਮੈਂਟ ਇਸ ਤੋਂ 11 ਗੁਣਾ ਵੱਧ ਹੈ। 

ਵੈਸ਼ਣਵ ਨੇ ਕਿਹਾ ਕਿ ਪੰਜਾਬ ’ਚ 1122 ਕਰੋੜ ਰੁਪਏ ਦੀ ਲਾਗਤ ਨਾਲ 30 ਅੰਮ੍ਰਿਤ ਸਟੇਸ਼ਨ ਵਿਕਸਤ ਕੀਤੇ ਜਾ ਰਹੇ ਹਨ ਅਤੇ ਹਰਿਆਣਾ ’ਚ 1149 ਕਰੋੜ ਰੁਪਏ ਦੀ ਲਾਗਤ ਨਾਲ 34 ਅੰਮ੍ਰਿਤ ਸਟੇਸ਼ਨ ਵਿਕਸਤ ਕੀਤੇ ਜਾ ਰਹੇ ਹਨ। 

ਪੰਜਾਬ ’ਚ ਅਬੋਹਰ, ਅੰਮ੍ਰਿਤਸਰ, ਆਨੰਦਪੁਰ ਸਾਹਿਬ, ਬਿਆਸ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ ਕੈਂਟ, ਮਾਨਸਾ ਅਤੇ ਮਲੇਰਕੋਟਲਾ ਸਮੇਤ ਹੋਰ ਥਾਵਾਂ ’ਤੇ  ਅੰਮ੍ਰਿਤ ਸਟੇਸ਼ਨ ਵਿਕਸਤ ਕੀਤੇ ਜਾ ਰਹੇ ਹਨ। 

ਉਨ੍ਹਾਂ ਕਿਹਾ ਕਿ ਹਰਿਆਣਾ ’ਚ ਅੰਬਾਲਾ ਕੈਂਟ, ਅੰਬਾਲਾ ਸਿਟੀ, ਬਹਾਦਰਗੜ੍ਹ, ਬੱਲਭਗੜ੍ਹ, ਭਿਵਾਨੀ ਜੰਕਸ਼ਨ, ਚਰਖੀ ਦਾਦਰੀ, ਫਰੀਦਾਬਾਦ, ਫਰੀਦਾਬਾਦ ਨਿਊ ਟਾਊਨ, ਗੋਹਾਨਾ, ਹਾਂਸੀ, ਹਿਸਾਰ, ਹੋਡਲ, ਜੀਂਦ ਜੰਕਸ਼ਨ, ਕਾਲਾਂਵਾਲੀ, ਕਾਲਕਾ, ਕਰਨਾਲ, ਕੋਸਲੀ, ਕੁਰੂਕਸ਼ੇਤਰ ਜੰਕਸ਼ਨ, ਲੋਹਾਰੂ, ਮਹਿੰਦਰਗੜ੍ਹ ’ਚ ਅੰਮ੍ਰਿਤ ਸਟੇਸ਼ਨ ਹੋਵੇਗਾ। 

ਮੰਤਰੀ ਨੇ ਕਿਹਾ ਕਿ ਸੁਰੱਖਿਆ ’ਤੇ  ਧਿਆਨ ਕੇਂਦਰਿਤ ਕਰਦਿਆਂ ਬਜਟ ’ਚ ਇਸ ਸਾਲ ਖਰਚ ਲਈ 1,16,000 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਪੁਰਾਣੇ ਟਰੈਕਾਂ ਅਤੇ ਕਾਵਚ ਸੁਰੱਖਿਆ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਲਈ ਮਿਸ਼ਨ ਮੋਡ ’ਚ ਕੰਮ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਇਹ ਅਲਾਟਮੈਂਟ ਸੂਬੇ ’ਚ ਰੇਲ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਵੇਗੀ। 

ਸਾਲ 2014 ਤੋਂ ਲੈ ਕੇ ਹੁਣ ਤਕ  ਪੰਜਾਬ ’ਚ 382 ਕਿਲੋਮੀਟਰ ਨਵੇਂ ਟਰੈਕ ਸਥਾਪਤ ਕੀਤੇ ਗਏ ਹਨ ਜੋ ਕਿ ਫਿਲੀਪੀਨਜ਼ ਦੇ ਪੂਰੇ ਰੇਲ ਨੈੱਟਵਰਕ ਤੋਂ ਵੱਧ ਹਨ ਜਦਕਿ ਹਰਿਆਣਾ ’ਚ 823 ਕਿਲੋਮੀਟਰ ਰੇਲਵੇ ਟਰੈਕ ਵਿਛਾਇਆ ਗਿਆ ਹੈ, ਜੋ ਕਿ ਸੰਯੁਕਤ ਅਰਬ ਅਮੀਰਾਤ ਦੇ ਪੂਰੇ ਰੇਲ ਨੈੱਟਵਰਕ ਦੇ ਲਗਭਗ ਬਰਾਬਰ ਹੈ। 

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲ ਮੰਤਰੀ ਦਾ ਇਸ ਅਲਾਟਮੈਂਟ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਬਜਟ ਰਾਜ ’ਚ ਰੇਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗਾ।

Tags: punjab news

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement