
ਪਟਿਆਲਾ : ਪਿਛਲੇ ਕਈ ਦਿਨਾਂ ਤੋਂ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਬੈਠੀਆਂ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੇ ਹੜਤਾਲ ਖ਼ਤਮ ਕਰ ਕੇ ਅੱਜ ਮੁੜ ਡਿਊਟੀ ਜੁਆਇਨ...
ਪਟਿਆਲਾ : ਪਿਛਲੇ ਕਈ ਦਿਨਾਂ ਤੋਂ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਬੈਠੀਆਂ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਨੇ ਹੜਤਾਲ ਖ਼ਤਮ ਕਰ ਕੇ ਅੱਜ ਮੁੜ ਡਿਊਟੀ ਜੁਆਇਨ ਕੀਤੀ।
ਅੱਜ ਦਿਨ ਭਰ ਚੱਲੀ ਗੱਲਬਾਤ ਦੋਂ ਬਾਅਦ ਸਭ ਤੋਂ ਪਹਿਲਾਂ ਦਰਜਾ-4 ਮੁਲਾਜ਼ਮ ਕੰਮ 'ਤੇ ਪਰਤੇ। ਨਰਸਾਂ ਨੇ ਇੱਕ ਸ਼ਫ਼ਟ ਦੀ ਡਿਊਟੀ ਜੁਆਇਨ ਕਰਨਾ ਮੰਨਿਆ। ਨਰਸਾਂ ਨੇ ਕਿਹਾ ਕਿ ਸਿੰਗਲ ਟਾਈਮ ਹੀ ਡਿਊਟੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ 'ਚ ਸੰਘਰਸ਼ ਹੋਰ ਤਿੱਖਾ ਹੋਵੇਗਾ।
ਨਰਸਾਂ ਨੇ ਦਾਅਵਾ ਕੀਤਾ ਕਿ ਨਰਸਿੰਗ ਯੂਨੀਅਨ ਪੂਰੀ ਤਰ੍ਹਾਂ ਇਕਜੁਟ ਹੈ। ਨਰਸਾਂ ਨੇ ਇਹ ਵੀ ਮੰਨਿਆ ਕਿ ਉਹ ਸਰਕਾਰ ਦੇ ਦਬਾਅ ਹੇਠ ਆ ਕੇ ਜੁਆਇਨ ਕਰ ਰਹੇ ਹਨ। ਦੱਸ ਦੇਈਏ ਕਿ ਸਰਕਾਰ ਨੇ ਉਨ੍ਹਾਂ ਨੂੰ 7 ਮਾਰਚ ਤੱਕ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਠੇਕੇ 'ਤੇ ਕੰਮ ਕਰਦੀਆਂ ਨਰਸਾਂ ਪਿਛਲੇ 23 ਦਿਨਾਂ ਤੋਂ ਮੰਗਾਂ ਨੂੰ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਮਮਟੀ 'ਤੇ ਬੈਠੀਆਂ ਹੋਈਆਂ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀਰਵਾਰ ਨੂੰ ਇਨ੍ਹਾਂ ਦੀ ਮੀਟਿੰਗ ਹੋਣੀ ਸੀ ਪਰ ਮੀਟਿੰਗ ਨਾ ਹੋਣ ਕਰ ਕੇ ਦੋ ਨਰਸਾਂ ਕਰਮਜੀਤ ਔਲਖ ਅਤੇ ਬਲਜੀਤ ਕੌਰ ਖ਼ਾਲਸਾ ਨੇ ਹਸਪਤਾਲ ਦੀ ਮਮਟੀ ਤੋਂ ਛਾਲ ਮਾਰ ਦਿੱਤੀ ਹੈ, ਜਿਨ੍ਹਾਂ ਦਾ ਇਲਾਜ ਜਾਰੀ ਹੈ।