31 ਸਾਲ ਪਹਿਲਾਂ ਛੁੱਟ ਗਈ ਸੀ ਪੜ੍ਹਾਈ, ਹੁਣ ਆਪਣੇ ਪੁੱਤ ਨਾਲ ਦੇ ਰਹੀ 12ਵੀਂ ਦੇ ਪੇਪਰ
Published : Mar 3, 2020, 6:46 pm IST
Updated : Mar 3, 2020, 6:46 pm IST
SHARE ARTICLE
Rajni with Her Son
Rajni with Her Son

ਸ਼ਹਿਰ ਦੇ ਲੋਹਾਰੇ ਇਲਾਕੇ ਦੀ ਸੁੰਦਰ ਨਗਰ ਕਲੋਨੀ ਵਿੱਚ ਰਹਿਣ ਵਾਲੀ 46 ਸਾਲਾ ਰਜਨੀ...

ਲੁਧਿਆਣਾ: ਸ਼ਹਿਰ ਦੇ ਲੋਹਾਰੇ ਇਲਾਕੇ ਦੀ ਸੁੰਦਰ ਨਗਰ ਕਲੋਨੀ ਵਿੱਚ ਰਹਿਣ ਵਾਲੀ 46 ਸਾਲਾ ਰਜਨੀ ਇਨ੍ਹਾਂ ਦਿਨਾਂ ਵਿਚ ਆਪਣੇ 18 ਸਾਲ ਦੇ ਬੇਟੇ ਦੀ ਕਲਾਸਮੇਟ ਬਣਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਓਪਨ ਸਕੂਲ ਕੈਟਾਗਿਰੀ ਵਿੱਚ 12ਵੀਂ ਕਲਾਸ ਦੀ ਪਰੀਖਿਆ ਦੇ ਰਹੀ ਹੈ। ਉਸਨੇ ਅੱਜ ਤੋਂ 31 ਸਾਲ ਪਹਿਲਾਂ 1989 ਵਿੱਚ ਤਰਨ ਤਾਰਨ ਦੇ ਆਰੀਆ ਗਲਰਸ ਹਾਈ ਸਕੂਲ ਤੋਂ ਨੌਵੀਂ ਦੀ ਪਰੀਖਿਆ ਪਾਸ ਕੀਤੀ ਸੀ।

ExamExam

ਪਰ ਪਰਵਾਰਿਕ ਪ੍ਰੇਸ਼ਾਨੀ ਦੇ ਚਲਦੇ ਉਹ 1990 ਵਿੱਚ ਦਸਵੀਂ ਕਲਾਸ ਦੀ ਪਰੀਖਿਆ ਨਹੀਂ ਦੇ ਸਕੀ। ਦੋ ਸਾਲ ਪਹਿਲਾਂ ਉਸਨੇ ਆਪਣੇ ਪਤੀ ਰਾਜਕੁਮਾਰ ਸਾਥੀ ਦੀ ਪ੍ਰੇਰਨਾ ਤੋਂ ਦੁਬਾਰਾ ਪੜ੍ਹਾਈ ਸ਼ੁਰੂ ਕੀਤੀ। 2018 ਵਿੱਚ ਉਸਨੇ ਆਪਣੇ ਬੇਟੇ ਦੀਵਾ ਦੇ ਨਾਲ ਹੀ ਦਸਵੀਂ ਦੀ ਪਰੀਖਿਆ ਪਾਸ ਕੀਤੀ ਸੀ ਅਤੇ ਅੱਜ ਦੁਬਾਰਾ ਦੋਨੋਂ ਮਾਂ-ਪੁੱਤ ਇਕੱਠੇ 12ਵੀਂ ਦੀ ਪਰੀਖਿਆ ਵਿੱਚ ਪੰਜਾਬੀ ਲਾਜਮੀ ਦਾ ਪੇਪਰ ਦੇਣ ਪੁੱਜੇ।

ExamExam

ਰਜਨੀ ਨੇ ਦੱਸਿਆ ਕਿ ਉਹ ਪੜ੍ਹਨਾ ਚਾਹੁੰਦੀ ਸੀ। 1989 ਵਿੱਚ ਉਸਨੇ ਨੌਵੀਂ ਜਮਾਤ ਤਾਂ ਪਾਸ ਕਰ ਲਈ, ਪਰ ਪਰਵਾਰ ਵਿੱਚ ਚੱਲ ਰਹੀਆਂ ਸਮੱਸਿਆ ਦੇ ਕਾਰਨ ਦਸਵੀਂ ਦੀ ਪੜਾਈ ਪੂਰੀ ਨਹੀਂ ਕਰ ਸਕੀ ਸੀ। ਰਜਨੀ ਦੀਆਂ ਦੋ ਬੇਟੀਆਂ ਗਰੇਜੁਏਸ਼ਨ ਪੂਰੀ ਕਰ ਚੁੱਕੀਆਂ ਹਨ ਅਤੇ ਪੁੱਤਰ ਦੀਵਾ ਉਸਦੇ ਨਾਲ ਹੀ 12ਵੀਂ ਦੀ ਪਰੀਖਿਆ ਦੇ ਰਿਹਾ ਹੈ। ਉਹ ਦੱਸਦੀ ਹੈ ਕਿ ਪਤੀ ਰਾਜਕੁਮਾਰ ਪਿਛਲੇ ਕਈ ਸਾਲ ਤੋਂ ਉਸਨੂੰ ਆਪਣੀ ਪੜਾਈ ਦੁਬਾਰਾ ਸ਼ੁਰੂ ਕਰਨ ਲਈ ਸਮਝਾ ਰਹੇ ਸਨ।

Pstet examPseb exam

ਜਿਸਦੇ ਚਲਦੇ ਸਾਲ 2018 ਵਿੱਚ ਉਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਓਪਨ ਕੈਟਾਗਰੀ ਵਿੱਚ ਦਸਵੀਂ ਦੀ ਪਰੀਖਿਆ ਪਾਸ ਕੀਤੀ। ਉਹ ਆਪਣੇ ਘਰ ਵਿੱਚ ਬੇਟੇ ਦੀਵੇ ਦੇ ਨਾਲ ਹੀ ਟਿਊਸ਼ਨ ਪੜ੍ਹਨ ਜਾਂਦੀ ਰਹੀ ਹੈ ਅਤੇ ਘਰ ਵਿੱਚ ਵੀ ਦੋਨੋਂ ਮਾਂ-ਪੁੱਤ ਇਕੱਠੇ ਬੈਠਕੇ ਪਰੀਖਿਆ ਦੀ ਤਿਆਰੀ ਕਰਦੇ ਹਨ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਪੰਜ ਸਾਲ ਤੋਂ ਪਾਰਟ ਟਾਇਮ ਵਾਰਡ ਅਟੇਡੇਂਟ ਦੇ ਤੌਰ ‘ਤੇ ਤੈਨਾਤ ਰਜਨੀ ਕਹਿੰਦੀ ਹੈ ਕਿ ਪੜ-ਲਿਖ ਜਾਵੇਗੀ ਤਾਂ ਨੌਕਰੀ ਰੈਗੁਲਰ ਹੋਣ ਦਾ ਚਾਂਸ ਮਿਲ ਸਕਦਾ ਹੈ।

PSEB ExamPSEB Exam

ਜਦੋਂ ਉਸਨੇ ਦਸਵੀਂ ਦੀ ਪਰੀਖਿਆ ਪਾਸ ਕੀਤੀ ਤਾਂ ਉਸਦੀ ਕਾਫ਼ੀ ਸ਼ਾਬਾਸ਼ੀ ਹੋਈ ਸੀ ਅਤੇ ਇਸ ਨੇ ਉਸਨੂੰ ਅੱਗੇ ਵੀ ਪੜ੍ਹਨ ਲਈ ਉਤਸ਼ਾਹਿਤ ਕੀਤਾ। ਅੱਜ ਉਹ 12ਵੀਂ ਜਮਾਤ ਦੀ ਪਹਿਲੀ ਪਰੀਖਿਆ ਦੇਣ ਲਈ ਸੈਂਟਰ ਵਿੱਚ ਪਹੁੰਚੀ ਹੈ। ਰਜਨੀ ਦੱਸਦੀ ਹੈ ਕਿ ਜਦੋਂ ਦੋ ਸਾਲ ਪਹਿਲਾਂ ਉਸਨੇ ਪੜਾਈ ਦੁਬਾਰਾ ਤੋਂ ਸ਼ੁਰੂ ਕੀਤੀ ਤਾਂ ਟਿਊਸ਼ਨ ਸੈਂਟਰ ਵਿੱਚ ਛੋਟੇ ਬੱਚਿਆਂ  ਦੇ ਵਿੱਚ ਬੈਠਕੇ ਪੜ੍ਹਨਾ ਥੋੜ੍ਹਾ ਅਜੀਬ ਲੱਗਦਾ ਸੀ, ਲੇਕਿਨ ਅੱਜ ਉਹ ਆਪਣੇ ਫੈਸਲੇ ਤੋਂ ਬੇਹੱਦ ਖੁਸ਼ ਹੈ।

PSEB ExamPSEB Exam

ਸਵੇਰੇ ਚਾਰ ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪੜਾਈ ਤੋਂ ਲੈ ਕੇ ਘਰ ਦੇ ਕੰਮ ਤੱਕ ਵਿੱਚ ਪਤੀ ਪੂਰਾ ਸਹਿਯੋਗ ਦੇ ਰਹੇ ਹਨ। ਮੇਰੀ ਸੱਸ ਸ਼੍ਰੀਮਤੀ ਸੁਮਿਤਰਾ ਦੇਵੀ  ਭਲੇ ਹੀ ਆਪਣੇ ਆਪ ਪੜ੍ਹੀ ਲਿਖੀ ਨਹੀਂ ਹੈ, ਲੇਕਿਨ ਉਹ ਪੜਾਈ ਵਿੱਚ ਮੇਰੀ ਪੂਰੀ ਸਪੋਰਟ ਕਰਦੀ ਹੈ। ਹਸਪਤਾਲ ਵਿੱਚ ਨਾਲ ਕੰਮ ਕਰਨ ਵਾਲੇ ਸਟਾਫ ਤੋਂ ਲੈ ਕੇ ਐਸਐਮਓ ਤੱਕ ਮੈਨੂੰ ਪੜਾਈ ਵਿੱਚ ਪੂਰਾ ਸਹਿਯੋਗ ਦਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement