
ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ, ਕੈਪਟਨ ਅਮਰਿੰਦਰ...
ਚੰਡੀਗੜ੍ਹ: ਪੰਜਾਬ ਦੀਆਂ ਔਰਤਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਬੱਸ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਤੋਂ ਅੱਧਾ ਕਿਰਾਇਆ ਲਿਆ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਚੰਗੇ ਕੰਮਾਂ ਲਈ ਕੋਈ ਚੰਗਾ ਸਮਾਂ ਨਹੀਂ ਹੁੰਦਾ। ਕਿਸੇ ਖ਼ਾਸ ਯੋਜਨਾ ਨੂੰ ਧਿਆਨ ਵਿਚ ਰੱਖ ਕੇ ਨਹੀਂ ਸਗੋਂ ਔਰਤਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਕੇ ਇਹ ਯੋਜਨਾ ਸ਼ੁਰੂ ਕਰ ਰਹੇ ਹਾਂ। ਇਸਦੇ ਨਾਲ ਹੀ ਕੈਪਟਨ ਸਰਕਾਰ ਨੇ ਹੋਰ ਵੀ ਕਈਂ ਵੱਡੇ ਐਲਾਨ ਕੀਤੇ ਹਨ।
Punjab Roadways
ਟਰਾਂਸਪੋਰਟ ਮਾਫ਼ੀਆ ਦਾ ਜਾਲ ਉਧੇੜਨ ਲਈ ਕੈਪਟਨ ਸਰਕਾਰ ਦੇ ਵੱਡੇ ਐਲਾਨ
ਨਿਯਮਾਂ ਦਾ ਉਲੰਘਣ ਕਰਨ ਵਾਲੇ 1042 ਪਰਮਿਟ ਕੀਤੇ ਗਏ ਰੱਦ
212 ਪਰਮਿਟ ਹੋਲਡਰਾਂ ਨੂੰ ਨੋਟਿਸ ਜਾਰੀ
PRTC Bus
2000 ਨਵੇਂ ਰੂਟ ਪਰਮਿਟ ਦਿੱਤੇ ਜਾਣਗੇ
ਔਰਤਾਂ ਦਾ ਬੱਸਾਂ 'ਚ ਲੱਗੇਗਾ ਅੱਧਾ ਕਿਰਾਇਆ
Punjab Roadways
ਮਾਈਨਿੰਗ ਦੀ ਪਾਲਿਸੀ ਵੀ ਜਲਦੀ ਆਵੇਗੀ
ਸਫ਼ੇਦ ਪੇਪਰ ਤਿਆਰ, ਕੁਝ ਆਖ਼ਰੀ ਬਦਲਾਅ ਨਾਲ ਕਰਾਂਗੇ ਪੇਸ਼
40 ਸਾਲਾਂ ਦੇ ਤਜਰਬੇ 'ਚੋਂ ਇਸ ਵਾਰ ਪੇਸ਼ ਬਜਟ ਤੋਂ ਬੇਹੱਦ ਖੁਸ਼: ਕੈਪਟਨ
Manpreet Singh Badal
ਮਨਪ੍ਰੀਤ ਬਾਦਲ ਨੇ ਬਜਟ ਸਬੰਧੀ ਆਏ ਸੁਝਾਵਾਂ ਦਾ ਕੀਤਾ ਸਵਾਗਤ
ਪੰਜਾਬ ਅੱਗੇ ਲੰਘ ਚੁੱਕੇ ਹਰਿਆਣਾ ਦੇ ਬਰਾਬਰ ਆ ਖੜਾ ਹੋਇਆ
ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ 5 ਕਰੋੜ ਰੱਖੇ
ਸ੍ਰੀ ਅਨੰਦਪੁਰ ਸਾਹਿਬ ਲਈ ਬਾਈਪਾਸ ਕੀਤਾ ਪਾਸ
ਪੇਅ ਕਮਿਸ਼ਨ ਲਈ 4000 ਕਰੋੜ
1000 ਕਰੋੜ ਡੀ.ਏ. ਲਈ ਰੱਖਿਆ