
ਕਿਹਾ, ਅਕਾਲੀ ਦਲ ਪ੍ਰਧਾਨ ਅਸਲ ਵਪਾਰੀ ਹੈ ਜਿਸ ਦਾ ਹਿੱਤ ਹਮੇਸ਼ਾ ਵੱਧ ਤੋਂ ਵੱਧ ਵਪਾਰਾਂ ਵਿਚ ਹੀ ਰਿਹਾ ਹੈ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿਚਰਵਾਰ ਨੂੰ ਸੁਖਬੀਰ ਬਾਦਲ ਦੀ ਉਨ੍ਹਾਂ ਦੀ ਸਰਕਾਰ ਦੇ ਬਜਟ 'ਤੇ ਪ੍ਰਤੀਕਿਰਿਆ ਨੂੰ ਅਨੋਖੀ ਤੇ ਤਰਕਹੀਣ ਦਸਦਿਆਂ ਕਿਹਾ ਕਿ ਅਸਲ ਵਿਚ ਉਸ ਕੋਲ ਆਲੋਚਨਾ ਕਰਨ ਲਈ ਕੋਈ ਅਸਲ ਕਾਰਨ ਨਹੀਂ ਸੀ ਜਿਸ ਕਾਰਨ ਉਸ ਨੇ ਅਜਿਹੀ ਪ੍ਰਤੀਕਿਰਿਆ ਦਿਤੀ। ਇਹ ਤਾਂ ਉਹ ਗੱਲ ਹੋਈ, ਛੱਜ ਤਾਂ ਬੋਲੇ, ਛਾਣਨੀ ਕੀ ਬੋਲੇ'।
Photo
ਅਕਾਲੀ ਦਲ ਦੇ ਪ੍ਰਧਾਨ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ 'ਤੇ ਵਰ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿਚ ਉਸ ਨੂੰ ਬਜਟ ਦੀ ਆਲੋਚਨਾ ਕਰਨ ਲਈ ਕੋਈ ਵੀ ਅਸਲ ਕਾਰਨ ਨਹੀਂ ਲੱਭਿਆ ਜਿਸ ਕਾਰਨ ਸੁਖਬੀਰ ਦਾ ਹੁਣ ਤਕ ਦਾ ਇਕ ਹੋਰ ਵੱਡਾ ਹਾਸੋਹੀਣਾ ਬਿਆਨ ਸਾਹਮਣੇ ਆਇਆ।
Photo
ਸੁਖਬੀਰ ਵਲੋਂ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਵਪਾਰੀ ਕਹਿਣ ਵਾਲੇ ਬਿਆਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਾਂ ਤਾਂ ਅਕਾਲੀ ਦਲ ਦੇ ਪ੍ਰਧਾਨ ਨੂੰ ਵਪਾਰੀ ਕੀ ਹੁੰਦਾ ਹੈ, ਇਸ ਦਾ ਇਲਮ ਨਹੀਂ ਹੈ ਜਾਂ ਫੇਰ ਉਹ ਅਜਿਹੇ ਖਿੱਚਵੇਂ ਸ਼ਬਦਾਂ ਦੀ ਵਰਤੋਂ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਨ ਲਈ ਕਰ ਰਿਹਾ ਹੈ।
Photo
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿਚ ਬਾਦਲ ਪਰਵਾਰ ਨੇ ਅਪਣੇ 10 ਸਾਲਾਂ ਦੇ ਰਾਜ ਦੌਰਾਨ ਕੇਬਲ, ਹੋਟਲ, ਟਰਾਂਸਪੋਰਟ ਆਦਿ ਦੇ ਵੱਡੇ ਵਪਾਰ ਵਧਾਏ ਜਿਸ ਕਾਰਨ ਸੁਖਬੀਰ ਤੇ ਉਨ੍ਹਾਂ ਦੇ ਵਾਰਸ ਸਹੀ ਮਾਅਨਿਆਂ ਵਿੱਚ ਵਪਾਰੀ ਹਨ।
Photo
ਮੁੱਖ ਮੰਤਰੀ ਨੇ ਕਿਹਾ ਕਿ ਇਕ ਤੰਗ ਦਿਲ ਵਪਾਰੀ ਵਾਂਗ ਸੁਖਬੀਰ ਵੀ ਆਪਣੇ ਵਪਾਰ ਦਾ ਹਿੱਸਾ ਕਿਸੇ ਹੋਰ ਨਾਲ ਸਾਂਝਾ ਨਹੀਂ ਕਰ ਸਕਦਾ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਵਪਾਰਾਂ ਉਤੇ ਕਬਜ਼ਾ ਕਰਨ ਦੀ ਨੀਅਤ ਨੇ ਹੀ ਉਸ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ।
Photo
ਮੁੱਖ ਮੰਤਰੀ ਨੇ ਕਿਹਾ, ''ਜੇ ਸੁਖਬੀਰ ਨੇ ਅਜਿਹੇ ਖਿਆਲਾਂ ਜੋ ਹੁਣ ਮੇਰੇ ਕੰਮਾਂ ਵਿੱਚ ਦਿਖਾ ਰਿਹਾ ਹੈ, ਦਾ 10 ਫੀਸਦੀ ਦਾ ਹਿੱਸਾ ਵੀ ਆਪਣੀ ਸਰਕਾਰ ਸਮੇਂ ਲੋਕਾਂ ਦੀ ਭਲਾਈ ਵਿੱਚ ਦਿਖਾਇਆ ਹੁੰਦਾ ਤਾਂ ਅੱਜ ਪੰਜਾਬ ਦੀ ਕਹਾਣੀ ਹੋਰ ਹੁੰਦੀ।'' ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਦੀ ਇਸ ਗੱਲੋਂ ਵੀ ਖਿਚਾਈ ਕੀਤੀ ਕਿ ਉਨ੍ਹਾਂ ਆਪਣੀ ਪਾਰਟੀ ਦੇ ਇਕ ਦਹਾਕਾ ਰਾਜ ਦੌਰਾਨ ਸੂਬੇ ਨੂੰ ਹਰ ਪੱਖੋਂ ਲੁੱਟਿਆ ਅਤੇ ਸਿਰਫ ਆਪਣੇ ਹੀ ਹਿੱਤਾਂ ਦਾ ਖਿਆਲ ਰੱਖਿਆ।