ਪਿੰਡ ਖੇੜੀ ਗੰਡਿਆਂ ਦੇ 2 ਬੱਚਿਆਂ ਦੇ ਕਤਲ ਦੀ ਗੁੱਥੀ ਡੇਢ ਸਾਲ ਬਾਅਦ ਸੁਲਝੀ, ਮਾਂ ਹੀ ਨਿਕਲੀ ਕਾਤਲ
Published : Mar 3, 2021, 6:04 pm IST
Updated : Mar 4, 2021, 10:22 am IST
SHARE ARTICLE
Patiala Police
Patiala Police

ਪ੍ਰੇਮ ਸੰਬੰਧਾਂ ਦੇ ਚਲਦਿਆਂ ਦਿੱਤਾ ਘਟਨਾ ਨੂੰ ਅੰਜ਼ਾਮ...

ਪਟਿਆਲਾ: ਵਿਕਰਮਜੀਤ ਦੁੱਗਲ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਕਰੀਬ ਡੇਢ ਸਾਲ ਪਹਿਲਾ ਪਿੰਡ ਖੇੜੀ ਗੰਡਿਆ ਦੇ 2 ਬੱਚੇ ਜਸ਼ਨਦੀਪ ਸਿੰਘ ਉਮਰ 10 ਸਾਲ ਅਤੇ ਹਸ਼ਨਦੀਪ ਸਿੰਘ ਉਮਰ 8 ਸਾਲ ਨੂੰ ਕਿਸੇ ਨਾਮਾਲੂਮ ਵਿਅਕਤੀ ਵੱਲੋਂ ਅਗਵਾ ਕਰਨ ਸਬੰਧੀ ਇਹਨਾਂ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਖੇੜੀ ਗੰਡਿਆ ਨੇ ਮੁੱਕਦਮਾ ਨੰ. 67 ਮਿਤੀ 23.07.2019 ਅਧ 365 ਆਈ.ਪੀ.ਸੀ. ਥਾਣਾ ਖੇੜੀ ਗੰਡਿਆ ਦਰਜ ਰਜਿਸਟਰ ਕਰਵਾਇਆ ਸੀ।

murder casemurder case

ਜੋ ਦੋਰਾਨੇ ਤਫਤੀਸ਼ ਇਹਨਾਂ ਬੱਚਿਆਂ ਦੀਆਂ ਲਾਸ਼ਾ ਭਾਖੜਾ ਨਹਿਰ ਨਰਵਾਣਾ ਬ੍ਰਾਂਚ ਵਿੱਚ ਬ੍ਰਾਮਦ ਹੋਈਆ ਸਨ ਅਤੇ ਇਸ ਮੁੱਕਦਮਾ ਵਿੱਚ ਜੁਰਮ 302, 120-ਬੀ ਆਈ.ਪੀ.ਸੀ. ਦਾ ਵਾਧਾ ਕੀਤਾ ਗਿਆ ਸੀ। ਇਸ ਮੁਕੱਦਮਾ ਨੂੰ ਫੇਸ ਕਰਨ ਲਈ ਪੁਲਿਸ ਮੁੱਖੀ ਪਟਿਆਲਾ ਵੱਲੋਂ ਸ੍ਰੀ ਜਸਵਿੰਦਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਰਕਲ ਘਨੋਰ ਦੀ ਅਗਵਾਈ ਵਿੱਚ ਸਮੇਤ ਇੰਸਪੈਕਟਰ ਕੁਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਖੇੜੀ ਗੰਡਿਆ ਇੱਕ ਟੀਮ ਬਣਾਈ ਜੋ ਇਸ ਟੀਮ ਵੱਲੋਂ ਮੁੱਕਦਮਾ ਦੀ ਤਫਤੀਸ਼ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਅਮਲ ਵਿੱਚ ਲਿਆਦੀ ਗਈ।

Murder CaseMurder Case

ਕੱਲ੍ਹ ਮਿਤੀ 02.03.2021 ਨੂੰ ਇਸ ਟੀਮ ਨੇ ਕੈਸ ਨੂੰ ਦ੍ਰਿਸ਼ ਕਰਦੇ ਹੋਏ ਇਸ ਮੁਕੱਦਮਾ ਦੇ ਦੋਸ਼ੀ ਬਲਜੀਤ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਪਿੰਡ ਮਹਿਮਾ ਅਤੇ ਉਸਦੀ ਸਹਿਦੋਸ਼ਣ ਮਨਜੀਤ ਕੌਰ ਪਤਨੀ ਦੀਦਾਰ ਸਿੰਘ ਵਾਸੀ ਪਿੰਡ ਖੇੜੀ ਗੰਡਿਆ ਨੂੰ ਗ੍ਰਿਫਤਾਰ ਕੀਤਾ। ਜੋ ਦੋਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦੋਨਾਂ ਦੋਸ਼ੀਆਂ (ਮਨਜੀਤ ਕੌਰ ਅਤੇ ਬਲਜੀਤ ਸਿੰਘ ਦੇ ਆਪਸ ਵਿੱਚ ਪ੍ਰੇਮ ਸਬੰਧ ਸਨ। ਦੀਦਾਰ ਸਿੰਘ ਜੋ ਕਿ ਬਲਜੀਤ ਸਿੰਘ ਦੀ ਸਕੀ ਮਾਸੀ ਦਾ ਲੜਕਾ ਹੈ ਨੂੰ ਉਸਦੀ ਪਤਨੀ ਮਨਜੀਤ ਕੌਰ ਦੇ ਪ੍ਰੇਮ ਸਬੰਧਾਂ ਦਾ ਪਤਾ ਲੱਗਾ ਤਾਂ ਉਸ ਨੇ ਆਪਣੀ ਪਤਨੀ ਮਨਜੀਤ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਜਿਸ ਵਜ੍ਹਾ ਕਰਕੇ ਇਨ੍ਹਾਂ ਪਤੀ ਪਤਨੀ ਦਾ ਆਪਸ ਵਿੱਚ ਲੜਾਈ ਝਗੜਾ ਹੋਣ ਕਰਕੇ ਵਿੱਚ ਕਲੇਸ਼ ਰਹਿਣ ਲੱਗ ਪਿਆ।

CanalCanal

ਜੋ ਹਰ ਰੋਜ ਦੇ ਝਗੜੇ ਅਤੇ ਕਲੇਸ਼ ਤੋਂ ਮਨਜੀਤ ਕੌਰ ਅਤੇ ਬਲਜੀਤ ਸਿੰਘ ਨੇ ਆਪਸ ਵਿੱਚ ਮਿਲਕੇ ਦੀਦਾਰ ਸਿੰਘ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ, ਜੋ ਇਸੇ ਯੋਜਨਾ ਤਹਿਤ ਮਿਤੀ 22.07.2019 ਨੂੰ ਮਨਜੀਤ ਕੌਰ ਨੇ ਆਪਣੇ ਪ੍ਰੇਮੀ ਬਲਜੀਤ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਦੋਹਾਂ ਬੱਚਿਆਂ ਨੂੰ ਕਰੀਬ 8.30 ਵਜੇ ਰਾਤ ਨੂੰ ਕੋਲਡਰਿੰਕ ਮੰਗਵਾਉਣ ਦਾ ਬਹਾਨਾ ਲੱਗਾ ਕੇ ਪਿੰਡ ਖੇੜੀ ਗੰਡਿਆ ਗੁਰਦੁਆਰਾ ਸਾਹਿਬ ਪਾਸ ਭੇਜ ਦਿੱਤਾ ਤੇ ਕਿਹਾ ਕਿ ਉਥੇ ਤੁਹਾਡਾ ਚਾਚਾ ਬਲਜੀਤ ਸਿੰਘ ਇੰਤਜਾਰ ਕਰ ਰਿਹਾ ਹੈ ਉਸਦੇ ਨਾਲ ਚਲੇ ਜਾਓ ਉਹ ਤੁਹਾਨੂੰ ਕੋਲਡਰਿੰਕ ਲੈ ਕੇ ਦੇਵੇਗਾ।

Canal Canal

ਬਲਜੀਤ ਸਿੰਘ ਦੋਨੋਂ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਪਾਸੋਂ ਸਕੂਟਰ ਤੇ ਬਿਠਾ ਕੇ ਭਾਖੜਾ ਨਹਿਰ ਤੇ ਲੈ ਗਿਆ, ਜਿੱਥੇ ਉਸ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਦੋਹਾਂ ਬੱਚਿਆਂ ਨੂੰ ਨਹਿਰ ਦਖਾਉਣ ਦੇ ਬਹਾਨੇ ਪੱਟਰੀ ਉੱਪਰ ਖੜਾ ਕਰ ਲਿਆ ਅਤੇ ਬੱਚਿਆਂ ਨੂੰ ਨਹਿਰ ਦੇਖਾਉਂਦੀਆਂ ਨੂੰ ਧੱਕਾ ਦੇ ਕੇ ਨਹਿਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਬੱਚਿਆਂ ਦੀ ਮਾਂ ਮਨਜੀਤ ਕੌਰ ਵੱਲੋਂ ਇਹ ਅਫਵਾਹ ਫਲਾਹ ਦਿੱਤੀ ਸੀ ਕਿ ਉਹਨਾਂ ਦੇ ਬੱਚਿਆਂ ਨੂੰ ਕੋਈ ਅਗਵਾਹ ਕਰਕੇ ਲੈ ਗਿਆ ਹੈ। ਜਿਸ ਦੇ ਤਹਿਤ ਉਕਤ ਮੁਕੱਦਮਾ ਦਰਜ ਹੋਇਆ ਸੀ।ਦੁੱਗਲ ਨੇ ਦੱਸਿਆ ਕਿ ਅੱਜ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 05 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅਗਲੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement