
ਬਿਨਾਂ ਸੋਚ-ਵਿਚਾਰ ਦੇ 'ਨੋਟਬੰਦੀ' ਦੇ ਫ਼ੈਸਲੇ ਕਾਰਨ ਦੇਸ਼ 'ਚ ਵਧੀ ਬੇਰੁਜ਼ਗਾਰੀ : ਡਾ. ਮਨਮੋਹਨ ਸਿੰਘ
ਕੇਂਦਰ ਵਲੋਂ ਸੂਬਿਆਂ ਨਾਲ ਨਿਯਮਿਤ ਤੌਰ 'ਤੇ ਵਿਚਾਰ ਨਾ ਕਰਨ ਦੀ ਕੀਤੀ ਆਲੋਚਨਾ
ਤਿਰੂਵਨੰਤਪੁਰਮ, 2 ਮਾਰਚ : ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਨੋਟਬੰਦੀ ਦੇ ਫ਼ੈਸਲੇ ਨੂੰ ਗ਼ਲਤ ਦਸਿਆ | ਨਾਲ ਹੀ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਲੋਂ ਬਿਨਾਂ ਸੋਚੇ-ਸਮਝੇ ਲਏ ਗਏ ਇਸ ਫ਼ੈਸਲੇ ਤੋਂ ਹੀ ਦੇਸ਼ 'ਚ ਬੇਰੁਜ਼ਗਾਰੀ ਦੀ ਦਰ ਵੱਧ ਗਈ ਹੈ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੋ ਗਿਆ ਹੈ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਸੂਬਿਆਂ ਨਾਲ ਬਾਕਾਇਦਗੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਇਨਕਾਰ ਕਰ ਰਹੀ ਹੈ |
ਚੋਣ ਸੂਬਾ ਕੇਰਲ 'ਚ ਕਾਂਗਰਸ ਪਾਰਟੀ ਨਾਲ ਜੁੜੇ ਥਿੰਕ ਟੈਂਕ ਰਾਜੀਵ ਗਾਂਧੀ ਡਿਵੈਲਪਮੈਂਟ ਸਟੱਡੀਜ਼ ਦੇ ਇਕ ਵਰਚੁਅਲ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵਲੋਂ ਅਸਥਾਈ ਢੰਗਾਂ ਨਾਲ ਕ੍ਰੈਡਿਟ ਸਮੱਸਿਆ ਨੂੰ ਲੁਕਾਇਆ ਨਹੀਂ ਜਾ ਸਕਦਾ | ਇਹ ਸੰਕਟ ਛੋਟੇ ਅਤੇ ਮੱਧ (ਉਦਯੋਗ)
ਖੇਤਰ ਨੂੰ ਪ੍ਰਭਾਵਤ ਕਰ ਸਕਦਾ ਹੈ | ਆਯੋਜਤ ਸੰਮੇਲਨ 'ਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, U ਬੇਰੋਜ਼ਗਾਰੀ ਵੱਧ ਹੈ ਅਤੇ ਗ਼ੈਰ ਰਸਮੀ ਖੇਤਰ ਤਬਾਹ ਹੋ ਚੁੱਕਾ ਹੈ |
ਉਨ੍ਹਾ 'ਪ੍ਰਤੀਖਿਆ 2030' 'ਚ ਕਿਹਾ, ''ਬੇਰੋਜ਼ਗਾਰੀ ਸ਼ਿਖਰ 'ਤੇ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੈ | ਇਹ ਸੰਕਟ 2016 'ਚ ਬਿਨਾਂ ਸੋਚੇ ਸਮਝੇ ਲਏ ਗਏ ਨੋਟਬੰਦੀ ਦੇ ਫ਼ੈਸਲੇ ਨਾਲ ਪੈਦਾ ਹੋਇਆ ਹੈ | ਚੋਣਾਂ ਤੋਂ ਪਹਿਲਾਂ ਆਯੋਜਤ ਇਸ ਸਮਾਰੋਹ ਦਾ ਮਕਸਦ ਕੇਰਲ ਦੇ ਵਿਕਾਸ ਲਈ ਵਿਜ਼ਨ ਡਾਕੂਮੈਂਟ ਨੂੰ ਲਾਂਚ ਕਰਨਾ ਹੈ |
ਮਨਮੋਹਨ ਸਿੰਘ ਨੇ ਕਿਹਾ, ''ਸੰਘਵਾਦ ਅਤੇ ਸੂਬਿਆਂ ਦੇ ਨਾਲ ਨਿਯਮਿਤ ਸਲਾਹ-ਮਸ਼ਵਰਾ, ਜੋ ਕਿ ਭਾਰਤ ਦੀ ਆਰਥਿਕ ਅਤੇ ਰਾਜਨੀਤਕ ਆਧਾਰਸ਼ਿਲਾ ਅਤੇ ਸੰਵਿਧਾਨ 'ਚ ਸ਼ਾਮਲ ਹੈ | ਮੌਜੂਦਾ ਕੇਂਦਰ ਸਰਕਾਰ ਇਸ ਨੂੰ ਅਹਿਮੀਅਤ ਨਹੀਂ ਦਿੰਦੀ ਹੈ | ਕੇਰਲ ਦੇ ਵਿਕਾਸ ਨੂੰ ਲੈ ਕੇ ਅਪਣੀ ਰਾਏ ਰਖਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਸੂਬੇ 'ਚ ਸਮਾਜਕ ਮਾਪਦੰਡ ਉੱਚੇ ਹਨ, ਪਰ ਭਵਿੱਖ 'ਚ ਦੂਜੇ ਖੇਤਰਾਂ ਵਿਚ ਧਿਆਨ ਦੇਣ ਦੀ ਲੋੜ ਹੈ | ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਥੇ ਬਹੁਤ ਸਾਰੀਆਂ ਰੁਕਾਵਟਾਂ ਹਨ, imageਜਿਨ੍ਹਾਂ ਨੂੰ ਰਾਜ ਨੇ ਪਾਰ ਕਰਨਾ ਹੈ | ਉਨ੍ਹਾਂ ਕਿਹਾ ਕਿ ਆਈਟੀ ਸੈਕਟਰ ਡਿਜੀਟਲ ਮੋਡ ਕਾਰਨ ਕੰਮ ਕਰ ਰਿਹਾ ਹੈ, ਪਰ ਮਹਾਂਮਾਰੀ ਨੇ ਸੈਰ-ਸਪਾਟਾ ਸੈਕਟਰ 'ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ | (ਪੀਟੀਆਈ)