ਪੁਤਿਨ ਦੀ ਧਮਕੀ ਤੋਂ ਬਾਅਦ ਹਰਕਤ ’ਚ ਅਮਰੀਕਾ, ਅਸਮਾਨ ’ਚ ਦਿਸਿਆ ਰਾਤ ਦਾ ਪਹਿਰੇਦਾਰ ਜਹਾਜ਼
Published : Mar 3, 2022, 12:03 am IST
Updated : Mar 3, 2022, 12:03 am IST
SHARE ARTICLE
image
image

ਪੁਤਿਨ ਦੀ ਧਮਕੀ ਤੋਂ ਬਾਅਦ ਹਰਕਤ ’ਚ ਅਮਰੀਕਾ, ਅਸਮਾਨ ’ਚ ਦਿਸਿਆ ਰਾਤ ਦਾ ਪਹਿਰੇਦਾਰ ਜਹਾਜ਼

ਵਾਸ਼ਿੰਗਟਨ, 2 ਮਾਰਚ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਯੂਕ੍ਰੇਨ ਨਾਲ ਯੁੱਧ ਦਰਮਿਆਨ ਨਾਟੋ ਦੇਸ਼ਾਂ ਨੂੰ ਪ੍ਰਮਾਣੂ ਬੰਬਾਂ ਦੀ ਧਮਕੀ ਦੇਣ ਤੋਂ ਬਾਅਦ ਅਮਰੀਕੀ ਹਵਾਈ ਫ਼ੌਜ ਵੀ ਹਰਕਤ ਵਿਚ ਆ ਗਈ ਹੈ। ਅਮਰੀਕੀ ਹਵਾਈ ਸੈਨਾ ਦਾ ਮਹਾਵਿਨਾਸ਼ ਦਾ ਜਹਾਜ਼ ਹਵਾ ਵਿਚ ਦੇਖਿਆ ਗਿਆ ਹੈ। ਅਮਰੀਕੀ ਮੀਡੀਆ ਮੁਤਾਬਕ ਪਰਮਾਣੂ ਬੰਬ ਦੇ ਹਮਲੇ ਦਾ ਟਾਕਰਾ ਕਰਨ ਵਿਚ ਸਰੱਥ ‘ਪਲੇਨ ਆਫ਼ ਦਿ ਗ੍ਰੇਟ ਡਿਸਟ੍ਰਕਸ਼ਨ’ 28 ਫ਼ਰਵਰੀ ਨੂੰ ਅਮਰੀਕਾ ਦੇ ਨੇਬਰਾਸਕਾ ’ਚ ਕੱੁਝ ਸਮੇਂ ਲਈ ਹਵਾ ’ਚ ਸਿਖਲਾਈ ਉਡਾਣ ’ਤੇ ਨਿਕਲਿਆ ਸੀ। ਇਸ ਤੋਂ ਠੀਕ ਪਹਿਲਾਂ ਪੁਤਿਨ ਨੇ ਅਪਣੀ ਪਰਮਾਣੂ ਫ਼ੌਜ ਨੂੰ ਹਾਈ ਅਲਰਟ ’ਤੇ ਰਖਿਆ ਸੀ।
 ਅਮਰੀਕਾ ਨੇ ਬੋਇੰਗ 747 ਜਹਾਜ਼ ਦਾ ਨਾਂ ਬਦਲ ਕੇ ਉਸ ਨੂੰ ਬੋਇੰਗ ਈ-4 ਬੀ ‘ਨਾਈਟ ਵਾਚ’ ਨਾਮ ਦਿਤਾ ਹੈ। ਆਈਨਿਊਜ਼ ਦੀ ਇਕ ਰਿਪੋਰਟ ਅਨੁਸਾਰ ਜਹਾਜ਼ ਨੇ ਨੇਬਰਾਸਕਾ ਵਿਚ ਯੂਐਸ ਏਅਰ ਫ਼ੋਰਸ ਬੇਸ ਤੋਂ ਉਡਾਣ ਭਰੀ ਅਤੇ ਸ਼ਿਕਾਗੋ ਦੇ ਅਸਮਾਨ ਵਿਚ ਲਗਭਗ 4.5 ਘੰਟੇ ਤਕ ਰਿਹਾ। ਇਸ ਤੋਂ ਬਾਅਦ ਜਹਾਜ਼ ਵਾਪਸ ਪਰਤਿਆ। ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਇਸ ਉਡਾਣ ਦੌਰਾਨ ਬੈਲਿਸਟਿਕ ਮਿਜ਼ਾਈਲਾਂ ਨੂੰ ਟਰੈਕ ਕਰਨ ਲਈ ਕਈ ਸ਼ੁਰੂਆਤੀ ਚੇਤਾਵਨੀ ਵਾਲੇ ਜਹਾਜ਼ ਵੀ ਉਸ ਦੇ ਨਾਲ ਉਡਾਣ ਭਰ ਰਹੇ ਸਨ। ਅਮਰੀਕਾ ਸਿਖਲਾਈ ਅਤੇ ਤਿਆਰੀ ਮਿਸ਼ਨਾਂ ਨੂੰ ਪੂਰਾ ਕਰਨ ਲਈ ਹਰ ਸਮੇਂ ਘੱਟੋ-ਘੱਟ ਇਕ ਈ-4 ਬੀ ਨੂੰ ਅਲਰਟ ’ਤੇ ਰਖਦਾ ਹੈ।
 ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਮਹਾਵਿਨਾਸ਼ ਦੇ ਜਹਾਜ਼ ਦੀ ਉਡਾਣ ਦਾ ਪੁਤਿਨ ਦੇ ਆਦੇਸ਼ ਨਾਲ ਕੋਈ ਸਿੱਧਾ ਸਬੰਧ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਪੁਤਿਨ ਨੇ ਰੂਸ ਦੀਆਂ ਪਰਮਾਣੂ ਮਿਜ਼ਾਈਲਾਂ ਨੂੰ ਲੜਾਕੂ ਡਿਊਟੀ ’ਤੇ ਤਾਇਨਾਤ ਕਰਨ ਦਾ ਹੁਕਮ ਦਿਤਾ ਸੀ। ਪੁਤਿਨ ਨੇ ਨਾਟੋ ਦੇਸ਼ਾਂ ਦੇ ਹਮਲਾਵਰ ਬਿਆਨਾਂ ਅਤੇ ਰੂਸ ਵਿਰੁਧ ਸਖ਼ਤ ਪਛਮੀ ਆਰਥਿਕ ਪਾਬੰਦੀਆਂ ਦਾ ਹਵਾਲਾ ਦਿਤਾ। ਅਮਰੀਕੀ ਸਰਕਾਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅਪਣੀ ਸਥਿਤੀ ਨਹੀਂ ਬਦਲੇਗਾ। ਬਾਈਡੇਨ ਨੇ ਕਿਹਾ ਕਿ ਅਮਰੀਕਾ ਨੂੰ ਰੂਸ ਦੇ ਪ੍ਰਮਾਣੂ ਹਥਿਆਰਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ।
 ਜ਼ਿਕਰਯੋਗ ਹੈ ਕਿ ਅਮਰੀਕਾ ਦਾ ਨਾਈਟਵਾਚ ਏਅਰਕ੍ਰਾਫ਼ਟ ਦੁਨੀਆਂ ’ਚ ਵੱਡੀ ਤਬਾਹੀ ਲਿਆਉਣ ਦੀ ਸਮਰਥਾ ਰਖਦਾ ਹੈ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇਹ ਜਹਾਜ਼ ਅਮਰੀਕਾ ਦੇ 4,315 ਪ੍ਰਮਾਣੂ ਬੰਬਾਂ ਨੂੰ ਕੰਟਰੋਲ ਕਰਨ ਦੇ ਸਮਰਥ ਹੈ। ਜਦੋਂ ਵੀ ਅਮਰੀਕਾ ’ਤੇ ਸੰਕਟ ਆਉਂਦਾ ਹੈ ਤਾਂ ਅਮਰੀਕੀ ਹਵਾਈ ਫ਼ੌਜ ਦਾ ਇਹ ਜਹਾਜ਼ ਹਵਾ ’ਚ ਉਡਦਾ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆਉਣ ’ਤੇ ਇਹ ਜਹਾਜ਼ ਹਵਾ ’ਚ ਉਡਿਆ ਸੀ। ਇਸੇ ਤਰ੍ਹਾਂ ਇਹ ਜਹਾਜ਼ 9/11 ਦੇ ਹਮਲੇ ਤੋਂ ਬਾਅਦ ਵੀ ਹਰਕਤ ਵਿਚ ਆਇਆ ਸੀ। ਅਮਰੀਕੀ ਹਵਾਈ ਸੈਨਾ ਦੇ ਈ-4ਬੀ ਜਹਾਜ਼ ਨੂੰ ਬੋਇੰਗ 747-200ਬੀ ਜਹਾਜ਼ ਤੋਂ ਸੋਧਿਆ ਗਿਆ ਸੀ। ਅਮਰੀਕੀ ਹਵਾਈ ਫ਼ੌਜ ਅਜਿਹੇ 4 ਜਹਾਜ਼ਾਂ ਦੀ ਵਰਤੋਂ ਕਰਦੀ ਹੈ।
ਇਹ ਮਹਾਵਿਨਾਸ਼ ਦਾ ਜਹਾਜ਼ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਕਿਸੇ ਵੀ ਪ੍ਰਮਾਣੂ ਹਮਲੇ ਦਾ ਟਾਕਰਾ ਕਰਨ ਵਿਚ ਸਮਰਥ ਹੈ। ਈ-4ਬੀ ’ਨਾਈਟਵਾਚ’ ਜਹਾਜ਼ ’ਚ ਕੋਈ ਖਿੜਕੀ ਨਹੀਂ ਹੈ, ਜਿਸ ਕਾਰਨ ਪ੍ਰਮਾਣੂ ਹਮਲੇ ਦੀ ਸਥਿਤੀ ’ਚ ਸਵਾਰੀਆਂ ’ਤੇ ਕੋਈ ਅਸਰ ਨਹੀਂ ਪੈਂਦਾ। ਇਸ ਵਿਚ ਰਾਸ਼ਟਰਪਤੀ ਸਮੇਤ ਵਿਸ਼ੇਸ਼ ਪਤਵੰਤਿਆਂ ਦੇ ਬੈਠਣ ਦਾ ਪ੍ਰਬੰਧ ਹੈ। ਇਹ ਪ੍ਰਮਾਣੂ ਹਮਲੇ ਤੋਂ ਬਾਅਦ ਵੀ ਬਹੁਤ ਸੁਰੱਖਿਅਤ ਕਮਾਂਡ ਸੈਂਟਰ ਵਜੋਂ ਕੰਮ ਕਰਦਾ ਹੈ। ਇਸ ਦੇ ਜ਼ਰੀਏ ਅਮਰੀਕਾ ਪੂਰੀ ਦੁਨੀਆਂ ’ਚ ਕਿਤੇ ਵੀ ਹਮਲਾ ਕਰਨ ਦੀਆਂ ਹਦਾਇਤਾਂ ਦੇ ਸਕਦਾ ਹੈ। ਇਸ ਨਾਲ ਅਮਰੀਕਾ ਦੇ ਪਰਮਾਣੂ ਹਥਿਆਰਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
 ਅਮਰੀਕਾ ਦੇ ਈ-4ਬੀ  ਨਾਈਟਵਾਚ ਜਹਾਜ਼ ਹਮੇਸ਼ਾ ਅਲਰਟ ’ਤੇ ਰਹਿੰਦੇ ਹਨ । ਅਮਰੀਕਾ ਦਾ ਈ-4ਬੀ ‘ਨਾਈਟਵਾਚ’ ਜਹਾਜ਼ ਪਹਿਲੀ ਵਾਰ ਸਾਲ 1974 ਵਿਚ ਸੇਵਾ ਵਿਚ ਆਇਆ ਸੀ। ਲਗਭਗ 50 ਸਾਲ ਦੀ ਸੇਵਾ ਤੋਂ ਬਾਅਦ ਹੁਣ ਇਹ ਜਹਾਜ਼ ਸੇਵਾਮੁਕਤ ਹੋਣ ਦੀ ਕਗਾਰ ’ਤੇ ਹੈ। ਇਸ ਲਈ ਅਮਰੀਕੀ ਹਵਾਈ ਸੈਨਾ ਇਸ ਨੂੰ ਬਦਲਣ ਜਾ ਰਹੀ ਹੈ। ਇਸ ਦੇ 4 ਜਹਾਜ਼ਾਂ ’ਚੋਂ ਇਕ ਜਹਾਜ਼ ਨੂੰ ਹਮੇਸ਼ਾ ਅਲਰਟ ਪੋਸਚਰ ’ਚ ਰਖਿਆ ਜਾਂਦਾ ਹੈ ਤਾਕਿ ਜੇਕਰ ਕੋਈ ਵੱਡਾ ਸੰਕਟ ਆਉਂਦਾ ਹੈ ਤਾਂ ਤੁਰਤ ਇਹ ਮਹਾਨ ਵਿਨਾਸ਼ਕਾਰੀ ਜਹਾਜ਼ ਜੰਗ ਲਈ ਤਿਆਰ ਹੋ ਜਾਵੇਗਾ। ਇਸੇ ਕਰ ਕੇ ਇਸ ਨੂੰ ‘ਡੂਮਸਡੇ ਪਲੇਨ’ ਕਿਹਾ ਜਾਂਦਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement